ਆਤਮ-ਸਮਰਪਣ ਲਈ ਹਮਾਸ ਨੇ ਰੱਖੀਆਂ 3 ਸ਼ਰਤਾਂ, ਨੇਤਨਯਾਹੂ ਬੋਲੇ- ਨਹੀਂ, ਦੁਬਾਰਾ ‘7 ਅਕਤੂਬਰ’ ਨਹੀਂ ਚਾਹੁੰਦੇ
Tuesday, Jan 23, 2024 - 11:56 AM (IST)
ਤੇਲ ਅਵੀਵ (ਏਜੰਸੀ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੀਆਂ ਆਤਮ-ਸਮਰਪਣ ਦੀਆਂ ਸ਼ਰਤਾਂ ਨੂੰ ਖਾਰਿਜ਼ ਕਰ ਦਿੱਤਾ ਹੈ। ਹਿਬਰੂ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਹਮਾਸ ਦੀ ਪਹਿਲੀ ਸ਼ਰਤ ਇਹ ਹੈ ਕਿ ਉਹ ਸਾਰੇ ਇਜ਼ਰਾਈਲੀ ਕੈਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਹੈ, ਜਿਸ ਦੇ ਬਦਲੇ ਵਿਚ ਇਜ਼ਰਾਈਲ ਜੰਗ ਬੰਦ ਕਰੇ, ਦੂਜੀ ਸ਼ਰਤ ਇਹ ਹੈ ਕਿ ਇਜ਼ਰਾਈਲ ਆਪਣੀਆਂ ਜੇਲ੍ਹਾਂ ਵਿਚ ਬੰਦ ਸਾਰੇ ਫਿਲਸਤੀਨੀ ਕੈਦੀਆਂ ਨੂੰ ਰਿਹਾਅ ਕਰੇ ਅਤੇ ਤੀਜੀ ਸ਼ਰਤ ਇਹ ਹੈ ਕਿ ਇਜ਼ਰਾਈਲ ਇਕ ਅੰਤਰਰਾਸ਼ਟਰੀ ਗਾਰੰਟੀ ਦੇਵੇ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਗਾਜ਼ਾ ਉੱਤੇ ਹਮਾਸ ਦਾ ਰਾਜ ਜਾਰੀ ਰਹੇਗਾ।
ਨੇਤਨਯਾਹੂ ਨੇ ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਅਤੇ ਕਿਹਾ, ‘ਜੇਕਰ ਅਸੀਂ ਇਨ੍ਹਾਂ ਸ਼ਰਤਾਂ ਨੂੰ ਮੰਨਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਹੁਣ ਤੱਕ ਸਾਡੇ ਫੌਜੀ ਬੇਕਾਰ ਸ਼ਹੀਦ ਹੋਏ ਹਨ। ਜੇਕਰ ਅਸੀਂ ਇਨ੍ਹਾਂ ਨਾਲ ਸਹਿਮਤ ਹੋ ਜਾਂਦੇ ਹਾਂ, ਤਾਂ ਅਸੀਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦੇ ਸਕਾਂਗੇ, ਅਸੀਂ ਉਨ੍ਹਾਂ ਦੇ ਘਰਾਂ ਤੋਂ ਬੇਘਰ ਹੋਏ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਘਰਾਂ ਨੂੰ ਵਾਪਸ ਨਹੀਂ ਕਰ ਸਕਾਂਗੇ ਅਤੇ ਦੂਸਰਾ ‘7 ਅਕਤੂਬਰ’ ਵਾਪਰਨ ਲਈ ਕੁੱਝ ਹੀ ਸਮੇਂ ਦੀ ਗੱਲ ਹੋਵੇਗੀ।’
ਇਹ ਵੀ ਪੜ੍ਹੋ : ਅਯੁੱਧਿਆ 'ਚ ਹੋਈ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ; ਜਾਣੋ ਕੀ ਕਹਿ ਰਿਹੈ ਵਿਦੇਸ਼ੀ ਮੀਡੀਆ
ਪਿਛਲੇ ਸਾਲ 7 ਅਕਤੂਬਰ ਨੂੰ ਗਾਜ਼ਾ ਸਰਹੱਦ ਨੇੜੇ ਇਜ਼ਰਾਇਲੀ ਭਾਈਚਾਰਿਆਂ ’ਤੇ ਹਮਾਸ ਦੇ ਹਮਲਿਆਂ ’ਚ 1200 ਲੋਕ ਮਾਰੇ ਗਏ ਸਨ। ਹਮਾਸ ਦੁਆਰਾ ਇਜ਼ਰਾਈਲ ਤੋਂ ਅਗਵਾ ਕੀਤੇ ਗਏ ਮਰਦਾਂ, ਔਰਤਾਂ, ਬੱਚਿਆਂ, ਫੌਜੀਆਂ ਅਤੇ ਵਿਦੇਸ਼ੀਆਂ ਦੀ ਗਿਣਤੀ ਅਤੇ ਗਾਜ਼ਾ ’ਚ ਬੰਦੀ ਬਣਾਏ ਗਏ ਲੋਕਾਂ ਦੀ ਗਿਣਤੀ ਹੁਣ 136 ਹੈ। ਬਾਕੀ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਏ ਮਹਿਮਾਨਾਂ ਨੂੰ ਮੈਟਲ ਦੇ 'ਦੀਵੇ' ਸਣੇ ਮਿਲੇ ਇਹ ਖ਼ਾਸ ਤੋਹਫ਼ੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।