ਨੇਪਾਲ 17 ਅਗਸਤ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਫਿਰ ਤੋਂ ਕਰੇਗਾ ਸ਼ੁਰੂ

7/21/2020 5:00:25 PM

ਕਾਠਮੰਡੂ (ਭਾਸ਼ਾ) : ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ 4 ਮਹੀਨੇ ਤੱਕ ਮੁਅੱਤਲ ਰਹੀ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਨੇਪਾਲ 17 ਅਗਸਤ ਤੋਂ ਫਿਰ ਸ਼ੁਰੂ ਕਰੇਗਾ। ਨੇਪਾਲ ਸਰਕਾਰ ਨੇ 20 ਮਾਰਚ ਨੂੰ ਨੇਪਾਲੀਆਂ ਸਮੇਤ ਸਾਰੇ ਯਾਤਰੀਆਂ ਦੇ ਦੇਸ਼ ਵਿਚ ਪ੍ਰਵੇਸ਼ ਕਰਣ 'ਤੇ ਪਾਬੰਦੀ ਲਗਾ ਦਿੱਤਾ ਸੀ। ਇਸ ਦੇ ਚਾਰ ਦਿਨ ਬਾਅਦ ਦੇਸ਼ ਵਿਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ।

ਕਾਨੂੰਨ, ਇਨਸਾਫ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼ਿਵ ਮਾਯਾ ਤੁੰਬਹਾਂਗਫੇ ਨੇ ਕਾਠਮੰਡੂ ਪੋਸਟ ਨੂੰ ਦੱਸਿਆ ਕਿ ਸੋਮਵਾਰ ਨੂੰ ਮੰਤਰੀ ਮੰਡਲ ਦੀ ਇਕ ਬੈਠਕ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਨੂੰ 17 ਅਗਸਤ ਤੋਂ ਫਿਰ ਤੋਂ ਸੰਚਾਲਿਤ ਕਰਣ ਦਾ ਫੈਸਲਾ ਲਿਆ ਗਿਆ, ਕਿਉਂਕਿ ਦੇਸ਼ ਵਿਚ ਕੋਵਿਡ-19  ਦੇ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ। ਉਨ੍ਹਾਂ ਕਿਹਾ ਸਾਰੀਆਂ ਉਡਾਣਾਂ ਦੇ ਸੰਚਾਲਨ ਵਿਚ ਸਾਰੀਆਂ ਸਿਹਤ ਅਤੇ ਸੁਰੱਖਿਆ ਮਿਆਰਾਂ ਦਾ ਧਿਆਨ ਰੱਖਿਆ ਜਾਵੇਗਾ। ਨੇਪਾਲ ਵਿਚ ਸੋਮਵਾਰ ਨੂੰ ਕੋਵਿਡ-19 ਦੇ 186 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 17,844 ਹੋ ਗਈ। ਇਨ੍ਹਾਂ ਵਿਚੋਂ ਹੁਣ ਤੱਕ 40 ਲੋਕਾਂ ਦੀ ਮੌਤ ਹੋ ਚੁੱਕੀ ਹੈ।


cherry

Content Editor cherry