ਹੜ੍ਹ ''ਚ ਨੁਕਸਾਨੇ ਗਏ 11 ਪਾਵਰ ਪ੍ਰੋਜੈਕਟ ! 900 ਤੋਂ ਵੱਧ ਕਰਮਚਾਰੀਆਂ ਦੀ ਨਹੀਂ ਲੱਗੀ ਉੱਘ-ਸੁੱਘ
Saturday, Aug 29, 2026 - 05:13 PM (IST)
ਇੰਟਰਨੈਸ਼ਨਲ ਡੈਸਕ- ਨੇਪਾਲ ਦੇ ਰਸੂਵਾ ਅਤੇ ਨੁਵਾਕੋਟ ਜ਼ਿਲ੍ਹਿਆਂ 'ਚ 26 ਅਗਸਤ ਨੂੰ ਭੋਟੇਕੋਸ਼ੀ ਨਦੀ ਵਿੱਚ ਆਏ ਭਿਆਨਕ ਫਲੈਸ਼ ਫਲੱਡ 'ਚ ਜਿੱਥੇ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਉੱਥੇ ਹੀ 2000 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸੇ ਦੌਰਾਨ ਇਲਾਕੇ ਦੇ 11 ਹਾਈਡ੍ਰੋਪਾਵਰ ਪ੍ਰੋਜੈਕਟਾਂ ਨਾਲ ਜੁੜੇ 934 ਲੋਕਾਂ ਦੀ ਵੀ ਕੋਈ ਉੱਘ-ਸੁੱਘ ਨਹੀਂ ਲੱਗ ਸਕੀ ਹੈ।
ਇਸ ਹੜ੍ਹ ਕਾਰਨ ਰਸੂਵਾ 'ਚ 6 ਹਾਈਡ੍ਰੋਪਾਵਰ ਪ੍ਰੋਜੈਕਟਾਂ ਦੇ 730 ਕਰਮਚਾਰੀ ਤੇ ਮਜ਼ਦੂਰ ਲਾਪਤਾ ਹਨ, ਉੱਥੇ ਹੀ ਨੁਵਾਕੋਟ ਦੇ 5 ਹਾਈਡ੍ਰੋਪਾਵਰ ਪ੍ਰੋਜੈਕਟਾਂ ਦੇ 204 ਲੋਕਾਂ ਦੀ ਵੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਰਸੂਵਾ 'ਚ ਨਿਰਮਾਣ ਅਧੀਨ ਅੱਪਰ ਤ੍ਰਿਸ਼ੂਲੀ ਪ੍ਰੋਜੈਕਟ-1 ਦੇ ਸਭ ਤੋਂ ਵੱਧ 576 ਲੋਕ ਲਾਪਤਾ ਹਨ। ਇਹ ਪ੍ਰੋਜੈਕਟ ਦੱਖਣੀ ਕੋਰੀਆਈ ਨਿਵੇਸ਼ਕਾਂ, ਵਿਸ਼ਵ ਬੈਂਕ ਗਰੁੱਪ (IFC) ਅਤੇ ਸਥਾਨਕ ਭਾਈਵਾਲਾਂ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਦਕਿ ਨੁਵਾਕੋਟ ਦੇ ਅੱਪਰ ਤ੍ਰਿਸ਼ੂਲੀ-3B ਪ੍ਰੋਜੈਕਟ ਦੇ 158 ਲੋਕ ਲਾਪਤਾ ਹਨ। ਇਸ ਤੋਂ ਇਲਾਵਾ ਰਸੂਵਾਗੜ੍ਹੀ ਹਾਈਡ੍ਰੋਪਾਵਰ ਪ੍ਰੋਜੈਕਟ ਦੇ ਵੀ 93 ਲੋਕ ਲਾਪਤਾ ਦੱਸੇ ਗਏ ਹਨ, ਜਦਕਿ ਬਾਕੀ 107 ਲਾਪਤਾ ਲੋਕ 8 ਹੋਰ ਵੱਖ-ਵੱਖ ਹਾਈਡ੍ਰੋਪਾਵਰ ਪ੍ਰੋਜੈਕਟਾਂ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ- ਤਬਾਹੀ ਵਿਚਾਲੇ ਨੇਪਾਲ ਨੇ ਵਿਦੇਸ਼ੀ ਮਦਦ ਲੈਣ ਤੋਂ ਕੀਤਾ ਇਨਕਾਰ ! PM ਬਾਲੇਨ ਸ਼ਾਹ ਨੇ ਦੱਸਿਆ ਪੂਰਾ ਸੱਚ
ਨੇਪਾਲ ਦੇ ਪ੍ਰਾਈਵੇਟ ਪਾਵਰ ਪ੍ਰੋਡਿਊਸਰਾਂ ਦੀ ਸੰਸਥਾ (IPPAN) ਅਨੁਸਾਰ, ਹੜ੍ਹਾਂ ਕਾਰਨ ਰਸੂਵਾ ਅਤੇ ਨੁਵਾਕੋਟ ਵਿੱਚ ਕੁਲ 675.6 ਮੈਗਾਵਾਟ ਦੀ ਸਮਰੱਥਾ ਵਾਲੇ 13 ਹਾਈਡ੍ਰੋਪਾਵਰ ਪ੍ਰੋਜੈਕਟ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਦੇਸ਼ ਦਾ ਬਿਜਲੀ ਉਤਪਾਦਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਫਿਲਹਾਲ ਰਸੂਵਾ ਅਤੇ ਨੁਵਾਕੋਟ ਵਿੱਚ ਸੜਕਾਂ, ਪੁਲ ਅਤੇ ਬਿਜਲੀ ਦਾ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਤਬਾਹ ਹੋਣ ਕਾਰਨ ਰੈਸਕਿਊ ਆਪ੍ਰੇਸ਼ਨਾਂ 'ਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ।
ਇਹ ਵੀ ਪੜ੍ਹੋ- ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ ਗੁਆਉਣ ਵਾਲੀ ਔਰਤ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
