ਭਾਰਤ-ਨੇਪਾਲ ਸਰਹੱਦ ''ਤੇ ਸਾਬਕਾ ਅਮਰੀਕੀ ਫੌਜੀ ਗ੍ਰਿਫ਼ਤਾਰ, ਬਿਨਾਂ ਦਸਤਾਵੇਜ਼ਾਂ ਪਾਰ ਕਰ ਰਿਹਾ ਸੀ ਬਾਰਡਰ

Tuesday, Jul 14, 2026 - 01:56 AM (IST)

ਭਾਰਤ-ਨੇਪਾਲ ਸਰਹੱਦ ''ਤੇ ਸਾਬਕਾ ਅਮਰੀਕੀ ਫੌਜੀ ਗ੍ਰਿਫ਼ਤਾਰ, ਬਿਨਾਂ ਦਸਤਾਵੇਜ਼ਾਂ ਪਾਰ ਕਰ ਰਿਹਾ ਸੀ ਬਾਰਡਰ

ਸੋਨੌਲੀ : ਭਾਰਤ-ਨੇਪਾਲ ਸਰਹੱਦ 'ਤੇ ਤਾਇਨਾਤ ਸਸ਼ਸਤਰ ਸੀਮਾ ਬਲ (SSB) ਨੇ 11 ਜੁਲਾਈ ਨੂੰ ਸੋਨੌਲੀ ਨੇੜਿਓਂ ਇੱਕ ਅਮਰੀਕੀ ਨਾਗਰਿਕ ਨੂੰ ਸ਼ੱਕੀ ਹਾਲਾਤਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕੈਲੀਫੋਰਨੀਆ ਦੇ ਰਹਿਣ ਵਾਲੇ ਜੌਰਡਨ ਬ੍ਰਾਊਨ, ਜੋ ਖ਼ੁਦ ਨੂੰ ਅਮਰੀਕੀ ਸਪੈਸ਼ਲ ਫੋਰਸਿਜ਼ ਦਾ ਸਾਬਕਾ ਸੈਨਿਕ ਦੱਸਦਾ ਹੈ, 'ਤੇ ਬਿਨਾਂ ਜਾਇਜ਼ ਯਾਤਰਾ ਦਸਤਾਵੇਜ਼ਾਂ ਦੇ ਨੇਪਾਲ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹਨ।

ਅਧਿਕਾਰੀਆਂ ਅਨੁਸਾਰ, ਬ੍ਰਾਊਨ ਨੇ SSB ਜਵਾਨ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ ਪਿੰਡ ਵਾਸੀਆਂ ਨੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਕਰਦਿਆਂ ਉਸ ਨੂੰ ਘੇਰ ਕੇ ਕਾਬੂ ਕਰ ਲਿਆ। ਪੁਲਸ ਅਨੁਸਾਰ, ਬ੍ਰਾਊਨ ਨਵੰਬਰ 2025 ਵਿੱਚ ਸਮੁੰਦਰੀ ਰਸਤੇ ਰਾਹੀਂ ਭਾਰਤ ਆਇਆ ਸੀ ਅਤੇ ਉਦੋਂ ਤੋਂ ਗੋਆ ਵਿੱਚ ਰਹਿ ਰਿਹਾ ਸੀ।

ਜਾਂਚ ਦੌਰਾਨ ਬ੍ਰਾਊਨ ਦੇ ਬਿਆਨ ਲਗਾਤਾਰ ਬਦਲ ਰਹੇ ਹਨ, ਜਿਸ ਕਾਰਨ ਖੁਫੀਆ ਏਜੰਸੀਆਂ ਉਸ 'ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਉਸ ਨੇ ਦਾਅਵਾ ਕੀਤਾ ਕਿ ਉਸ ਦਾ ਪਾਸਪੋਰਟ ਥਾਈਲੈਂਡ ਵਿੱਚ ਗੁੰਮ ਹੋ ਗਿਆ ਸੀ, ਜਦੋਂ ਕਿ ਦੂਜੇ ਬਿਆਨ ਵਿੱਚ ਉਸ ਨੇ ਕਿਹਾ ਕਿ ਉਸ ਦਾ ਪਾਸਪੋਰਟ ਬੈਂਗਲੁਰੂ ਵਿੱਚ ਕਿਸੇ ਜਾਣਕਾਰ ਕੋਲ ਹੈ। ਉਸ ਦੇ ਕਬਜ਼ੇ ਵਿੱਚੋਂ 31,460 ਰੁਪਏ ਨਕਦ ਅਤੇ ਦੋ ਮੋਬਾਈਲ ਫੋਨ ਮਿਲੇ ਹਨ, ਪਰ ਕੋਈ ਪਛਾਣ ਪੱਤਰ ਨਹੀਂ ਮਿਲਿਆ।

ਸੋਨੌਲੀ ਪੁਲਸ ਨੇ ਇਮੀਗ੍ਰੇਸ਼ਨ ਅਤੇ ਫੋਰਨਰਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬ੍ਰਾਊਨ ਦੇ ਫੌਜੀ ਪਿਛੋਕੜ ਅਤੇ ਸਰਹੱਦ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਕੇਂਦਰੀ ਖੁਫੀਆ ਏਜੰਸੀਆਂ ਵੀ ਜਾਂਚ ਵਿੱਚ ਸ਼ਾਮਲ ਹੋ ਗਈਆਂ ਹਨ।


author

Inder Prajapati

Content Editor

Related News