ਜਲ ਸੈਨਾ ਸਹਿਯੋਗ ਭਾਰਤ-ਅਮਰੀਕਾ ਰੱਖਿਆ ਸਬੰਧਾਂ ਦੇ ਸਭ ਤੋਂ ਮਹੱਤਵਪੂਰਨ ਹਿੱਸਿਆਂ 'ਚੋਂ ਇੱਕ : ਸੰਧੂ

Thursday, Aug 25, 2022 - 04:39 PM (IST)

ਜਲ ਸੈਨਾ ਸਹਿਯੋਗ ਭਾਰਤ-ਅਮਰੀਕਾ ਰੱਖਿਆ ਸਬੰਧਾਂ ਦੇ ਸਭ ਤੋਂ ਮਹੱਤਵਪੂਰਨ ਹਿੱਸਿਆਂ 'ਚੋਂ ਇੱਕ : ਸੰਧੂ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀਆਂ ਜਲ ਸੈਨਾਵਾਂ ਵਿਚਾਲੇ ਸਹਿਯੋਗ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਰੱਖਿਆ ਸਬੰਧਾਂ ਦੇ ਸਭ ਤੋਂ ਬਹੁਪੱਖੀ ਅਤੇ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਹੈ। ਸੰਧੂ ਨੇ ਇਹ ਬਿਆਨ ਪਿਛਲੇ ਹਫ਼ਤੇ ਸੈਨ ਡਿਏਗੋ ਵਿੱਚ ਆਈਐਨਐਸ ਸਤਪੁਰਾ ਦੇ ਪਹੁੰਚਣ ਤੋਂ ਬਾਅਦ ਦਿੱਤਾ। INS ਸਤਪੁਰਾ ਨੂੰ ਭਾਰਤ ਵਿੱਚ ਹੀ ਡਿਜ਼ਾਈਨ ਕੀਤਾ ਅਤੇ ਬਣਾਇਆ ਗਿਆ ਹੈ। ਇਹ 6000 ਟਨ ਸਵਦੇਸ਼ੀ ਬਹੁ-ਮੰਤਵੀ ਮਿਜ਼ਾਈਲ ਇੱਕ ਸਟੀਲਥ ਫ੍ਰੀਗੇਟ ਹੈ ਜੋ ਹਵਾ, ਸਤ੍ਹਾ ਅਤੇ ਪਾਣੀ ਦੇ ਅੰਦਰ ਦੁਸ਼ਮਣਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਵਿਚ ਸਮਰੱਥ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਜਲ ਸੈਨਾ ਦਾ ਜੰਗੀ ਬੇੜਾ 'ਯੂਐਸ ਵੈਸਟ ਕੋਸਟ' 'ਤੇ ਤਾਇਨਾਤ ਕੀਤਾ ਗਿਆ ਹੈ। ਇਹ ਭਾਰਤ ਅਤੇ ਅਮਰੀਕਾ ਵਿਚਾਲੇ ਵਧਦੇ ਰੱਖਿਆ ਸਬੰਧਾਂ ਨੂੰ ਦਰਸਾਉਂਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦਾ ਵੱਡਾ ਐਲਾਨ, ਵਿਦਿਆਰਥੀਆਂ ਦੇ ਕਰਜ਼ੇ ਹੋਣਗੇ ਮੁਆਫ਼

ਸੰਧੂ ਨੇ ਸੈਨ ਡਿਏਗੋ ਵਿੱਚ ਪਿਛਲੇ ਹਫ਼ਤੇ ਕਿਹਾ ਕਿ ਨੇਵੀਜ਼ ਵਿਚਕਾਰ ਆਪਸੀ ਸਹਿਯੋਗ ਸਾਡੀ ਰੱਖਿਆ ਸਾਂਝੇਦਾਰੀ ਦੇ ਸਭ ਤੋਂ ਬਹੁਪੱਖੀ ਅਤੇ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਹੈ। ਇਹ ਇੰਡੋ-ਪੈਸੀਫਿਕ ਦੇ ਸੰਦਰਭ ਵਿੱਚ ਮਜ਼ਬੂਤ ਹੋ ਰਿਹਾ ਹੈ। ਸੰਧੂ ਜੋ ਕਿ ਆਈਐਨਐਸ ਸਤਪੁਰਾ ਵਿੱਚ ਸਵਾਰ ਸਨ, ਨੇ ਕਿਹਾ ਕਿ ਯੂਐਸ ਨੇਵੀ, ਖਾਸ ਕਰਕੇ ਸਾਲਾਨਾ ਮਾਲਾਬਾਰ ਅਭਿਆਸ ਅਤੇ ਮਿਲਾਨ 22 ਅਤੇ ਹਾਲ ਹੀ ਵਿੱਚ ਸਮਾਪਤ ਹੋਈ ਰਿਮਪੈਕ 22 (ਜਿਸ ਵਿੱਚ ਮੈਨੂੰ ਵੀ ਭਾਗ ਲੈਣ ਦਾ ਮੌਕਾ ਮਿਲਿਆ ਸੀ) ਜਿਹੇ ਬਹੁ-ਰਾਸ਼ਟਰੀ ਪ੍ਰੋਗਰਾਮਾਂ ਨਾਲ ਸਬੰਧਾਂ ਦਾ ਵੱਧ ਰਿਹਾ ਦਾਇਰਾ ਸਮੁੰਦਰ ਵਿੱਚ ਸਾਡੇ ਵਿਸ਼ਵਾਸ ਅਤੇ ਸਹਿਯੋਗ ਨੂੰ ਮਜ਼ਬੂਤ​ਕਰਦਾ ਹੈ।ਇਸ ਪ੍ਰੋਗਰਾਮ ਵਿਚ ਨੇਵੀ ਦੇ ਪ੍ਰਮੁੱਖ ਕਾਰਲੋਸ ਡੇਲ ਟੋਰੋ ਅਤੇ ਨੇਵੀ ਹਵਾਬਾਜ਼ੀ ਸੈਨਾ ਦੇ ਕਮਾਂਡਰ ਵਾਈਸ ਐਡਮਿਰਲ ਕੇਨੇਥ ਰੇ ਵ੍ਹੀਟਸੇਲ ਵੀ ਸ਼ਾਮਲ ਹੋਏ। 

ਪੜ੍ਹੋ ਇਹ ਅਹਿਮ ਖ਼ਬਰ- 17 ਸਾਲਾ ਮੁੰਡੇ ਨੇ 52 ਦੇਸ਼ਾਂ 'ਚੋਂ ਹੁੰਦੇ ਹੋਏ 250 ਘੰਟੇ ਉਡਾਇਆ ਜਹਾਜ਼, ਬਣਾਇਆ ਇਹ ਵਰਲਡ ਰਿਕਾਰਡ

ਸੰਧੂ ਨੇ ਕਿਹਾ ਕਿ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਦੇ ਵਿਭਿੰਨ ਖੇਤਰਾਂ ਵਿੱਚ ਰੱਖਿਆ ਖੇਤਰ ਇੱਕ ਪ੍ਰਮੁੱਖ ਥੰਮ ਵਜੋਂ ਉਭਰਿਆ ਹੈ। ਅਮਰੀਕਾ ਨੇ ਭਾਰਤ ਨੂੰ ਆਪਣਾ ਸਭ ਤੋਂ ਵੱਡਾ ਰੱਖਿਆ ਭਾਈਵਾਲ ਮੰਨਿਆ ਹੈ। ਸਾਡਾ ਰੱਖਿਆ ਵਪਾਰ 21 ਬਿਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ। ਭਾਰਤ ਅੱਜ ਅਮਰੀਕਾ ਨਾਲ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਜ਼ਿਆਦਾ ਫੌਜੀ ਅਭਿਆਸ ਕਰਦਾ ਹੈ। ਦਰਅਸਲ, ਜਿਸ ਸਮੇਂ ਜਦੋਂ ਮੈਂ ਗੱਲ ਕਰ ਰਿਹਾ ਹਾਂ, ਉਸ ਸਮੇਂ ਵੀ ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਬਲ ਭਾਰਤ ਦੇ ਹਿਮਾਚਲ ਪ੍ਰਦੇਸ਼ ਵਿਚ ਵਜਰਾ ਪ੍ਰਹਾਰ ਨਾਮਕ ਇੱਕ ਭਾਰਤ-ਅਮਰੀਕਾ ਸੰਯੁਕਤ ਵਿਸ਼ੇਸ਼ ਬਲ ਅਭਿਆਸ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਅਮਰੀਕਾ ਅੰਤਰਰਾਸ਼ਟਰੀ ਖੇਤਰ ਵਿਚ ਭਾਰਤ ਦੇ ਇੱਕ ਮਹੱਤਵਪੂਰਨ ਭਾਈਵਾਲਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਤਾਂ ਉਸ ਸਮੇਂ ਇਹ ਇਕ ਹੋਰ ਮਹੱਤਵਪੂਰਨ ਪੜਾਅ ਦਾ ਵੀ ਜਸ਼ਨ ਮਨਾ ਰਿਹਾ ਹੈ ਉਹ ਇਹ ਹੈ-ਅਮਰੀਕਾ ਨਾਲ ਕੂਟਨੀਤਕ ਸਬੰਧਾਂ ਦੇ 75 ਸਾਲਾਂ ਦਾ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਦਰਮਿਆਨ ਦੁਵੱਲੇ ਸਬੰਧ ਵੱਖ-ਵੱਖ ਖੇਤਰਾਂ ਵਿੱਚ ਮਜ਼ਬੂਤ ਹੋਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News