5 ਮਹੀਨੇ ਪਹਿਲਾਂ ਹੀ ਆ ਗਈ ਸੀ ਹੈਰਾਨੀਜਨਕ ਰਿਪੋਰਟ ! ਨਾ ਕੀਤਾ ਜਾਂਦਾ Ignore ਤਾਂ ਨੇਪਾਲ ''ਚ...
Saturday, Aug 29, 2026 - 09:56 AM (IST)
ਇੰਟਰਨੈਸ਼ਨਲ ਡੈਸਕ- ਨੇਪਾਲ 'ਚ 26 ਅਗਸਤ ਨੂੰ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਜਿੱਥੇ 500 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ, ਜਦਕਿ ਸੈਂਕੜੇ ਹੋਰ ਲਾਪਤਾ ਦੱਸੇ ਜਾ ਰਹੇ ਹਨ। ਪਰ ਇਕ ਤਾਜ਼ਾ ਰਿਪੋਰਟ ਨੇ ਇਸ ਤਬਾਹੀ ਨੂੰ ਲੈ ਕੇ ਹੈਰਾਨੀਜਨਕ ਦਾਅਵਾ ਕੀਤਾ ਹੈ। ਇਸ ਆਫ਼ਤ ਤੋਂ ਲਗਭਗ 5 ਮਹੀਨੇ ਪਹਿਲਾਂ ਹੀ ਵਿਗਿਆਨੀਆਂ ਨੇ ਹਿਮਾਲਿਅਨ ਖੇਤਰ 'ਚ ਵਧਦੇ ਗਲੇਸ਼ੀਅਰ ਅਤੇ ਗਲੇਸ਼ੀਅਲ ਝੀਲਾਂ ਦੇ ਖ਼ਤਰੇ ਨੂੰ ਲੈ ਕੇ ਗੰਭੀਰ ਚਿਤਾਵਨੀ ਜਾਰੀ ਕਰ ਦਿੱਤੀ ਸੀ।
ਮਾਰਚ 2026 'ਚ ‘ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ’ ਨੇ ਹਿੰਦੂ ਕੁਸ਼ ਹਿਮਾਲਿਆ ਖੇਤਰ ਵਿਚ ਗਲੇਸ਼ੀਅਰਾਂ ਦੀ ਸਥਿਤੀ ’ਤੇ ਰਿਪੋਰਟ ਜਾਰੀ ਕੀਤੀ ਸੀ। ਰਿਪੋਰਟ 'ਚ ਦੱਸਿਆ ਗਿਆ ਕਿ 2000 ਤੋਂ ਬਾਅਦ ਗਲੇਸ਼ੀਅਰਾਂ ਦੇ ਪਿਘਲਣ ਦੀ ਰਫ਼ਤਾਰ ਦੁੱਗਣੀ ਹੋ ਗਈ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਕਿ ਤੇਜ਼ੀ ਨਾਲ ਪਿਘਲਦੀ ਬਰਫ਼, ਅਸਥਿਰ ਪਹਾੜੀ ਢਲਾਣਾਂ ਅਤੇ ਵਧਦੀਆਂ ਗਲੇਸ਼ੀਅਲ ਝੀਲਾਂ ਆਉਣ ਵਾਲੇ ਸਮੇਂ ਵਿਚ ਅਚਾਨਕ ਅਤੇ ਬੇਹੱਦ ਵਿਨਾਸ਼ਕਾਰੀ ਹੜ੍ਹ ਦਾ ਖ਼ਤਰਾ ਵਧਾ ਸਕਦੀਆਂ ਹਨ।
ਇਹ ਵੀ ਪੜ੍ਹੋ- ਭਿਆਨਕ ਹੜ੍ਹ ਸਮੇਂ ਭਾਰਤ ਨੇ ਨੇਪਾਲ ਨੂੰ ਭੇਜੀ ਮਦਦ ! ਨੇਪਾਲੀ ਪ੍ਰਧਾਨ ਮੰਤਰੀ ਨੇ PM ਮੋਦੀ ਦਾ ਕੀਤਾ ਧੰਨਵਾਦ
ਮਾਹਿਰਾਂ ਮੁਤਾਬਕ ਮੌਜੂਦਾ ਆਫ਼ਤ ਨੇ ਇਨ੍ਹਾਂ ਚਿਤਾਵਨੀਆਂ ਦੀ ਗੰਭੀਰਤਾ ਨੂੰ ਸਾਹਮਣੇ ਲਿਆ ਦਿੱਤਾ ਹੈ। ਗਲੇਸ਼ੀਅਲ ਝੀਲਾਂ ਦੇ ਪਿੱਛੇ ਜਮ੍ਹਾ ਪਾਣੀ ਜੇਕਰ ਕੁਦਰਤੀ ਬੰਨ੍ਹ ਦੇ ਟੁੱਟਣ ਨਾਲ ਅਚਾਨਕ ਬਾਹਰ ਨਿਕਲਦਾ ਹੈ ਤਾਂ ਕੁਝ ਹੀ ਮਿੰਟਾਂ ਵਿਚ ਦਰਿਆ ਦੇ ਪਾਣੀ ਦਾ ਪੱਧਰ ਕਈ ਮੀਟਰ ਤੱਕ ਵਧ ਸਕਦਾ ਹੈ।
ਇਸ ਨੂੰ ‘ਗਲੇਸ਼ੀਅਲ ਲੇਕ ਆਊਟਬਰਸਟ ਫਲੱਡ ’ ਕਿਹਾ ਜਾਂਦਾ ਹੈ। ਹਾਲਾਂਕਿ 26 ਅਗਸਤ ਦੀ ਘਟਨਾ ਨੂੰ ਲੈ ਕੇ ਵਿਗਿਆਨੀਆਂ ਦੀ ਸ਼ੁਰੂਆਤੀ ਸਮੀਖਿਆ ਇਹ ਹੈ ਕਿ ਇਸ ਦਾ ਮੁੱਖ ਕਾਰਨ ਕਿਸੇ ਪਹਿਲਾਂ ਤੋਂ ਮੌਜੂਦ ਗਲੇਸ਼ੀਅਲ ਝੀਲ ਦਾ ਫਟਣਾ ਨਹੀਂ, ਸਗੋਂ ਉੱਚਾਈ ’ਤੇ ਗਲੇਸ਼ੀਅਰ ਦੇ ਵੱਡੇ ਹਿੱਸੇ ਦਾ ਟੁੱਟ ਕੇ ਹੇਠਾਂ ਡਿੱਗਣਾ, ਦਰਿਆ ਦਾ ਰਸਤਾ ਰੋਕਣਾ ਅਤੇ ਫਿਰ ਅਚਾਨਕ ਪਾਣੀ ਦਾ ਤੇਜ਼ ਵਹਾਅ ਪੈਦਾ ਕਰਨਾ ਸੀ।
260 ਸਾਲ ਪੁਰਾਣਾ ਰਸਤਾ ਕੁਝ ਮਿੰਟਾਂ ’ਚ ਤਬਾਹ
260 ਸਾਲ ਤੋਂ ਵੀ ਵੱਧ ਸਮੇਂ ਤੋਂ ਨੇਪਾਲ ਨੂੰ ਤਿੱਬਤ ਨਾਲ ਜੋੜਨ ਵਾਲਾ ਹਿਮਾਲਿਆ ਦਾ ਇਕ ਸੌੜਾ ਰਸਤਾ ਸਿਰਫ਼ ਇਕ ਪਹਾੜੀ ਸੜਕ ਹੀ ਨਹੀਂ ਰਿਹਾ, ਸਗੋਂ ਪੁਰਾਣੇ ਸਮੇਂ ਵਿਚ ਇਸੇ ਰਸਤੇ ਤੋਂ ਲੂਣ, ਉੱਨ, ਚੌਲ, ਵਪਾਰੀ, ਤੀਰਥ ਯਾਤਰੀ ਅਤੇ ਫੌਜ਼ਾਂ ਇਕ ਥਾਂ ਤੋਂ ਦੂਜੀ ਥਾਂ ਜਾਂਦੀਆਂ ਸਨ। ਸਮੇਂ ਦੇ ਨਾਲ ਇਹ ਰਸਤਾ ਨੇਪਾਲ ਅਤੇ ਚੀਨ ਵਿਚਕਾਰ ਵਪਾਰ ਲਈ ਬੇਹੱਦ ਮਹੱਤਵਪੂਰਨ ਬਣ ਗਿਆ।
ਭਿਆਨਕ ਹੜ੍ਹ ਨੇ ਰਾਸੂਵਾਗੜ੍ਹੀ-ਕੇਰੁੰਗ ਮਾਰਗ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਹੜ੍ਹ ਕਾਰਨ ਕਈ ਪੁਲ, ਸੜਕਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਵਹਿ ਗਈਆਂ। ਇਸ ਨਾਲ ਨੇਪਾਲ ਅਤੇ ਚੀਨ ਵਿਚਕਾਰ ਆਉਣ-ਜਾਣ ਵਾਲਾ ਇਕ ਮਹੱਤਵਪੂਰਨ ਰਸਤਾ ਟੁੱਟ ਗਿਆ।
ਇਸ ਘਟਨਾ ਤੋਂ ਬਾਅਦ ਇਸ ਪੁਰਾਣੇ ਹਿਮਾਲਈ ਵਪਾਰਕ ਮਾਰਗ ਦੀ ਅਹਿਮੀਅਤ ਇਕ ਵਾਰ ਫਿਰ ਚਰਚਾ ਵਿਚ ਆ ਗਈ ਹੈ। ਕਦੇ ਸਮਾਨ ਅਤੇ ਲੋਕਾਂ ਦੀ ਆਵਾਜਾਈ ਦਾ ਰਵਾਇਤੀ ਰਸਤਾ ਰਿਹਾ ਇਹ ਮਾਰਗ ਅੱਜ ਨੇਪਾਲ ਅਤੇ ਚੀਨ ਵਿਚਕਾਰ ਵਪਾਰ ਅਤੇ ਸੰਪਰਕ ਦੀ ਇਕ ਅਹਿਮ ਕੜੀ ਬਣ ਚੁੱਕਾ ਹੈ। ਅਜਿਹੇ ਵਿਚ ਇਸ ਦਾ ਬੰਦ ਹੋਣਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਆਵਾਜਾਈ ਲਈ ਵੱਡੀ ਪ੍ਰੇਸ਼ਾਨੀ ਬਣ ਸਕਦਾ ਹੈ।
ਇਹ ਵੀ ਪੜ੍ਹੋ- ਆਖ਼ਿਰ ਕਿੰਨਾ ਕੁ ਮਜ਼ਬੂਤ ਤੇ ਭਾਰਤ ਲਈ ਕਿੱਡਾ ਕੁ ਖ਼ਤਰਾ ਹੈ 'ਮੱਕਾ ਪੈਕਟ' ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
