ਇਕ ਅਜਿਹਾ ਦੇਸ਼ ਜਿਥੇ ਇਕ ਵੀ ਅਪਰਾਧੀ ਨਹੀ, ਜੇਲ੍ਹਾਂ ਬੰਦ ਹੋਣ ਕੰਢੇ
Saturday, Mar 06, 2021 - 11:35 AM (IST)

ਵੇਲਿੰਗਟਨ (ਇੰਟ.)- ਕਿਸੇ ਦੇਸ਼ ’ਚ ਕ੍ਰਾਈਮ ਵਧ ਰਿਹਾ ਹੈ ਤਾਂ ਕਿਤੇ ਘਟ ਰਿਹਾ ਹੈ। ਹਾਲਾਂਕਿ ਇਕ ਅਜਿਹਾ ਦੇਸ਼ ਵੀ ਹੈ ਜਿਥੇ ਇਕ ਵੀ ਅਪਰਾਧੀ ਨਹੀਂ ਹੈ, ਜਿਸਨੂੰ ਜੇਲ੍ਹ ਭੇਜਿਆ ਜਾ ਸਕੇ। ਦੁਨੀਆ ਭਰ ਦੇ ਦੇਸ਼ਾਂ ਦੀਆਂ ਜੇਲ੍ਹਾਂ ’ਚ ਗੁੰਡੇ ਅਤੇ ਅਪਰਾਧੀ ਸਾਲਾਂ ਤੋਂ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ, ਪਰ ਵੈਸਟਰਨ ਯੂਰਪ ਦੇ ਦੇਸ਼ ਨੀਦਰਲੈਂਡਸ ’ਚ ਘਟਦੇ ਕ੍ਰਾਈਮ ਦੀ ਦਰ ਦੇ ਮੁਤਾਬਕ ਇਥੋਂ ਦੀਆਂ ਜੇਲ੍ਹਾਂ ਬੰਦ ਹੋਣ ਕੰਢੇ ਹਨ। ਦੱਸਿਆ ਜਾ ਰਿਹਾ ਹੈ ਕਿ ਨੀਦਰਲੈਂਡਸ ਦੀ ਆਬਾਦੀ 1 ਕਰੋੜ, 71 ਲੱਖ, 32 ਹਜ਼ਾਰ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਪੰਜਾਬਣ ਨੇ ਸਿਰਜਿਆ ਇਤਿਹਾਸ, ਪੁਲਸ 'ਚ ਭਰਤੀ ਹੋ ਵਧਾਇਆ ਦੇਸ਼ ਦਾ ਮਾਣ
ਹੈਰਾਨੀ ਦੀ ਗੱਲ ਹੈ ਕਿ ਨੀਦਰਲੈਂਡਸ ਕੋਲ ਸਲਾਖਾਂ ਦੇ ਪਿੱਛੇ ਪਾਉਣ ਲਈ ਕੋਈ ਅਪਰਾਧੀ ਨਹੀਂ ਹੈ। ਸਾਲ 2013 ’ਚ ਉਥੇ ਸਿਰਫ 19 ਕੈਦੀ ਸਨ ਜਦਕਿ 2018 ਤਕ ਆਉਂਦੇ-ਆਉਂਦੇ ਇਸ ਦੇਸ਼ ’ਚ ਕੋਈ ਅਪਰਾਧੀ ਨਹੀਂ ਬਚਿਆ। 2016 ’ਚ ਟੈਲੀਗ੍ਰਾਫ ਯੂ. ਕੇ. ’ਚ ਪ੍ਰਕਾਸ਼ਤ ਹੋਈ ਰਿਪੋਰਟ ਮੁਤਾਬਕ ਨੀਦਰਲੈਂਡਸ ਦੇ ਨਿਆਂ ਮੰਤਰਾਲਾ ਨੇ ਸੁਝਾਅ ਦਿੱਤਾ ਸੀ ਕਿ ਅਗਲੇ 5 ਸਾਲਾਂ ’ਚ ਇਥੇ ਹਰ ਸਾਲ ਕੁਝ ਅਪਰਾਧ ’ਚ 0.9 ਫੀਸਦੀ ਦੀ ਗਿਰਾਵਟ ਆਏਗੀ। ਹਾਲਾਂਕਿ ਨੀਦਰਲੈਂਡਸ ਦੀਆਂ ਜੇਲ੍ਹਾਂ ਬੰਦ ਹੋਣ ’ਤੇ ਦੋ ਤਰ੍ਹਾਂ ਨਾਲ ਬਦਲਾਅ ਹੋਣਗੇ। ਸਮਾਜਿਕ ਦ੍ਰਿਸ਼ਟੀਕੋਣ ਨਾਲ ਦੇਖੋ ਤਾਂ ਘਟਦੀ ਅਪਰਾਧ ਦਰ ਯਾਨੀ ਸੁਰੱਖਿਅਤ ਦੇਸ਼। ਰੋਜ਼ਗਾਰ ਦੇ ਨਜ਼ਰੀਏ ਨਾਲ ਦੇਖੋ ਤਾਂ ਜੇਲ੍ਹ ’ਚ ਕੰਮ ਕਰਨ ਵਾਲੇ ਬੇਰੋਜ਼ਗਾਰ ਹੋਣਗੇ। ਨੀਦਰਲੈਂਡਸ ਦੀ ਜੇਲ੍ਹ ਬੰਦ ਹੋਣ ਦਾ ਮਤਲਬ ਹੈ ਕਿ ਉਥੋਂ ਦੇ ਲਗਭਗ ਦੋ ਹਜ਼ਾਰ ਲੋਕ ਨੌਕਰੀ ਗਵਾਉਣਗੇ, ਜਿਸ ਵਿਚੋਂ ਸਿਰਫ 700 ਲੋਕਾਂ ਨੂੰ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਬਾਕੀ ਥਾਵਾਂ ’ਤੇ ਟਰਾਂਸਫਰ ਕੀਤਾ ਜਾਏਗਾ। ਜੇਲ੍ਹਾਂ ਬੰਦ ਹੋਣ ਦਾ ਦੂਸਰਾ ਅਰਥ ਇਹ ਵੀ ਹੈ ਕਿ ਨੀਦਰਲੈਂਡਸ ਇਕ ਦੇਸ਼, ਇਕ ਪ੍ਰਣਾਲੀ, ਇਕ ਸਰਕਾਰ ਅਤੇ ਨਾਗਰਿਕਾਂ ਦੇ ਰੂਪ ’ਚ ਸਫਲ ਹੋਇਆ ਹੈ।
ਇਹ ਵੀ ਪੜ੍ਹੋ: PM ਮੋਦੀ ਨੂੰ ਵਾਤਾਵਰਣ ਦੇ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਲਈ ਮਿਲਿਆ ਅੰਤਰਰਾਸ਼ਟਰੀ ਐਵਾਰਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।