ਰਿਸ਼ਵਤ ਦੇ ਦੋਸ਼ਾਂ ਤੋਂ ਬਾਅਦ ਨੇਪਾਲ ਦੇ ਮੰਤਰੀ ਨੇ ਦਿੱਤਾ ਅਸਤੀਫਾ

Friday, Feb 21, 2020 - 04:03 PM (IST)

ਰਿਸ਼ਵਤ ਦੇ ਦੋਸ਼ਾਂ ਤੋਂ ਬਾਅਦ ਨੇਪਾਲ ਦੇ ਮੰਤਰੀ ਨੇ ਦਿੱਤਾ ਅਸਤੀਫਾ

ਕਾਠਮੰਡੂ- ਨੇਪਾਲ ਵਿਚ ਸੰਚਾਰ ਤੇ ਸੂਚਨਾ ਤਕਨੀਕ ਮੰਤਰੀ ਗੋਕੁਲ ਬਾਸਕੋਟਾ ਨੇ ਇਕ ਵਿਵਾਦਿਤ ਵੀਡੀਓ ਕਲਿਪ ਦੇ ਲੀਕ ਹੋਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਇਸ ਵੀਡੀਓ ਵਿਚ ਉਹਨਾਂ ਨੂੰ ਸਰਕਾਰ ਦੇ ਲਈ ਪ੍ਰਿੰਟਿੰਗ ਪ੍ਰੈੱਸ ਦੀ ਖਰੀਦ 'ਤੇ ਰਿਸ਼ਵਤ ਦੇ ਲਈ ਕਥਿਤ ਤੌਰ 'ਤੇ ਸੌਦੇਬਾਜ਼ੀ ਕਰਦੇ ਹੋਏ ਸੁਣਿਆ ਜਾ ਸਕਦਾ ਹੈ।

ਪ੍ਰਤੀਨਿਧੀ ਸਭਾ ਦੇ ਸਪੀਕਰ ਅਗਨੀ ਪ੍ਰਸਾਦ ਸਾਪਕੋਟਾ ਨੇ ਸਦਨ ਨੂੰ ਸੰਚਾਰ ਤੇ ਸੂਚਨਾ ਤਕਨੀਕ ਮੰਤਰੀ ਗੋਕੁਲ ਬਾਸਕੋਟਾ ਦੇ ਅਸਤੀਫੇ ਬਾਰੇ ਜਾਣਕਾਰੀ ਦਿੱਤੀ। ਇਕ ਆਨਲਾਈਨ ਨਿਊਜ਼ ਪੋਰਟਲ ਨੇ ਬਾਸਕੋਟਾ ਤੇ ਸਵਿਸ ਕੰਪਨੀ ਦੇ ਲਈ ਕੰਮ ਕਰਨ ਵਾਲੇ ਇਕ ਨੇਪਾਲੀ ਏਜੰਟ ਦੀ ਗੱਲਬਾਤ ਲੀਕ ਕੀਤੀ। ਇਸ ਗੱਲਬਾਤ ਵਿਚ ਮੰਤਰੀ ਉਪਕਰਨ ਦੀ ਖਰੀਦ ਦੇ ਸਬੰਧ ਵਿਚ ਸਮਝੌਤੇ 'ਤੇ ਦਸਤਖਤ ਕਰਨ ਦੇ ਲਈ 70 ਕਰੋੜ ਰੁਪਏ ਦੀ ਰਿਸ਼ਵਤ ਲੈ ਕੇ ਕਥਿਤ ਸੌਦੇਬਾਜ਼ੀ ਕਰ ਰਿਹਾ ਹੈ। ਬਾਅਦ ਵਿਚ ਬਾਸਕੋਟਾ ਨੇ ਟਵੀਟ ਕੀਤਾ ਕਿ ਉਹਨਾਂ ਨੇ ਨੈਤਿਕ ਆਧਾਰ 'ਤੇ ਅਸਤੀਫਾ ਦਿੱਤਾ ਹੈ।


author

Baljit Singh

Content Editor

Related News