ਨਵਾਜ਼ ਸ਼ਰੀਫ ਦੁਬਾਰਾ ਸੰਭਾਲ ਸਕਣਗੇ ਪੀ.ਐੱਮ.ਐੱਲ.-ਐੱਨ. ਦੀ ਕਮਾਨ

09/24/2017 1:17:43 AM

ਇਸਲਾਮਾਬਾਦ— ਪਾਕਿਸਤਾਨ 'ਚ ਸਰਕਾਰ ਨੇ ਸਿਆਸੀ ਪਾਰਟੀਆਂ ਨਾਲ ਸਬੰਧਿਤ ਪੀ. ਪੀ. ਓ. ਨਾਂ ਦੇ ਇਕ ਕਾਨੂੰਨ ਵਿਚ ਸੋਧ ਕੀਤੀ ਹੈ। ਜਿਸ ਨਾਲ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਦੁਬਾਰਾ ਕਮਾਨ ਸੰਭਾਲ ਕੇ ਉਸ ਦੀ ਅਗਵਾਈ ਕਰ ਸਕਣਗੇ। ਇਸ ਕਾਨੂੰਨ ਨਾਲ ਸਬੰਧਿਤ ਚੋਣ ਬਿੱਲ 2017 ਨੂੰ ਕਲ ਸੀਨੇਟ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਪੀ. ਪੀ. ਓ. ਦੀ ਵਿਵਸਥਾ ਕਾਰਨ ਪਨਾਮਾ ਗੇਟ ਮਾਮਲੇ 'ਚ ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ 28 ਜੁਲਾਈ ਨੂੰ ਆਪਣੇ ਇਕ ਫੈਸਲੇ 'ਚ ਨਵਾਜ਼ ਸ਼ਰੀਫ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਇਲਾਵਾ ਆਪਣੀ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਵੀ ਛੱਡਣਾ ਪਿਆ ਸੀ।


Related News