ਹੁਣ ਨੇਪਾਲ ਸਰਕਾਰ ਨੇ ਵੀ ਲਗਾਈ ਟਿਕਟਾਕ ''ਤੇ ਪਾਬੰਦੀ, ਦੱਸੀ ਇਹ ਵਜ੍ਹਾ

Monday, Nov 13, 2023 - 05:40 PM (IST)

ਹੁਣ ਨੇਪਾਲ ਸਰਕਾਰ ਨੇ ਵੀ ਲਗਾਈ ਟਿਕਟਾਕ ''ਤੇ ਪਾਬੰਦੀ, ਦੱਸੀ ਇਹ ਵਜ੍ਹਾ

ਕਾਠਮਾਂਡੂ- ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਬੁਲਾਰਨ ਅਤੇ ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਰੇਖਾ ਸ਼ਰਮਾ ਨੇ ਹਾਲ ਹੀ 'ਚ ਕੈਬਨਿਟ ਦੀ ਬੈਠਕ ਦੌਰਾਨ ਕੀਤੇ ਗਏ ਟਿਕਟਾਕ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਸਾਂਝਾ ਕੀਤਾ। ਮੰਤਰੀ ਸ਼ਰਮਾ ਨੇ ਕਿਹਾ ਕਿ ਟਿਕਟਾਕ ਦੇ ਸਮਾਜਿਕ ਸਦਭਾਵਨਾ 'ਤੇ ਮਾੜੇ ਪ੍ਰਭਾਵ ਕਾਰਨ ਇਹ ਫੈਸਲਾ ਲਿਆ ਗਿਆ ਹੈ। 

ਮੰਤਰੀ ਸ਼ਰਮਾ ਮੁਤਾਬਕ, ਟਿਕਟਾਕ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਜਲਦੀ ਹੀ ਲਾਗੂ ਕੀਤਾ ਜਾਵੇਗਾ ਪਰ ਕੋਈ ਸਮਾਂ ਮਿਆਦ ਤੈਅ ਨਹੀਂ ਕੀਤੀ ਗਈ। ਸੰਚਾਰ ਮੰਤਰਾਲਾ ਵੱਲੋਂ ਇਸ ਸੰਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। 


author

Rakesh

Content Editor

Related News