ਨੇਤਾਜੀ ਭਾਰਤ ਵਾਂਗ ਹੀ ਸਿੰਗਾਪੁਰ ਦੇ ਇਤਿਹਾਸ ਦਾ ਹਿੱਸਾ ਹਨ : ਸਿੰਗਾਪੁਰੀ ਲੇਖਕ

Sunday, Jan 23, 2022 - 06:20 PM (IST)

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਉੱਘੇ ਲੇਖਕ ਅਸਦ ਲਤੀਫ਼ ਨੇ ਐਤਵਾਰ ਨੂੰ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 125ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਨੇਤਾਜੀ ਸਿੰਗਾਪੁਰ ਦੇ ਇਤਿਹਾਸ ਦਾ ਓਨਾ ਹੀ ਮਹੱਤਵਪੂਰਨ ਹਿੱਸਾ ਹਨ ਜਿੰਨਾ ਭਾਰਤ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਯੋਗਦਾਨ ਹੈ। ਲਤੀਫ਼ ਨੇ ਭਾਰਤੀ ਹਾਈ ਕਮਿਸ਼ਨ ਵੱਲੋਂ ਆਯੋਜਿਤ ਸਮਾਗਮ ਵਿਚ ਕਿਹਾ ਕਿ "ਬੋਸ ਦੁਆਰਾ ਇੰਡੀਅਨ ਇੰਡੀਪੈਂਡੈਂਸ ਲੀਗ ਅਤੇ ਆਜ਼ਾਦ ਹਿੰਦ ਫ਼ੌਜ (ਆਈਐਨਏ) ਦੀ ਪੁਨਰ ਸੁਰਜੀਤੀ ਨੇ ਅਸਲ ਵਿੱਚ ਮਲਾਇਆ (ਦੱਖਣੀ ਏਸ਼ੀਆ ਦੇ ਮਲਯ ਪ੍ਰਾਇਦੀਪ ਵਿੱਚ ਇਤਿਹਾਸਕ ਰਾਜਨੀਤਕ ਸੰਗਠਨ) ਦੀ ਲੋਕ ਰਾਜਨੀਤੀ ਦੇ ਆਗਮਨ ਦੀ ਅਗਵਾਈ ਕੀਤੀ ਕਿਉਂਕਿ ਉਹਨਾਂ ਨੇ ਮਜ਼ਦੂਰਾਂ ਲਈ ਕੰਮ ਕੀਤਾ ਅਤੇ ਉਨ੍ਹਾਂ ਵਿੱਚ ਸਤਿਕਾਰ ਦੀ ਇੱਕ ਦੁਰਲੱਭ ਭਾਵਨਾ ਪੈਦਾ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- MP ਬਰੈਡ ਵਿਸ ਵਲੋਂ ਸੰਸਦ 'ਚ ਉਠਾਈ ਜਾਵੇਗੀ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ

ਸਿੰਗਾਪੁਰ ਵਿੱਚ ਨੇਤਾ ਜੀ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਲਤੀਫ਼ ਨੇ ਕਿਹਾ ਕਿ ਉਹਨਾਂ ਨੇ ਭਾਰਤ ਅਤੇ ਸਿੰਗਾਪੁਰ ਦੋਵਾਂ ਵਿੱਚ ਸਾਮਰਾਜਵਾਦੀ ਪਕੜ ਨੂੰ ਤਬਾਹ ਕਰ ਦਿੱਤਾ। ਰੈਫਲਜ਼ (ਸਿੰਗਾਪੁਰ ਦੇ ਸੰਸਥਾਪਕ ਸਰ ਸਟੈਨਫੋਰਡ ਰੈਫਲਜ਼) ਦੇ ਉਲਟ, ਨੇਤਾ ਜੀ ਭਾਰਤ ਵਾਂਗ ਹੀ ਸਿੰਗਾਪੁਰ ਦੇ ਇਤਿਹਾਸ ਦਾ ਓਨਾ ਹੀ ਹਿੱਸਾ ਹਨ। 'ਨੇਤਾਜੀ ਇਨ ਦਿ ਇੰਡੀਅਨ ਮੇਕਿੰਗ ਆਫ ਸਿੰਗਾਪੁਰ' ਕਿਤਾਬ 'ਤੇ ਪੇਸ਼ਕਾਰੀ ਦਿੰਦੇ ਹੋਏ ਲਤੀਫ਼ ਨੇ ਕਿਹਾ ਕਿ ਦਿਲਚਸਪ ਤੱਥ ਹੈ ਕਿ 1867 ਤੱਕ ਭਾਰਤ ਸਰਕਾਰ ਦੇ ਬੰਦਰਗਾਹਾਂ ਵਿਚ ਕਲਕੱਤਾ ਦੇ ਬਾਅਦ ਦੂਜਾ ਸਥਾਨ ਸਿੰਗਾਪੁਰ ਬੰਦਰਗਾਹ ਦਾ ਸੀ। ਸੰਖੇਪ ਵਿਚ ਕਹੀਏ ਤਾਂ ਸਿੰਗਾਪੁਰ ਬਸਤੀਵਾਦੀ ਭਾਰਤ ਦਾ ਵਿਸਤਾਰ ਸੀ। ਉਹਨਾਂ ਨੇ ਕਿਹਾ ਕਿ ਸਿੰਗਾਪੁਰ ਬਣਾਉਣ ਵਿੱਚ ਭਾਰਤੀਆਂ ਦਾ ਪ੍ਰਭਾਵ ਅਮਿੱਟ ਹੈ। ਲਤੀਫ਼ ਨੇ ਰੇਖਾਂਕਿਤ ਕੀਤਾ ਕਿ ਬ੍ਰਿਟਿਸ਼ ਰਾਜ ਨੇ ਲੰਡਨ ਦੀ ਬਜਾਏ ਕੋਲਕਾਤਾ ਤੋਂ ਬਸਤੀਵਾਦੀ ਸਿੰਗਾਪੁਰ ਦਾ ਨਿਰਮਾਣ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ - ਇਟਲੀ ਪਹੁੰਚਿਆ ਸੀਰੀਆ ਦਾ ਸ਼ਰਨਾਰਥੀ ਪਰਿਵਾਰ, ਪਿਤਾ ਅਤੇ ਪੁੱਤ ਦੀ ਵਾਇਰਲ ਤਸਵੀਰ ਦੇਖ ਭਾਵੁਕ ਹੋਏ ਲੋਕ

ਕੋਲਕਾਤਾ ਵਿੱਚ ਜਨਮੀ ਅਤੇ ਸਿੰਗਾਪੁਰ ਦੀ ਲੇਖਿਕਾ ਨੀਲਾਂਜਨਾ ਸੇਨਗੁਪਤਾ ਨੇ ਵੀ ਸਿੰਗਾਪੁਰ ਵਿੱਚ ਨੇਤਾਜੀ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਨੇਤਾ ਜੀ ਨੇ ਸਿੰਗਾਪੁਰ ਦੇ ਪ੍ਰਭਾਵਸ਼ਾਲੀ ਚੇਤਿਆਰ ਭਾਈਚਾਰੇ ਦੇ ਦੁਰਗਾ ਪੂਜਾ ਦੇ ਸੱਦੇ ਨੂੰ ਠੁਕਰਾ ਕੇ ਕਿਹਾ ਸੀ ਕਿ ਉਹ ਅਜਿਹੇ ਧਾਰਮਿਕ ਸਥਾਨਾਂ ਦਾ ਦੌਰਾ ਨਹੀਂ ਕਰ ਸਕਦੇ ਜਿੱਥੇ ਨਾ ਸਿਰਫ਼ ਹੋਰ ਧਰਮਾਂ ਦੇ ਭਾਰਤੀਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਸਗੋਂ ਹਿੰਦੂਆਂ ਦੀਆਂ ਕਥਿਤ ਨੀਵੀਆਂ ਜਾਤਾਂ ਦੇ ਦਾਖਲ ਹੋਣ 'ਤੇ ਵੀ ਪਾਬੰਦੀ ਹੈ। ਸੇਨਗੁਪਤਾ, ਜੋ ਕਿ IN ਅੰਦੋਲਨ 'ਤੇ ਖੋਜ ਵਿੱਚ ਸ਼ਾਮਲ ਸੀ ਅਤੇ 2012 ਵਿੱਚ ਨੇਤਾ ਜੀ 'ਤੇ ਪਹਿਲੀ ਕਿਤਾਬ 'ਏ ਜੈਂਟਲਮੈਨਜ਼ ਵਰਡ' ਪ੍ਰਕਾਸ਼ਿਤ ਕੀਤੀ ਸੀ, ਨੇ ਕਿਹਾ ਕਿ ਚੇੱਟੀਅਰ ਆਈਐਨਏ ਅੰਦੋਲਨ ਨੂੰ ਸਭ ਤੋਂ ਵੱਡਾ ਦਾਨ ਦੇਣ ਵਾਲਾ ਸੀ। ਸੇਨਗੁਪਤਾ ਨੇ ਕਿਹਾ ਕਿ ਨੇਤਾ ਜੀ ਦੇ ਜੀਵਨ ਦਾ ਦੱਖਣੀ ਏਸ਼ੀਆ ਅਧਿਆਇ ਮਹੱਤਵਪੂਰਨ ਸੀ ਕਿਉਂਕਿ ਇੱਥੇ ਉਨ੍ਹਾਂ ਨੂੰ ਆਪਣੇ ਰਾਜਨੀਤਕ ਵਿਚਾਰਾਂ ਨੂੰ ਰੂਪ ਦੇਣ ਦੀ ਆਜ਼ਾਦੀ ਮਿਲੀ ਸੀ ਅਤੇ ਇਸ ਲਈ ਉਨ੍ਹਾਂ ਦੀ ਮਜ਼ਬੂਤ ਮੌਜੂਦਗੀ ਅਤੇ ਵਿਰਾਸਤ ਇੱਥੇ ਮਹਿਸੂਸ ਕੀਤੀ ਜਾਂਦੀ ਹੈ।


Vandana

Content Editor

Related News