ਨਵਲਨੀ ਦੇ ਸਮਰਥਕ ਨਵੇਂ ਤਰੀਕੇ ਨਾਲ ਕਰਨਗੇ ਰੈਲੀ

Wednesday, Feb 10, 2021 - 02:26 AM (IST)

ਨਵਲਨੀ ਦੇ ਸਮਰਥਕ ਨਵੇਂ ਤਰੀਕੇ ਨਾਲ ਕਰਨਗੇ ਰੈਲੀ

ਮਾਸਕੋ-ਰੂਸ ਦੇ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਲਨੀ ਦੇ ਇਕ ਚੋਟੀ ਦੇ ਸਹਿਯੋਗੀ ਨੇ ਨਵੇਂ ਤਰੀਕੇ ਨਾਲ ਸਰਕਾਰ ਵਿਰੋਧੀ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਅਤੇ ਵੱਡੇ ਸ਼ਹਿਰਾਂ 'ਚ ਲੋਕਾਂ ਨੂੰ ਆਪਣੇ ਇਲਾਕੇ 'ਚ ਐਤਵਾਰ ਨੂੰ ਖੁੱਲ੍ਹੀਆਂ ਥਾਵਾਂ 'ਤੇ ਕੁਝ ਦੇਰ ਲਈ ਇਕੱਠੇ ਹੋ ਕੇ ਆਪਣੇ ਮੋਬਾਇਲ ਫੋਨ ਦੀ ਫਲੈਸ਼ਲਾਈਟ ਚਲਾਉਣ ਦੀ ਅਪੀਲ ਕੀਤੀ ਹੈ। ਨਵਲਨੀ ਦੇ ਰਣਨੀਤੀਕਾਰ ਲਿਓਨਿਡ ਵੋਲਕੋਵ ਨੇ ਕਿਹਾ ਕਿ ਇਹ ਪ੍ਰਦਰਸ਼ਨ ਰਾਤ ਨੂੰ ਹੋਵੇਗਾ।

ਇਹ ਵੀ ਪੜ੍ਹੋ -ਪਾਕਿ ਕਿਸਾਨ ਨੇਤਾ ਗ੍ਰਿਫਤਾਰ, PMLN ਪ੍ਰਧਾਨ ਬੋਲੇ-'ਇਮਰਾਨ ਤੇ ਮੋਦੀ ਕਿਸਾਨਾਂ ਦੇ ਦੁਸ਼ਮਣ'

ਵੋਲਕੋਵ ਨੇ ਫੇਸਬੁੱਕ 'ਤੇ ਲਿਖਿਆ ਕਿ ਨਵੀਂ ਰੈਲੀ ਬੇਲਾਰੂਸ ਦੀ ਵਿਰੋਧੀ ਸਮਰਥਕਾਂ ਵਰਗੀ ਹੋਵੇਗੀ ਅਤੇ ਇਸ ਨਾਲ ਰੂਸ ਪੁਲਸ ਦਖਲ ਨਹੀਂ ਦੇ ਸਕੇਗੀ ਅਤੇ ਕੋਈ ਵੀ ਇਸ 'ਚ ਹਿੱਸਾ ਨਹੀਂ ਲੈ ਸਕੇਗਾ। ਇਹ ਪ੍ਰਦਰਸ਼ਨ ਵੈਲੇਂਟਾਈਨ ਡੇਅ ਦੇ ਦਿਨ ਹੋਵੇਗਾ। ਵੋਲਕੋਵ ਨੇ ਲਿਖਿਆ ਕਿ ਆਪਣੇ ਮੋਬਾਇਲ ਫੋਨ ਦੀ ਫਲੈਸ਼ਲਾਈਟ ਜਗਾਵਾਂਗੇ, ਸ਼ਾਇਦ ਕੋਈ ਮੋਮਬੱਤੀਆਂ ਲੈ ਕੇ ਆਵੇਗਾ ਅਤੇ ਉਨ੍ਹਾਂ ਨਾਲ ਦਿਲ ਦਾ ਆਕਾਰ ਬਣਾਵਾਂਗੇ, ਤੁਸੀਂ ਉਪਰੋਂ ਕਿਸੇ ਅਪਾਰਟਮੈਂਟ ਤੋਂ ਉਸ ਦੀ ਫੋਟੋ ਲੈ ਕੇ ਉਸ ਲੈ ਇੰਸਟਾਗ੍ਰਾਮ 'ਤੇ ਪਾਓਗੇ। ਸੋਸ਼ਲ ਮੀਡੀਆ 'ਤੇ ਦਰਜਨਾਂ ਰੂਸੀ ਸ਼ਹਿਰ ਚਕਮਦੇ ਦਿਲ ਨਾਲ ਭਰ ਜਾਣਗੇ। ਭ੍ਰਿਸ਼ਟਾਚਾਰ ਵਿਰੋਧੀ ਜਾਂਚਕਰਤਾ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਕੱਟੜ ਆਲੋਚਕ ਨਵਲਨੀ (44) ਨੂੰ ਜਰਮਨੀ ਤੋਂ ਪਰਤਣ 'ਤੇ 17 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ -ਮਿਆਂਮਾਰ 'ਚ ਫੌਜੀ ਸਰਕਾਰ ਨੇ ਲਾਇਆ ਕਰਫਿਊ, ਇਕੱਠੇ ਹੋਣ 'ਤੇ ਲਾਈ ਪਾਬੰਦੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News