ਹਰਿਦੁਆਰ ਮਹਾਕੁੰਭ ’ਚ ਹਿੱਸਾ ਲੈ ਕੇ ਪਰਤੇ ਨੇਪਾਲ ਦੇ ਸਾਬਕਾ ਰਾਜਾ ਅਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ

Thursday, Apr 22, 2021 - 09:59 AM (IST)

ਕਾਠਮੰਡੂ : ਨੇਪਾਲ ਦੇ ਸਾਬਕਾ ਰਾਜਾ ਗਿਆਨਇੰਦਰ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮਹਾਰਾਣੀ ਕੋਮਲ ਸ਼ਾਹ ਹਰਿਦੁਆਰ ਵਿਚ ਮਹਾਕੁੰਭ ਵਿਚ ਹਿੱਸਾ ਲੈਣ ਦੇ ਬਾਅਦ ਭਾਰਤ ਤੋਂ ਵਾਪਸ ਪਰਤਣ ’ਤੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਸਿਹਤ ਮੰਤਰਾਲਾ ਮੁਤਾਬਕ 73 ਸਾਲਾ ਸਾਬਕਾ ਰਾਜਾ ਅਤੇ 70 ਸਾਲਾ ਸਾਬਕਾ ਮਹਾਰਾਣੀ ਹਾਲ ਹੀ ਵਿਚ ਭਾਰਤ ਤੋਂ ਪਰਤੇ ਹਨ। ਉਨ੍ਹਾਂ ਨੇ ਹਰਿਦੁਆਰ ਵਿਚ ਹਰ ਕੀ ਪੌੜੀ ਵਿਚ ਮਹਾਕੁੰਭ ਦੌਰਾਨ ਪਵਿੱਤਰ ਇਸ਼ਨਾਨ ਕੀਤਾ ਸੀ। ਮਹਾਕੁੰਭ ਹਿੰਦੂ ਸੰਤਾਂ ਅਤੇ ਸ਼ਰਧਾਲੂਆਂ ਦਾ ਧਾਰਮਿਕ ਸਮਾਗਮ ਹੁੰਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਮਜ਼ਾਕ ਉਡਾਉਣਾ ਸ਼ਖ਼ਸ ਨੂੰ ਪਿਆ ਭਾਰੀ, ਪਾਜ਼ੇਟਿਵ ਮਰੀਜ਼ਾਂ ਨਾਲ ਪਾਰਟੀ ਕਰਨ ਤੋਂ ਹਫ਼ਤੇ ਬਾਅਦ ਹੋ ਗਈ ਮੌਤ

‘ਦਿ ਹਿਮਾਲਿਅਨ ਟਾਈਮਸ’ ਦੀ ਖ਼ਬਰ ਮੁਤਾਬਕ ਉਨ੍ਹਾਂ ਦੇ ਨਮੂਨਿਆਂ ਦੀ ਪਾਲੀਮਰੇਜ ਚੇਨ ਰੀਐਕਸ਼ਨ (ਪੀ.ਸੀ.ਆਰ.) ਜਾਂਚ ਕੀਤੀ ਗਈ, ਜਿਸ ਵਿਚ ਕੋਵਿਡ-19 ਇੰਫੈਕਸ਼ਨ ਦੀ ਪੁਸ਼ਟੀ ਹੋਈ। ਰਿਪੋਰਟ ਮੁਤਾਬਕ ਸਵਦੇਸ਼ ਪਰਤਣ ’ਤੇ ਕਾਠਮੰਡੂ ਹਵਾਈਅੱਡੇ ’ਤੇ ਸਾਬਕਾ ਰਾਜਾ ਅਤੇ ਸਾਬਕਾ ਮਹਾਰਾਣੀ ਦਾ ਸਵਾਗਤ ਕਰਨ ਲਈ ਸੈਂਕੜੇ ਲੋਕ ਇਕੱਠੇ ਹੋਏ ਸਨ। ਅਧਿਕਾਰੀਆਂ ਨੇ ਜੋੜੇ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਪੁੱਤਰ ਦੇ ਜਨਮਦਿਨ ਮੌਕੇ ਅਦਾਕਾਰਾ ਨੇ ਕਰਾਇਆ ਨਿਊਡ ਫੋਟੋਸ਼ੂਟ, ਹੋਈ 3 ਮਹੀਨੇ ਦੀ ਜੇਲ੍ਹ

ਗਿਆਨਇੰਦਰ 2001 ਵਿਚ ਉਨ੍ਹਾਂ ਦੇ ਵੱਡੇ ਭਰਾ ਵਰਿੰਦਰ ਵੀਰ ਬਿਕਰਮ ਸ਼ਾਹ ਦੇਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਸ਼ਾਹੀ ਮਹਿਲ ਵਿਚ ਨਰਸੰਹਾਰ ਹੋਣ ਦੇ ਬਾਅਦ ਨੇਪਾਲ ਦੇ ਰਾਜਾ ਬਣੇ ਸਨ। ਜਾਂਚ ਵਿਚ ਨਰਸੰਹਾਰ ਦਾ ਦੋਸ਼ੀ ਵਰਿੰਦਰ ਦੇ ਪੁੱਤਰ ਦਪਿੰਦਰ ਨੂੰ ਠਹਿਰਾਇਆ ਗਿਆ ਸੀ। ਸ਼ਾਹ ਨੂੰ ਬਗਾਵਤ ਹੋਣ ਦੇ ਬਾਅਦ 2008 ਵਿਚ ਗੱਦੀ ਛੱਡਣੀ ਪਈ ਸੀ ਅਤੇ ਸਦੀਆਂ ਪੁਰਾਣੀ ਰਾਜਸ਼ਾਹੀ ਨੂੰ ਸਮਾਪਤ ਕਰ ਦਿੱਤਾ ਗਿਆ ਸੀ। ਉਸ ਦੇ ਬਾਅਦ ਸੰਵਿਧਾਨ ਸਭਾ ਨੇ ਦੇਸ਼ ਨੂੰ ਗਣਤੰਤਰ ਵਿਚ ਤਬਦੀਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਨੂੰ ਹੋਇਆ 'ਕੋਰੋਨਾ', ਰਾਂਚੀ ਦੇ ਹਸਪਤਾਲ 'ਚ ਦਾਖ਼ਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News