ਨੇਪਾਲ ਆਫ਼ਤ: ਮਰਨ ਵਾਲਿਆਂ ਦੀ ਗਿਣਤੀ 224, ਭਾਰੀ ਨੁਕਸਾਨ ਦਾ ਅਨੁਮਾਨ
Wednesday, Oct 02, 2024 - 12:42 PM (IST)
ਕਾਠਮੰਡੂ (ਏਜੰਸੀ): ਨੇਪਾਲ ਵਿੱਚ ਹਾਲ ਹੀ ਵਿਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਤ 224 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ 17 ਅਰਬ ਨੇਪਾਲੀ ਰੁਪਏ (127 ਮਿਲੀਅਨ ਡਾਲਰ) ਦੀ ਜਾਇਦਾਦ ਨੁਕਸਾਨੀ ਗਈ ਹੈ। ਸਰਕਾਰ ਦੇ ਮੁੱਖ ਸਕੱਤਰ ਏਕ ਨਰਾਇਣ ਅਰਿਆਲ ਨੇ ਮੰਗਲਵਾਰ ਨੂੰ ਦੱਸਿਆ ਕਿ ਕੁੱਲ 158 ਲੋਕ ਜ਼ਖਮੀ ਹੋਏ ਹਨ ਅਤੇ 24 ਹੋਰ ਲਾਪਤਾ ਹਨ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਨੇਤਨਯਾਹੂ ਨੇ ਜਵਾਬੀ ਕਾਰਵਾਈ ਕਰਨ ਦੀ ਖਾਧੀ ਕਸਮ, ਅਮਰੀਕਾ ਨੇ ਦਿੱਤਾ ਸਮਰਥਨ
ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਇੱਕ ਪ੍ਰੈਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਰਿਆਲ ਨੇ ਕਿਹਾ ਕਿ ਖੋਜ ਅਤੇ ਬਚਾਅ ਕਾਰਜਾਂ ਲਈ 30,700 ਸੁਰੱਖਿਆ ਕਰਮਚਾਰੀਆਂ ਨੂੰ ਜੁਟਾਇਆ ਗਿਆ ਹੈ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਪ੍ਰੈਸ ਮੀਟਿੰਗ ਵਿੱਚ ਕਿਹਾ ਕਿ ਖੋਜ ਅਤੇ ਬਚਾਅ ਕਾਰਜ ਦੋ ਦਿਨਾਂ ਵਿੱਚ ਖ਼ਤਮ ਹੋ ਜਾਣਗੇ, ਉਨ੍ਹਾਂ ਨੇ ਕਿਹਾ ਕਿ 4,000 ਤੋਂ ਵੱਧ ਪੀੜਤਾਂ ਨੂੰ ਬਚਾ ਲਿਆ ਗਿਆ ਹੈ।ਓਲੀ ਨੇ ਸਵੀਕਾਰ ਕੀਤਾ ਕਿ ਸਰਕਾਰ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਲਗਾਤਾਰ ਮੌਨਸੂਨ ਦੀ ਬਾਰਸ਼ ਨਾਲ ਆਈਆਂ ਆਫ਼ਤਾਂ ਤੋਂ ਇੰਨੀ ਵਿਆਪਕ ਤਬਾਹੀ ਦਾ ਅੰਦਾਜ਼ਾ ਨਹੀਂ ਲਗਾਇਆ ਸੀ। ਮੰਗਲਵਾਰ ਨੂੰ ਤਿੰਨ ਦਿਨਾਂ ਰਾਸ਼ਟਰੀ ਸੋਗ ਦੀ ਸ਼ੁਰੂਆਤ ਹੋਈ, ਜਿਸ ਵਿਚ ਰਾਸ਼ਟਰੀ ਝੰਡੇ ਅੱਧੇ ਝੁਕੇ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।