ਲਿਪੂਲੇਖ-ਕਾਲਾਪਾਣੀ ''ਤੇ ਨਜ਼ਰ ਰੱਖਣ ਲਈ ਕਾਰੀਡੋਰ ਬਣਾਏਗਾ ਨੇਪਾਲ
Saturday, May 23, 2020 - 01:03 AM (IST)

ਹਲਦਵਾਨੀ (ਇੰਟ.) ਗਰਬਾਧਾਰ-ਲਿਪੁਲੇਖ ਸੜਕ ਨਿਰਮਾਣ ਤੋਂ ਬਾਅਦ ਨੇਪਾਲ ਲਗਾਤਾਰ ਉਕਸਾਉਣ ਵਾਲੀ ਕਾਰਵਾਈ ਕਰ ਰਿਹਾ ਹੈ। ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲੇ ਨਾਲ ਲੱਗਦੀ ਸਰਹੱਦ 'ਤੇ 3 ਬਾਰਡਰ ਆਊਟ ਪੋਸਟ ਬਣਾਉਣ ਤੋਂ ਬਾਅਦ ਹੁਣ ਉਸ ਨੇ ਕਾਲਾਪਾਣੀ ਅਤੇ ਕਾਠਮੰਡੂ ਵਿਚਾਲੇ ਕਾਰੀਡੋਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਥੋਂ ਨੇਪਾਲੀ ਫੌਜ ਲਿਪੁਲੇਖ ਅਤੇ ਕਾਲਾਪਾਣੀ 'ਤੇ ਨਜ਼ਰ ਰੱਖੇਗੀ। ਨਿਰਮਾਣ ਲਈ ਸ਼ੁੱਕਰਵਾਰ ਨੂੰ ਹੈਲੀਕਾਪਟਰ ਤੋਂ ਵਿਸ਼ੇਸ਼ ਦਸਤਾ ਦੂਰ-ਦੁਰਾਡੇ ਵਾਲੇ ਪੱਛਮੀ ਨੇਪਾਲ ਦੇ ਘਾਂਟੀਬਗਰ ਵਿਚ ਪਹੁੰਚਿਆ। ਇਥੇ ਫੌਜ ਦੀ ਇਕ ਪਲਾਟੂਨ (45 ਫੌਜੀ) ਵੀ ਤਾਇਨਾਤ ਹੋਵੇਗੀ। ਉਸੇ ਦੀ ਨਿਗਰਾਨੀ ਵਿਚ ਨਿਰਮਾਣ ਕਾਰਜ ਅੱਗੇ ਵਧੇਗਾ।