ਨਾਸਾ ਦੇ ਮਿਸ਼ਨ ''ਚ ਬੀਬੀਆਂ ਦਾ ਦਬਦਬਾ, ਨਿਭਾ ਰਹੀਆਂ ਮਹੱਤਵਪੂਰਨ ਸੇਵਾਵਾਂ
Sunday, Mar 07, 2021 - 05:58 PM (IST)
ਵਾਸ਼ਿੰਗਟਨ (ਬਿਊਰੋ): 21ਵੀਂ ਸਦੀ ਵਿਚ ਇਹ ਕਹਿਣਾ ਸ਼ਾਇਦ ਗਲਤ ਨਹੀਂ ਹੋਵੇਗਾ ਕਿ ਬੀਬੀਆਂ ਅੱਜ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ। ਉਹ ਅੱਜ ਇਕ ਦੇ ਬਾਅਦ ਇਕ ਇਤਿਹਾਸਕ ਰਿਕਾਰਡ ਬਣਾ ਰਹੀਆਂ ਹਨ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਆਪਣੇ ਨਾਮ ਕਈ ਰਿਕਾਰਡ ਦਰਜ ਕੀਤੇ ਹਨ। ਸਾਲ 2024 ਤੱਕ ਉਹ ਇਕ ਹੋਰ ਸਫਲ ਇਤਿਹਾਸ ਬਣਾਉਣ ਦੀ ਤਿਆਰੀ ਵਿਚ ਹੈ। ਚੰਨ 'ਤੇ ਪਹਿਲੀ ਵਾਰ ਕਿਸੇ ਬੀਬੀ ਪੁਲਾੜ ਯਾਤਰੀ ਨੂੰ ਭੇਜਿਆ ਜਾਵੇਗਾ ਅਤੇ ਇਸ ਲਈ ਰਾਕੇਟ ਬਣਾਉਣ ਦੀ ਜ਼ਿੰਮੇਵਾਰੀ ਵੀ ਇਕ ਬੀਬੀ ਨੂੰ ਹੀ ਮਿਲੀ ਹੈ।
ਤੈਅ ਕੀਤਾ ਲੰਬਾ ਸਫਰ
ਮਾਰਸ਼ਲ ਸਪੇਸ ਫਲਾਈਟ ਸੈਂਟਰ ਦੀ ਪਹਿਲੀ ਪ੍ਰਧਾਨ ਬੀਬੀ ਬਣੀ ਜੋਡੀ ਸਿੰਗਰ ਜਦੋਂ ਨਾਸਾ ਵਿਚ ਸ਼ਾਮਲ ਹੋਈ ਸੀ ਉਦੋਂ ਇੰਜੀਨੀਅਰ ਬੀਬੀਆਂ ਗਿਣਤੀ ਵਿਚ ਸਨ ਪਰ ਅੱਜ ਤਸਵੀਰ ਬਦਲ ਚੁੱਕੀ ਹੈ। ਸੀ.ਬੀ.ਐੱਸ. ਲਈ ਇਕ ਰਿਪੋਰਟ ਵਿਚ ਜੋਡੀ ਨੇ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਅਤੇ ਉਸ ਦੀ ਸਾਥੀ ਚਾਰਲੀ ਬਲੈਕਵੇਲ ਥਾਮਪਸਨ ਕਿਸੇ ਪ੍ਰਾਜੈਕਟ ਵਿਚ ਸ਼ਾਮਲ ਇਕੱਲੀਆਂ ਬੀਬੀਆਂ ਹੋਇਆ ਕਰਦੀਆਂ ਸਨ। ਉਹ ਦੱਸਦੀ ਹੈਕਿ ਹੁਣ ਤੱਕ ਉਹਨਾਂ ਨੇ ਇਕੱਠੇ ਇਕ ਲੰਬਾ ਸਫਰ ਤੈਅ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਵਿਦਿਆਰਥਣ 'ਯੂਰਪ ਮੈਥ ਉਲੰਪੀਆਡ' ਲਈ ਚੁਣੀ ਗਈ ਸਭ ਤੋਂ ਘੱਟ ਉਮਰ ਦੀ ਮੈਂਬਰ
ਇੱਥੇ ਦੱਸ ਦਈਏ ਕਿ ਚਾਰਲੀ ਨਾਸਾ ਦੀ ਪਹਿਲੀ ਬੀਬੀ ਲਾਂਚ ਡਾਇਰੈਕਟਰ ਹੈ। ਉਹ ਦੱਸਦੀ ਹੈ ਕਿ ਜਦੋ ਪਹਿਲਾਂ Artemis ਰਾਕੇਟ ਚੰਨ ਲਈ ਨਿਕਲੇਗਾ, ਉਸ ਸਮੇਂ ਕੇਨੇਡੀ ਸਪੇਸ ਸੈਂਟਰ ਵਿਚ ਉਹਨਾਂ ਦੇ ਫਾਇਰਿੰਗ ਰੂਮ ਵਿਚ 30 ਫੀਸਦੀ ਇੰਜੀਨੀਅਰ ਬੀਬੀਆਂ ਹੋਣਗੀਆਂ। ਉਹ ਦੱਸਦੀਆਂ ਹਨ ਕਿ ਬਚਪਨ ਤੋਂ ਹੀ ਉਹ ਅਮਰੀਕਾ ਦੇ ਸਪੇਸ ਪ੍ਰੋਗਰਾਮ ਵੱਲ ਆਕਰਸ਼ਿਤ ਸਨ।
ਚੰਨ ਤੋਂ ਬਹੁਤ ਕੁਝ ਸਿੱਖਣਾ ਹੈ
ਚਾਰਲੀ ਨੇ ਸੀ.ਬੀ.ਐੱਸ. ਨੂੰ ਦੱਸਿਆ,''ਮੈਨੂੰ ਯਾਦ ਹੈ ਕਿ ਆਖਰੀ ਅਪੋਲੋ ਮਿਸ਼ਨ, ਆਖਰੀ ਦੇ ਦੋ। ਮੈਂ ਯਾਦ ਕਰ ਸਕਦੀ ਹਾਂ ਕਿ ਉਹ ਉਤਸੁਕਤਾ ਅਤੇ ਉਤਸ਼ਾਹ, ਜਦੋ ਮੈਂ ਬਾਹਰ ਜਾ ਕੇ ਆਸਮਾਨ ਵਿਚ ਦੇਖਦੀ ਸੀ ਅਤੇ ਸੋਚਦੀ ਸੀ ਕਿ ਸਾਡੇ ਪੁਲਾੜ ਯਾਤਰੀ ਚੰਨ 'ਤੇ ਹਨ।'' ਉਹ ਕਹਿੰਦੀ ਹੈ ਕਿ ਚੰਨ 'ਤੇ ਵਾਪਸ ਜਾਣਾ ਨਵੀਂ ਅਤੇ ਮਹੱਤਵਪੂਰਨ ਜਾਣਕਾਰੀ ਦੀ ਆਸ ਹੈ। ਉਹਨਾਂ ਨੇ ਦੱਸਿਆ ਕਿ ਹਾਲੇ ਸਿੱਖਣ ਲਈ ਬਹੁਤ ਕੁਝ ਹੈ। ਅਸੀਂ ਹਾਲੇ ਤੱਕ ਅਪੋਲੋ ਪ੍ਰੋਗਰਾਮ ਤੋਂ ਆਏ ਸੈਂਪਲ ਤੋਂ ਸਿੱਖ ਰਹ ਹਾਂ। ਚੰਨ ਤੋਂ ਪਰਤਣ 'ਤੇ ਬਹੁਤ ਸਾਰਾ ਵਿਗਿਆਨ ਅਤੇ ਬਹੁਤ ਸਾਰੀਆ ਵਿਗਿਆਨਕ ਖੋਜਾਂ ਹੁੰਦੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।