ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਨੇਪਾਲ ਨੇ ਯਾਦਗਾਰੀ ਸਿੱਕੇ ਕੀਤੇ ਜਾਰੀ

09/28/2019 5:36:32 PM

ਕਾਠਮੰਡੂ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਨੇਪਾਲ ਨੇ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰੀਬ 500 ਸਾਲ ਪਹਿਲਾਂ ਕਾਠਮੰਡੂ ਦੇ ਬਾਹਰੀ ਇਲਾਕੇ ਦੇ ਬਾਲਾਜੂ ਇਲਾਕੇ ਦਾ ਦੌਰਾ ਕੀਤਾ ਸੀ। ਨੇਪਾਲ ਰਾਸ਼ਟਰ ਬੈਂਕ (ਐੱਨ.ਆਰ.ਬੀ.) ਦੇ ਗਵਰਨਰ ਚਿਰੰਜੀਵੀ ਨੇਪਾਲ ਤੇ ਨੇਪਾਲ 'ਚ ਭਾਰਤ ਦੇ ਰਾਜਦੂਤ ਮੰਜੀਵ ਸਿੰਘ ਪੁਰੀ ਵਲੋਂ ਸ਼ੁੱਕਰਵਾਰ ਨੂੰ ਸੰਯੁਕਤ ਰੂਪ ਨਾਲ 100, 1000 ਤੇ 2,500 ਨੇਪਾਲੀ ਰੁਪਏ ਮੁੱਲ ਦੇ ਸਿੱਕੇ ਜਾਰੀ ਕੀਤੇ।

ਇੰਜੀਅਨਨੇਪਾਲ ਨੇ ਇਕ ਟਵੀਟ 'ਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਾਠਮੰਡੂ ਦੇ ਹੋਟਲ ਅਲੋਫਟ 'ਚ ਸਿੱਖ ਹੈਰੀਟੇਜ ਆਫ ਨੇਪਾਲ ਨਾਂ ਦੀ ਇਕ ਕਿਤਾਬ ਵੀ ਲਾਂਚ ਕੀਤੀ। ਭਾਰਤੀ ਦੂਰਘਰ ਨੇ ਇਕ ਬਿਆਨ 'ਚ ਕਿਹਾ ਕਿ ਨੇਪਾਲ ਦੇ ਕੇਂਦਰੀ ਬੈਂਕ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਿੱਕਿਆਂ ਨੂੰ ਜਾਰੀ ਕਰਨਾ ਨੇਪਾਲ 'ਚ ਗਹਿਰੇ ਸਿੱਖ ਸੰਪਰਕਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਮੌਕੇ 'ਤੇ ਆਯੋਜਿਤ ਪ੍ਰੋਗਰਾਮ 'ਚ ਨੇਪਾਲ ਦੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ ਹੀ ਸਥਾਨਕ ਲੋਕ ਵੀ ਸ਼ਾਮਲ ਹੋਏ। ਭਾਰਤੀ ਰਾਜਦੂਤ ਪੁਰੀ ਨੇ ਇਸ ਦੌਰਾਨ ਨੇਪਾਲ 'ਚ ਸਿੱਖ ਵਿਰਾਸਤ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਵਿਆਪਕ ਤੇ ਪ੍ਰਭਾਵਸ਼ਾਲੀ ਪ੍ਰਸਤੁਤੀ ਦਿੱਤੀ। ਕਾਠਮੰਡੂ ਦੇ ਕੋਲ ਬਾਲਾਜੂ ਦਾ ਨਾਨਕ ਮਠ ਹੈ, ਜਿਥੇ ਮੰਨਿਆ ਜਾਂਦਾਹੈ ਕਿ ਪੰਜ ਸੌ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਸਨ। ਉਥੇ ਸਦੀਆਂ ਪੁਰਾਣੀਆਂ ਹੱਥੀਂ ਲਿਖੀਆਂ ਸਤਰਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ।


Baljit Singh

Content Editor

Related News