ਨੇਤਨਯਾਹੂ ਨੇ ਬਾਈਡੇਨ ਨਾਲ ਕੀਤੀ ਫੌਜੀ ਮੁਹਿੰਮ ''ਤੇ ਚਰਚਾ
Sunday, May 16, 2021 - 04:59 AM (IST)
ਤੇਲ ਅਵੀਵ - ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਫੋਨ 'ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੂੰ ਗਾਜ਼ਾ ਇਲਾਕੇ ਵਿਚ ਇਜ਼ਰਾਇਲੀ ਫੌਜੀ ਮੁਹਿੰਮ ਤੋਂ ਜਾਣੂ ਕਰਾਇਆ ਗਿਆ। ਪ੍ਰਧਾਨ ਮੰਤਰੀ ਦਫਤਰ ਨੇ ਸ਼ਨੀਵਾਰ ਦੱਸਿਆ ਕਿ ਨੇਤਨਯਾਹੂ ਨੇ ਬਾਈਡੇਨ ਨੂੰ ਫਲਸਤੀਨੀ ਫੌਜੀ ਟੀਚਿਆਂ ਨੂੰ ਹਵਾਈ ਹਮਲਿਆਂ ਦੌਰਾਨ ਬਣਾਏ ਜਾਣ ਵਾਲੇ ਨਿਸ਼ਾਨੇ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਉਪਾਅ ਤੋਂ ਵੀ ਜਾਣੂ ਕਰਾਇਆ।
ਦਫਤਰ ਨੇ ਇਕ ਬਿਆਨ ਵਿਚ ਆਖਿਆ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਬਾਈਡੇਨ ਨੂੰ ਇਜ਼ਰਾਇਲ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੇ ਨਾਲ-ਨਾਲ ਉਨ੍ਹਾਂ ਕਾਰਵਾਈਆਂ ਬਾਰੇ ਜਣੂ ਕਰਾਇਆ ਜੋ ਇਜ਼ਰਾਇਲ ਕਰਨ ਦਾ ਇਰਾਦਾ ਰੱਖਦਾ ਹੈ।