NDP ਨੇਤਾ ਜਗਮੀਤ ਸਿੰਘ ਨੂੰ ਝਟਕਾ, ਓਂਟਾਰੀਓ ਦੀਆਂ ਸੂਬਾਈ ਚੋਣਾਂ 'ਚ ਭਰਾ ਗੁਰਰਤਨ ਸਿੰਘ ਨੂੰ ਮਿਲੀ ਹਾਰ

Saturday, Jun 04, 2022 - 08:44 PM (IST)

NDP ਨੇਤਾ ਜਗਮੀਤ ਸਿੰਘ ਨੂੰ ਝਟਕਾ, ਓਂਟਾਰੀਓ ਦੀਆਂ ਸੂਬਾਈ ਚੋਣਾਂ 'ਚ ਭਰਾ ਗੁਰਰਤਨ ਸਿੰਘ ਨੂੰ ਮਿਲੀ ਹਾਰ

ਟੋਰਾਂਟੋ-ਕੈਨੇਡਾ ਦੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ (ਐੱਨ. ਡੀ. ਪੀ.) ਦੇ ਮੁਖੀ ਜਗਮੀਤ ਸਿੰਘ ਨੂੰ ਕੱਲ ਆਏ ਓਂਟਾਰੀਓ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੌਰਾਨ ਤਗੜਾ ਸਿਆਸੀ ਝਟਕਾ ਲੱਗਾ ਹੈ।ਜਗਮੀਤ ਦੇ ਛੋਟੇ ਭਰਾ ਗੁਰਰਤਨ ਸਿੰਘ ਟੋਰਾਂਟੋ ’ਚ ਆਪਣੇ ਪਰਿਵਾਰ ਦੀ ਰਵਾਇਤੀ ਬਰੈਂਪਟਨ ਈਸਟ ਸੀਟ ਤੋਂ ਚੋਣ ਹਾਰ ਗਏ ਹਨ। ਗੁਰ ਰਤਨ ਦੇ ਪ੍ਰਚਾਰ ਲਈ 23 ਅਪ੍ਰੈਲ ਨੂੰ ਜਗਮੀਤ ਸਿੰਘ ਨੇ ਇਕ ਮੁਹਿੰਮ ਵੀ ਚਲਾਈ ਸੀ ਅਤੇ ਚੋਣਾਂ ਵਾਲੇ ਦਿਨ ਉਸ ਦੇ ਲਈ ਪ੍ਰਮੋਸ਼ਨਲ ਵੀਡੀਓਜ਼ ਵੀ ਜਾਰੀ ਕੀਤੀਆਂ ਸਨ।

ਇਹ ਵੀ ਪੜ੍ਹੋ : DCGI ਨੇ COVID-19 ਬੂਸਟਰ ਖੁਰਾਕ ਦੇ ਰੂਪ 'ਚ CORBEVAX ਨੂੰ ਦਿੱਤੀ ਮਨਜ਼ੂਰੀ

ਗੁਰਰਤਨ ਸਿੰਘ ਨੇ 2018 ਦੀਆਂ ਚੋਣਾਂ ’ਚ ਇਹ ਸੀਟ ਜਿੱਤ ਕੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ ਪਰ ਇਸ ਵਾਰ ਉਹ ਪੰਜਾਬੀ ਮੂਲ ਦੇ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਦੀਪ ਗਰੇਵਾਲ ਤੋਂ ਚੋਣ ਹਾਰ ਗਏ। ਗੁਰ ਰਤਨ ਸਿੰਘ ਨੂੰ ਇਸ ਚੋਣ ਵਿਚ 31 ਫੀਸਦੀ ਵੋਟਾਂ ਮਿਲੀਆਂ, ਜਦੋਂਕਿ ਗਰੇਵਾਲ ਨੇ 43 ਫੀਸਦੀ ਵੋਟਾਂ ਹਾਸਲ ਕਰ ਕੇ 12 ਫੀਸਦੀ ਦੇ ਫਰਕ ਨਾਲ ਵੱਡੀ ਜਿੱਤ ਹਾਸਲ ਕੀਤੀ। ਜਗਮੀਤ ਸਿੰਘ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ 2011 ’ਚ ਓਂਟਾਰੀਓ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਨਾਲ ਹੀ ਕੀਤੀ ਸੀ। ਉਹ ਬਰਮਾਲਾ ਕੋਰ ਮੈਲਟਨ ਦੀ ਸੀਟ ਜਿੱਤ ਕੇ ਵਿਧਾਨ ਸਭਾ ’ਚ ਪਹੁੰਚੇ ਸਨ ਅਤੇ 2017 ਤਕ ਇਸ ਸੀਟ ’ਤੇ ਕਾਬਜ਼ ਰਹੇ।

ਇਹ ਵੀ ਪੜ੍ਹੋ : ‘ਆਪ’ ਨੇ ਹੀ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ : ਭਗਵੰਤ ਮਾਨ

2017 ’ਚ ਜਦੋਂ ਉਨ੍ਹਾਂ ਨੂੰ ਐੱਨ. ਡੀ. ਪੀ. ਦਾ ਪ੍ਰਧਾਨ ਬਣਾਇਆ ਗਿਆ ਤਾਂ ਉਨ੍ਹਾਂ ਇਹ ਸੀਟ ਛੱਡ ਦਿੱਤੀ ਸੀ। ਇਸੇ ਸੀਟ ਦਾ ਨਾਂ ਬਦਲ ਕੇ ਬਾਅਦ ’ਚ ਬਰੈਂਪਟਨ ਈਸਟ ਕਰ ਦਿੱਤਾ ਗਿਆ ਸੀ। 2018 ਦੀਆਂ ਚੋਣਾਂ ਵਿਚ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਆਪਣੇ ਪਰਿਵਾਰ ਦੀ ਇਹ ਰਵਾਇਤੀ ਸੀਟ ਜਿੱਤ ਲਈ ਪਰ ਹੁਣ ਗੁਰ ਰਤਨ ਸਿੰਘ ਦੀ ਹਾਰ ਜਗਮੀਤ ਸਿੰਘ ਦੇ ਸਿਆਸੀ ਜੀਵਨ ਵਿਚ ਉਤਰਾਅ ਵੱਲ ਇਸ਼ਾਰਾ ਕਰ ਰਹੀ ਹੈ।

ਇਹ ਵੀ ਪੜ੍ਹੋ : EU ਨੇ ਰੂਸੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਾਈਆਂ ਨਵੀਆਂ ਪਾਬੰਦੀਆਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News