ਨੀਲ ਪਟੇਲ ਨੂੰ 9 ਮਈ ਨੂੰ ਅਮਰੀਕੀ ਅਦਾਲਤ ਸੁਣਾਏਗੀ ਸਜ਼ਾ

Sunday, Mar 02, 2025 - 12:07 PM (IST)

ਨੀਲ ਪਟੇਲ ਨੂੰ 9 ਮਈ ਨੂੰ ਅਮਰੀਕੀ ਅਦਾਲਤ ਸੁਣਾਏਗੀ ਸਜ਼ਾ

ਨਿਊਯਾਰਕ (ਰਾਜ ਗੋਗਨਾ)- ਗੋਲਡਬਾਰ ਘੁਟਾਲੇ ਵਿੱਚ ਮੈਰੀਲੈਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਗੁਜਰਾਤੀਆਂ ਵਿੱਚੋਂ ਦੋ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਗੁਜਰਾਤੀ ਨੌਜਵਾਨ ਨੀਲ ਪਟੇਲ ਨੇ ਅਮਰੀਕਾ ਵਿੱਚ ਇੱਕ ਨਕਲੀ ਐਫ.ਬੀ.ਆਈ ਏਜੰਟ ਬਣ ਕੇ ਮੈਰੀਲੈਂਡ ਵਿੱਚ ਇੱਕ ਬਜ਼ੁਰਗ ਵਿਅਕਤੀ ਤੋਂ 3,31,817 ਡਾਲਰ ਦਾ ਸੋਨਾ ਖੋਹਣ ਦੇ ਮਾਮਲੇ ਵਿੱਚ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਇਲੀਨੋਇਸ ਰਾਜ ਦੇ ਕੈਰੋਲ ਸਟ੍ਰੀਮ ਦੇ ਰਹਿਣ ਵਾਲੇ 24 ਸਾਲਾ ਨੀਲ ਪਟੇਲ ਨੂੰ 100,000 ਡਾਲਰ ਤੋਂ ਵੱਧ ਦੀ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਗਿਆ ਹੈ, ਜਿਸਦੇ ਨਤੀਜੇ ਵਜੋਂ ਉਸ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਰਾਸ਼ਟਰਪਤੀ Trump ਦੀ ਸੁਰੱਖਿਆ 'ਚ ਸੰਨ੍ਹ! ਰਿਜ਼ੋਰਟ ਉੱਪਰੋਂ ਲੰਘੇ 3 ਜਹਾਜ਼

ਮੈਰੀਲੈਂਡ ਸਟੇਟ ਅਟਾਰਨੀ ਅਨੁਸਾਰ ਨੀਲ ਪਟੇਲ ਜੋ ਇਸ ਸਮੇਂ ਜੇਲ੍ਹ ਵਿੱਚ ਹੈ, ਉਸ ਨੂੰ ਅਦਾਲਤ ਵੱਲੋ 9 ਮਈ, 2025 ਨੂੰ ਸਜ਼ਾ ਸੁਣਾਈ ਜਾਵੇਗੀ। ਨੀਲ ਪਟੇਲ ਨੂੰ 23 ਜੁਲਾਈ, 2024 ਨੂੰ ਸ਼ਿਕਾਗੋ ਦੇ ਓਹੇਅਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਡਬਲਿਨ, ਆਇਰਲੈਂਡ ਲਈ ਉਡਾਣ ਫੜਨ ਦੀ ਤਿਆਰੀ ਕਰ ਰਿਹਾ ਸੀ। ਨੀਲ ਪਟੇਲ ਨੂੰ 6 ਅਗਸਤ, 2024 ਨੂੰ ਮੋਂਟਗੋਮਰੀ ਕਾਉਂਟੀ ਪੁਲਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਸੀ, ਕਿਉਂਕਿ ਉਸਦਾ ਮੈਰੀਲੈਂਡ ਵਿੱਚ ਅਪਰਾਧਿਕ ਰਿਕਾਰਡ ਸੀ। ਮੈਰੀਲੈਂਡ ਪੁਲਸ ਅਨੁਸਾਰ ਨੀਲ ਨੇ 05 ਮਾਰਚ, 2024 ਨੂੰ ਪੀੜਤ ਤੋਂ ਸੋਨੇ ਨਾਲ ਭਰਿਆ ਇੱਕ ਪਾਰਸਲ ਲਿਆ ਸੀ। ਇਸ ਮਾਮਲੇ ਵਿੱਚ ਪੀੜਤ ਨੂੰ ਕੁੱਲ 77.9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਨੀਲ ਪਟੇਲ ਦੂਜੀ ਵਾਰ ਪਾਰਸਲ ਲੈਣ ਲਈ ਆਪਣੇ ਘਰ ਗਿਆ, ਜਿਸਨੂੰ ਪੁਲਸ ਨੇ ਤਕਨੀਕੀ ਨਿਗਰਾਨੀ ਦੇ ਆਧਾਰ 'ਤੇ ਦੋ ਮਹੀਨਿਆਂ ਤੋਂ ਬਾਅਦ ਫੜਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News