ਨਾਟੋ ਨੂੰ ਪੂਰਬ ਦਿਸ਼ਾ 'ਚ ਵਿਸਤਾਰ ਨਹੀਂ ਕਰਨਾ ਚਾਹੀਦਾ : ਚੀਨੀ ਡਿਪਲੋਮੈਟ
Sunday, Mar 20, 2022 - 02:19 AM (IST)
ਬੀਜਿੰਗ-ਚੀਨੀ ਡਿਪਲੋਮੈਟ ਨੇ ਕਿਹਾ ਕਿ ਨਾਟੋ ਨੂੰ ਆਪਣੇ ਦਾਅਵੇ 'ਤੇ ਅਡਿਗ ਰਹਿਣਾ ਚਾਹੀਦਾ ਜਿਸ 'ਚ ਉਸ ਨੇ ਵਾਅਦਾ ਕੀਤਾ ਹੈ ਕਿ ਉਹ ਪੂਰਬ ਦਿਸ਼ਾ ਵੱਲ ਵਿਸਤਾਰ ਨਹੀਂ ਕਰੇਗਾ। ਚੀਨ ਦੇ ਉਪ ਵਿਦੇਸ਼ ਮੰਤਰੀ ਲੀ ਯੁਚੇਂਗ ਨੇ ਸ਼ਨੀਵਾਰ ਨੂੰ ਦਿੱਤੇ ਭਾਸ਼ਣ 'ਚ ਯੂਕ੍ਰੇਨ 'ਤੇ ਫੌਜੀ ਕਾਰਵਾਈ ਦੇ ਜਵਾਬ 'ਚ ਪੱਛਮੀ ਦੇਸ਼ਾਂ ਵੱਲੋਂ ਰੂਸ 'ਤੇ ਸਖ਼ਤ ਪਾਬੰਦੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਯੂਕ੍ਰੇਨ ਜੰਗ ਦੀ ਜੜ੍ਹ 'ਚ ਸ਼ੀਤ ਯੁੱਧ ਦੀ ਮਾਨਸਿਕਤਾ ਅਤੇ ਤਾਕਤ ਦੀ ਰਾਜਨੀਤੀ' ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਚੋਟੀ ਦੀ ਅਦਾਲਤ ਨੇ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਯਕੀਨੀ ਕਰਨ ਨੂੰ ਕਿਹਾ
ਕ੍ਰੈਮਲਿਨ (ਰੂਸੀ ਸਰਕਾਰ ਦਾ ਹੈੱਡਕੁਆਰਟਰ) ਦੇ ਰੁਖ਼ ਦਾ ਸਮਰਥਨ ਕਰਦੇ ਹੋਏ ਚੀਨੀ ਡਿਪਲੋਮੈਟ ਨੇ ਕਿਹਾ ਕਿ ਜੇਕਰ ਨਾਟੋ ਦਾ ਵਿਸਤਾਰ ਹੋਰ ਹੋਵੇਗਾ ਤਾਂ ਇਹ ਮਾਸਕੋ ਦੇ ਕਰੀਬ ਪਹੁੰਚ ਜਾਵੇਗਾ ਜਿਥੋਂ ਮਿਜ਼ਾਈਲ ਪੰਜ ਤੋਂ ਸੱਤ ਮਿੰਟ 'ਚ ਕ੍ਰੈਮਲਿਨ ਨੂੰ ਨਿਸ਼ਾਨਾ ਬਣਾ ਸਕਦੀ ਹੈ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਾਰ-ਵਾਰ ਦੁਹਰਾਏ ਗਏ ਰੁਖ਼ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਨਾਟੋ ਨੂੰ ਖੰਡਿਤ ਕਰਨਾ ਚਾਹੀਦਾ ਸੀ ਅਤੇ ਵਾਰਸਾ ਸੰਧੀ ਨਾਲ ਇਤਿਹਾਸ 'ਚ ਭੇਜਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਅਲਕਾਇਦਾ ਤੇ ਤਾਲਿਬਾਨ ਦੇ ਪੰਜ ਅੱਤਵਾਦੀ ਗ੍ਰਿਫ਼ਤਾਰ : ਅਧਿਕਾਰੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ