ਨੇਤਨਯਾਹੂ ਨੇ ਲਈ ਕੋਰੋਨਾ ਵਾਇਰਸ ਵੈਕਸੀਨ ਦੀ ਦੂਜੀ ਖ਼ੁਰਾਕ

Sunday, Jan 10, 2021 - 10:45 AM (IST)

ਨੇਤਨਯਾਹੂ ਨੇ ਲਈ ਕੋਰੋਨਾ ਵਾਇਰਸ ਵੈਕਸੀਨ ਦੀ ਦੂਜੀ ਖ਼ੁਰਾਕ

ਯੇਰੁਸ਼ਲਮ (ਵਾਰਤਾ) : ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅਮਰੀਕਾ ਦੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ (Pfizer) ਅਤੇ ਜਰਮਨੀ ਦੀ ਕੰਪਨੀ ਬਾਇਓਟੈਕ (BioNTech) ਦੀ ਕੋਰੋਨਾ ਵਾਇਰਸ ਵੈਕਸੀਨ ਦੀ ਦੂਜੀ ਖ਼ੁਰਾਕ ਲੈ ਲਈ ਹੈ। ਸ਼੍ਰੀ ਨੇਤਨਯਾਹੂ ਨੇ ਵੈਕਸੀਨ ਦੀ ਦੂਜੀ ਖ਼ੁਰਾਕ ਸ਼ਨੀਵਾਰ ਨੂੰ ਰਾਸ਼ਟਰੀ ਟੈਲੀਵਿਜ਼ਨ ’ਤੇ ਸਿੱਧਾ ਪ੍ਰਸਾਰਣ ਦੌਰਾਨ ਲਈ।

ਵੈਕਸੀਨ ਦੀ ਦੂਜੀ ਖ਼ੁਰਾਕ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਮਾਰਚ ਤੱਕ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਟੀਕਾ ਲਗਾ ਦਿੱਤਾ ਜਾਏਗਾ। ਉਨ੍ਹਾਂ ਨੇ ਇਕ ਚੈਨਲ ’ਤੇ ਪ੍ਰਸਾਰਿਤ ਆਪਣੇ ਸੰਬੋਧਨ ਵਿਚ ਕਿਹਾ, ‘ਮੈਂ ਦੇਸ਼ ਵਿਚ ਟੀਕਿਆਂ ਦੀ ਸਪਲਾਈ ਲਈ ਫਾਈਜ਼ਰ ਨਾਲ ਸਮਝੌਤਾ ਕੀਤਾ ਹੈ, ਜੋ ਸਾਨੂੰ ਮਾਰਚ ਦੇ ਮੱਧ ਤੱਕ ਸਾਰੇ ਇਜ਼ਰਾਇਲੀ ਨਾਗਰਿਕਾਂ ਦਾ ਟੀਕਾਕਰਨ ਕਰਨ ਦੀ ਇਜਾਜ਼ਤ ਦੇਵੇਗਾ। ਅਸੀਂ ਆਪਣੀ ਪੂਰੀ ਅਰਥ ਵਿਵਸਥਾ ਖੋਲ ਸਕਦੇ ਹਾਂ ਅਤੇ ਫਿਰ ਤੋਂ ਸਾਧਾਰਨ ਜਨਜੀਵਨ ਵਿਚ ਪਰਤ ਸਕਦੇ ਹਾਂ।’


author

cherry

Content Editor

Related News