ਨੇਪਾਲ : ਦੁਰਘਟਨਾ ''ਚ ਭਾਰਤੀ ਮਹਿਲਾ ਸਮੇਤ ਦੋ ਸ਼ਰਧਾਲੂਆਂ ਦੀ ਮੌਤ

12/04/2019 8:31:55 PM

ਕਾਠਮੰਡੂ (ਭਾਸ਼ਾ)- ਦੱਖਣੀ ਨੇਪਾਲ 'ਚ ਗੜੀਮਾਈ ਮੰਦਰ ਵਿਚ ਪਸ਼ੂ ਬਲੀ ਵਿਚ ਹਿੱਸਾ ਲੈਣ ਤੋਂ ਬਾਅਦ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਜੀਪ ਦੁਰਘਟਨਾਗ੍ਰਸਤ ਹੋ ਗਈ, ਜਿਸ ਕਾਰਨ ਉਸ ਵਿਚ ਸਵਾਰ ਇਕ ਭਾਰਤੀ ਮਹਿਲਾ ਸਮੇਤ ਦੋ ਔਰਤਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਦੱਖਣੀ ਨੇਪਾਲ ਦੇ ਮਹੋਤਰੀ ਜ਼ਿਲੇ ਵਿਚ ਦੁਰਘਟਨਾ ਵੇਲੇ ਜੀਪ ਵਿਚ 18 ਲੋਕ ਸਵਾਰ ਸਨ। ਇਹ ਸਾਰੇ ਗੜੀਮਾਈ ਮਹਾਉਤਸਵ ਵਿਚ ਹਿੱਸਾ ਲੈਣ ਤੋਂ ਬਾਅਦ ਘਰ ਪਰਤ ਰਹੇ ਸਨ। ਕਾਠਮੰਡੂ ਦੇ ਤਕਰੀਬਨ 160 ਕਿਲੋਮੀਟਰ ਦੱਖਣ ਵਿਚ ਬਾਰਾ ਜ਼ਿਲੇ ਵਿਚ ਸਥਿਤ ਇਹ ਮੰਦਰ ਦੁਨੀਆ ਵਿਚ ਪਸ਼ੂ ਬਲੀ ਦਾ ਸਭ ਤੋਂ ਵੱਡਾ ਸਥਾਨ ਹੈ। ਪੁਲਸ ਨੇ ਦੱਸਿਆ ਕਿ ਘਟਨਾ ਵਿਚ ਮਰਨ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ। ਮਰਨ ਵਾਲਿਆਂ ਵਿਚ ਬਿਹਾਰ ਦੇ ਸਿਤਾਹੀ ਦੀ ਬਰਤਨੀਆ ਦੇਵੀ ਸ਼ਾਹ (65) ਅਤੇ ਧਨੁਸ਼ਾ ਜ਼ਿਲੇ ਵਿਚ ਧਨੁਸ਼ਾਧਾਮ ਦੀ ਰਹਿਣ ਵਾਲੀ ਸ਼ਕੁੰਤਲਾ ਦੇਵੀ ਸ਼ਾਹ (80) ਸ਼ਾਮਲ ਹੈ। ਜ਼ਖਮੀਆਂ ਵਿਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।


Sunny Mehra

Content Editor

Related News