USA ''ਚ ਪਿਛਲੇ 48 ਘੰਟਿਆਂ ''ਚ ਕੋਰੋਨਾ ਨਾਲ 7500 ਲੋਕਾਂ ਦੀ ਮੌਤ

Friday, Jan 01, 2021 - 05:52 PM (IST)

USA ''ਚ ਪਿਛਲੇ 48 ਘੰਟਿਆਂ ''ਚ ਕੋਰੋਨਾ ਨਾਲ 7500 ਲੋਕਾਂ ਦੀ ਮੌਤ

ਵਾਸ਼ਿੰਗਟਨ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਤੋਂ ਪ੍ਰਭਾਵਿਤ ਅਮਰੀਕਾ ਵਿਚ ਪਿਛਲੇ 48 ਘੰਟਿਆਂ ਦੌਰਾਨ ਇਸ ਕਾਰਨ 7469 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ. ਐੱਸ. ਐੱਸ. ਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 3,744 ਮੌਤਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਇਸ ਤੋਂ ਇਕ ਦਿਨ ਪਹਿਲਾਂ 3725 ਮੌਤਾਂ ਹੋਈਆਂ ਸਨ।

ਅਮਰੀਕਾ ਵਿਚ ਕੋਰੋਨਾ ਸੰਕਰਮਣ ਦੀ ਗਿਣਤੀ ਲਗਾਤਾਰ ਵਧਦੇ ਹੋਏ 1 ਕਰੋੜ 97 ਲੱਖ ਨੂੰ ਪਾਰ ਕਰ ਗਈ ਹੈ, ਜਦੋਂ ਕਿ 3,42,312 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂ. ਐੱਸ. ਏ. ਵਿਚ ਕੋਰੋਨਾ ਵਾਇਰਸ ਕਾਰਨ 20 ਲੱਖ ਤੋਂ ਜ਼ਿਆਦਾ ਬੱਚੇ ਵੀ ਸੰਕ੍ਰਮਿਤ ਹੋ ਚੁੱਕੇ ਹਨ ਅਤੇ ਹਾਲਾਤ ਬੇਹੱਦ ਖ਼ਰਾਬ ਹਨ। ਇਸ ਵਿਚਕਾਰ ਹਾਲਾਂਕਿ ਦੇਸ਼ ਵਿਚ ਕੋਰੋਨਾ ਦਾ ਟੀਕਾ ਵੀ ਲਾਇਆ ਜਾ ਰਿਹਾ ਹੈ ਅਤੇ ਹੁਣ ਤੱਕ ਲੱਖਾਂ ਲੋਕਾਂ ਨੇ ਕੋਰੋਨਾ ਟੀਕਾ ਲਵਾ ਲਿਆ ਹੈ। ਉੱਥੇ ਹੀ, ਵਿਸ਼ਵ ਦੇ 191 ਦੇਸ਼ਾਂ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 83,146,810 ਸੰਕ੍ਰਮਿਤ ਹੋਏ ਹਨ, ਜਦੋਂ ਕਿ 18,12,645 ਦੀ ਮੌਤ ਹੋ ਚੁੱਕੀ ਹੈ।
 


author

Sanjeev

Content Editor

Related News