ਅਮਰੀਕਾ ਦੇ ਸੀਨੀਅਰ ਨਾਗਰਿਕਾਂ ਤੋਂ ਸੋਨਾ ਹੜੱਪਣ ਦੇ ਘੁਟਾਲੇ ''ਚ ਨੀਲ ਪਟੇਲ ਗ੍ਰਿਫ਼ਤਾਰ

Friday, Aug 09, 2024 - 12:07 PM (IST)

ਅਮਰੀਕਾ ਦੇ ਸੀਨੀਅਰ ਨਾਗਰਿਕਾਂ ਤੋਂ ਸੋਨਾ ਹੜੱਪਣ ਦੇ ਘੁਟਾਲੇ ''ਚ ਨੀਲ ਪਟੇਲ ਗ੍ਰਿਫ਼ਤਾਰ

ਨਿਊਯਾਰਕ (ਰਾਜ ਗੋਗਨਾ)- ਜਿਵੇਂ ਅਮਰੀਕਾ ਵਿੱਚ ਚੱਲ ਰਹੇ ਬੇਨੰਬਰੀ ਧੰਦਿਆਂ ਵਿੱਚ ਗੁਜਰਾਤੀਆਂ ਦੀ ਸ਼ਮੂਲੀਅਤ ਵਧਦੀ ਜਾ ਰਹੀ ਹੈ, ਉੱਥੇ ਹੀ ਹਰ ਰੋਜ਼ ਕੋਈ ਨਾ ਕੋਈ ਗੁਜਰਾਤੀ ਪੁਲਸ ਵੱਲੋਂ ਫੜਿਆ ਜਾ ਰਿਹਾ ਹੈ। ਉਨ੍ਹਾਂ ਵਿੱਚੋਂ ਕੋਈ ਨਾ ਕੋਈ ਗੁਜਰਾਤੀ ਸੋਨੇ ਦੇ ਘੁਟਾਲੇ ਵਿੱਚ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ ਅਤੇ ਦੇਸ਼ ਨਿਕਾਲੇ ਦੀ ਤਲਵਾਰ ਉਨ੍ਹਾਂ ਦੇ ਸਿਰ 'ਤੇ ਲਟਕ ਰਹੀ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਮਿੰਟਗੁਮਰੀ ਕਾਉਂਟੀ ਪੁਲਸ ਵਿਭਾਗ ਨੇ ਕੈਰੋਲ ਸਟ੍ਰੀਮ, ਇਲੀਨੋਇਸ (ਅਮਰੀਕਾ) ਦੇ ਰਹਿਣ ਵਾਲੇ ਨੀਲ ਪਟੇਲ ਨਾਮੀਂ 23 ਸਾਲਾ ਗੁਜਰਾਤੀ ਨੋਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। 

23 ਸਾਲ ਦੀ ਉਮਰ 'ਚ ਵੱਡਾ ਘਪਲਾ ਕਰਨ ਵਾਲੇ ਨੀਲ ਪਟੇਲ 'ਤੇ ਦੋਸ਼ ਹੈ ਕਿ ਉਹ ਫਰਜ਼ੀ ਐਫ.ਬੀ.ਆਈ ਦਾ ਸਰਕਾਰੀ ਅਧਿਕਾਰੀ ਦੱਸ ਕੇ ਸੀਨੀਅਰ ਨਾਗਰਿਕਾਂ ਤੋਂ ਸੋਨਾ ਹੜੱਪਣ ਦੇ ਘੁਟਾਲੇ 'ਚ ਸ਼ਾਮਲ ਸੀ। ਇਸ ਕੇਸ ਵਿੱਚ ਨੀਲ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਬਾਰੇ ਪੀੜਤ ਨੇ ਮਾਰਚ 2024 ਨੂੰ ਪੁਲਸ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਸ ਨਾਲ 7 ਲੱਖ 89 ਹਜਾਰ ਡਾਲਰ ਦੀ ਧੋਖਾਧੜੀ ਕੀਤੀ ਗਈ ਹੈ। ਪੀੜਤ ਅਨੁਸਾਰ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ, ਜਿਸ ਨੇ ਆਪਣੀ ਪਛਾਣ ਫੈਡਰਲ ਟਰੇਡ ਕਮਿਸ਼ਨ ਦੇ ਇੰਸਪੈਕਟਰ ਜਨਰਲ ਦੇ ਵਜੋਂ ਦੱਸੀ। ਫੋਨ ਕਾਲ ਕਰਨ ਵਾਲੇ ਨੇ ਪੀੜਤ ਨੂੰ ਦੱਸਿਆ ਕਿ ਉਸ ਦੀ ਪਛਾਣ ਚੋਰੀ ਹੋ ਗਈ ਸੀ ਅਤੇ ਅਪਰਾਧਿਕ ਗਤੀਵਿਧੀ ਕੀਤੀ ਗਈ ਸੀ, ਜਿਸ ਨਾਲ ਫੈਡਰਲ ਸਰਕਾਰ ਨੇ ਉਸ ਖ਼ਿਲਾਫ਼ ਡਰੱਗ ਅਤੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਧੋਖਾਧੜੀ ਦੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ

ਪੀੜਤ ਨੂੰ ਡਰਾਉਣ ਧਮਕਾਉਣ ਤੋਂ ਬਾਅਦ, ਫੋਨ ਕਰਨ ਵਾਲੇ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਦਾ ਬੈਂਕ ਖਾਤਾ ਹੁਣ ਸੁਰੱਖਿਅਤ ਨਹੀਂ ਹੈ। ਉਹ ਸਾਰੇ ਪੈਸੇ ਕਢਵਾ ਲਵੇ ਅਤੇ ਇਸ ਨੂੰ ਸੋਨੇ ਵਿੱਚ ਬਦਲ ਦੇਵੇ ਅਤੇ ਐਫ.ਬੀ.ਆਈ ਏਜੰਟ ਉਸਦੇ ਘਰੋਂ ਸੋਨਾ ਇਕੱਠਾ ਕਰ ਕੇ ਸੁਰੱਖਿਅਤ ਹਿਰਾਸਤ ਵਿੱਚ ਰੱਖੇਗਾ। ਫੈਡਰਲ ਸਰਕਾਰ ਕੇਸ ਖ਼ਤਮ ਹੁੰਦੇ ਹੀ ਇਹ ਸੋਨਾ ਉਸ ਨੂੰ ਵਾਪਸ ਕਰ ਦੇਵੇਗੀ। ਫਰਜੀ ਕਾਲਰ ਅਨੁਸਾਰ ਬਜ਼ੁਰਗ ਵਿਅਕਤੀ ਨੇ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਏ ਸਨ ਅਤੇ ਆਨਲਾਈਨ ਸੋਨਾ ਖਰੀਦਿਆ ਸੀ, ਜੋ ਕਿ ਇੱਕ ਫਰਜ਼ੀ ਐਫ.ਬੀ.ਆਈ ਏਜੰਟ ਨੇ ਵੱਖ-ਵੱਖ ਦਿਨਾਂ ਵਿੱਚ ਕੋਰੀਅਰ ਰਾਹੀਂ ਘਰ ਪਹੁੰਚਣ ਤੋਂ ਬਾਅਦ ਇਕੱਠਾ ਕੀਤਾ ਸੀ। 

ਬਜ਼ੁਰਗ ਵਿਅਕਤੀ ਨੇ ਪਹਿਲਾਂ 3 ਲੱਖ 31 ਹਜਾਰ ਡਾਲਰ ਦੇ ਮੁੱਲ ਦਾ ਸੋਨਾ ਉਸ ਦੇ ਘਰ ਆਏ ਫਰਜ਼ੀ ਐਫ.ਬੀ.ਆਈ ਏਜੰਟ ਨੂੰ ਸੌਂਪਿਆ, ਜੋ ਕਿ ਕੋਈ ਹੋਰ ਨਹੀਂ ਸੀ ਸਗੋਂ ਉਹ ਭਾਰਤੀ-ਗੁਜਰਾਤੀ ਨੋਜਵਾਨ ਨੀਲ ਪਟੇਲ ਸੀ। ਜਦਕਿ ਦੂਜੀ ਵਾਰ ਵੇਨਹੂਈ ਸਨ ਨਾਂ ਦਾ ਇਕ ਚੀਨੀ ਮੁੰਡਾ ਪੀੜਤ ਤੋਂ ਸੋਨਾ ਲੈਣ ਗਿਆ ਸੀ, ਜਿਸ ਨੂੰ ਨਜਰ ਰੱਖੀ ਬੈਠੀ ਪੁਲਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਪੁਲਸ ਅਨੁਸਾਰ ਨੀਲ ਪਟੇਲ ਨੂੰ 23 ਜੁਲਾਈ, 2024 ਨੂੰ ਸ਼ਿਕਾਗੋ ਦੇ ਓ'ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਬਲਿਨ, ਆਇਰਲੈਂਡ ਲਈ ਉਡਾਣ ਫੜਨ ਲਈ ਸ਼ਿਕਾਗੋ ਦੇ ਹਵਾਈ ਅੱਡੇ ਤੋ ਗ੍ਰਿਫਤਾਰ ਕੀਤਾ ਗਿਆ ਸੀ। 6 ਅਗਸਤ ਨੂੰ ਉਸ ਨੂੰ ਮੈਰੀਲੈਂਡ ਦੀ ਪੁਲਸ ਦੇ ਹਵਾਲੇ ਕੀਤਾ ਗਿਆ। ਨੀਲ ਪਟੇਲ ਜੋ ਇਸ ਸਮੇਂ ਮੋਂਟਗੋਮਰੀ ਕਾਉਂਟੀ ਜੇਲ੍ਹ ਵਿੱਚ ਬੰਦ ਹੈ ਅਤੇ ਅਜੇ ਤੱਕ ਉਸ ਨੂੰ ਬਾਂਡ 'ਤੇ ਨਹੀਂ ਰੱਖਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News