ਨਤਾਸਾ ਪਿਰਕ ਬਣੀ ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ

Friday, Dec 23, 2022 - 11:40 AM (IST)

ਨਤਾਸਾ ਪਿਰਕ ਬਣੀ ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ

ਲੁਬਲਜਾਨਾ (ਵਾਰਤਾ): ਨਤਾਸਾ ਪਿਰਕ ਮੁਸਰ (54) ਨੇ ਵੀਰਵਾਰ ਨੂੰ ਸਲੋਵੇਨੀਆ ਦੀ ਨੈਸ਼ਨਲ ਅਸੈਂਬਲੀ ਦੇ ਰਸਮੀ ਸੈਸ਼ਨ ਦੌਰਾਨ ਅਹੁਦੇ ਦੀ ਸਹੁੰ ਚੁੱਕੀ। ਉਹ ਦੇਸ਼ ਦੀ ਪੰਜਵੀਂ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਹੈ।ਆਜ਼ਾਦ ਤੌਰ 'ਤੇ ਚੋਣ ਲੜਨ ਵਾਲੀ ਮੁਸਰ, ਬੋਰੁਤ ਪਹੋਰ ਦੀ ਥਾਂ ਲੈਣਗੇ, ਜੋ ਪਿਛਲੇ 10 ਸਾਲਾਂ ਤੋਂ ਇਸ ਅਹੁਦੇ 'ਤੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿ : 'ਤੁਰੰਤ ਪ੍ਰਭਾਵ' ਨਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਪਰਵੇਜ਼ ਇਲਾਹੀ

ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਪਹਿਲੇ ਭਾਸ਼ਣ ਵਿੱਚ ਉਸਨੇ ਸਲੋਵੇਨੀਆ ਦੇ ਨਾਗਰਿਕਾਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ''ਸਾਨੂੰ ਆਪਣੇ ਦੇਸ਼ ਦੀ ਦੇਖਭਾਲ ਕਰਨੀ ਪਵੇਗੀ। ਇਸਦੀ ਰੱਖਿਆ ਕਰਨੀ ਹੋਵੇਗੀ ਅਤੇ ਇਸ ਨੂੰ ਪਿਆਰ ਕਰੋ ਕਿਉਂਕਿ ਇਹ ਸਾਡੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਖਾਤਰ ਹੈ। ਉਸ ਨੇ ਅੱਗੇ ਕਿਹਾ ਕਿ ਉਹ ਇੱਕ ਬਹੁਪੱਖੀ ਵਿਸ਼ਵ ਵਿਵਸਥਾ ਅਤੇ ਇੱਕ ਮਜ਼ਬੂਤ ਯੂਰਪ ਦਾ ਸਮਰਥਨ ਕਰਦੀ ਹੈ ਅਤੇ ਜਲਵਾਯੂ ਤਬਦੀਲੀ ਨੂੰ ਸਾਡੇ ਸਮੇਂ ਦੀ ਮੁੱਖ ਚੁਣੌਤੀ ਵਜੋਂ ਦੇਖਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News