ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਮੁਸ਼ਕਲ ਨਾਲ ਬਚੀ ਮੈਟਰੋ, ਵ੍ਹੇਲ ਦੀ ਮੂਰਤੀ ਨੇ ਬਚਾਈ ਲੋਕਾਂ ਦੀ ਜਾਨ

11/03/2020 4:43:49 PM

ਨੀਦਰਲੈਂਡ- ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚ ਜਾਂਦੇ ਹਾਂ। ਹਾਦਸੇ ਵਿਚ ਬਚਣ ਦੇ ਬਾਅਦ ਇਹ ਜ਼ਰੂਰ ਦੇਖਦੇ ਹਾਂ ਆਖਿਰ ਸਾਨੂੰ ਕਿਸੇ ਨੇ ਬਚਾਇਆ ਤੇ ਅਸੀਂ ਰੱਬ ਦਾ ਸ਼ੁਕਰ ਕਰਦੇ ਹਾਂ। ਬਹੁਤੀ ਵਾਰ ਲੋਕਾਂ ਦੀ ਜਾਨ ਬਚਾਉਣ ਵਿਚ ਦਰੱਖ਼ਤਾਂ ਜਾਂ ਜਾਨਵਰਾਂ ਦੀ ਭੂਮਿਕਾ ਹੁੰਦੀ ਹੈ। ਅਜਿਹਾ ਹੀ ਕੁਝ ਹੋਇਆ ਨੀਦਰਲੈਂਡ ਵਿਚ ਜਿੱਥੇ ਇਕ ਵੱਡਾ ਹਾਦਸਾ ਇਕ ਵ੍ਹੇਲ ਦੀ ਬਣਾਈ ਗਈ ਮੂਰਤੀ ਕਾਰਨ ਟਲਿਆ ਤੇ ਲੋਕਾਂ ਨੇ ਆਪਣੀ ਜਾਨ ਬਚਾਈ। 

ਇਹ ਵੀ ਪੜ੍ਹੋ- ਕੋਰੋਨਾ ਵੈਕਸੀਨ ਹੁਣ ਦੂਰ ਨਹੀਂ, ਜਰਮਨ ਦਾ ਟੀਕਾ ਇਨਸਾਨਾਂ 'ਤੇ ਹੋ ਰਿਹੈ ਪ੍ਰਭਾਵਸ਼ਾਲੀ

PunjabKesari

ਨੀਦਰਲੈਂਡ ਵਿਚ ਜਿੱਥੇ ਇਕ ਮੈਟਰੋ ਆਖਰੀ ਸਟੇਸ਼ਨ ਤੱਕ ਪੁੱਜੀ ਪਰ ਰੋਕੀ ਨਾ ਜਾ ਸਕੀ। ਮੈਟਰੋ ਡਰਾਈਵਰ ਦੇ ਹੱਥ-ਪੈਰ ਫੁੱਲ ਗਏ ਕਿ ਆਖਰ ਉਹ ਕਿਵੇਂ ਇਸ ਸਭ ਨੂੰ ਸੰਭਾਲੇ ਤੇ ਆਪਣੇ ਸਣੇ ਯਾਤਰੀਆਂ ਦੀ ਜਾਨ ਕਿਵੇਂ ਬਚਾਏ। ਅਸਲ ਵਿਚ ਰਾਟਰਡਮ ਦੇ ਦੱਖਣੀ ਹਿੱਸੇ ਵਿਚ ਆਖਰੀ ਸਟੇਸ਼ਨ ਹੈ ਤੇ ਇਸ ਦੇ ਅੱਗੇ ਮੈਟਰੋ ਲਾਈਨ ਨਹੀਂ ਹੈ।

PunjabKesari

ਮੈਟਰੋ ਬੇਕਾਬੂ ਹੋ ਗਈ ਤੇ ਅਖੀਰ ਵਿਚ ਵੇਲ੍ਹ ਮੱਛੀ ਦੀ ਮੂਰਤੀ ਨਾਲ ਟਕਰਾਈ ਪਰ ਹਾਈਵੇਅ 'ਤੇ ਖੜ੍ਹੇ ਲੋਕਾਂ ਨੂੰ ਲੱਗਾ ਕਿ ਮੂਰਤੀ ਟੁੱਟ ਜਾਵੇਗੀ ਤੇ ਸਭ ਡਿੱਗ ਜਾਣਗੇ ਪਰ ਮੈਟਰੋ ਮੱਛੀ 'ਤੇ ਅਟਕ ਗਈ। ਜਦ ਮੈਟਰੋ ਇਸ ਵਿਚ ਫਸ ਕੇ ਰੁਕ ਗਈ ਤਾਂ ਲੋਕਾਂ ਨੂੰ ਹੌਲੀ-ਹੌਲੀ ਉਤਾਰਿਆ ਗਿਆ। ਫਿਲਹਾਲ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਆਖਰ ਮੈਟਰੋ ਕਿਉਂ ਨਹੀਂ ਰੁਕੀ। 


Lalita Mam

Content Editor

Related News