ਨਾਸਾ ਦੇ ਪੁਲਾੜ ਜਹਾਜ਼ ਨੇ ਚੰਦਰਮਾ ’ਤੇ ਲੱਭਿਆ ਵੱਡਾ ਟੋਇਆ

Friday, Sep 18, 2026 - 01:44 AM (IST)

ਨਾਸਾ ਦੇ ਪੁਲਾੜ ਜਹਾਜ਼ ਨੇ ਚੰਦਰਮਾ ’ਤੇ ਲੱਭਿਆ ਵੱਡਾ ਟੋਇਆ

ਕੇਪ ਕੈਨਾਵੇਰਲ - ਵਿਗਿਆਨੀਆਂ ਨੇ ਚੰਦਰਮਾ ’ਤੇ ਇਕ ਅਜਿਹੇ ਨਵੇਂ ਟੋਏ ਦੀ ਖੋਜ ਕੀਤੀ ਹੈ ਜੋ ਰੋਮ ਦੇ ਕੋਲੋਸੀਅਮ ਨਾਲੋਂ ਵੀ ਵੱਡਾ ਹੈ। ਇਹ ਟੋਇਆ ਦੋ ਸਾਲ ਪਹਿਲਾਂ ਹੋਈ ਇਕ ਸ਼ਕਤੀਸ਼ਾਲੀ ਟੱਕਰ ਦੇ ਕਾਰਨ ਬਣਿਆ ਸੀ ਪਰ ਉਸ ਸਮੇਂ ਇਸ ਦਾ ਪਤਾ ਨਹੀਂ ਚੱਲ ਸਕਿਆ ਸੀ। ਕਰੀਬ 728 ਫੁੱਟ ਚੌੜਾ ਅਤੇ 141 ਫੁੱਟ ਤੱਕ ਡੂੰਘਾ ਇਹ ਟੋਇਆ ਹਾਲ ਹੀ ਦੇ ਸਮੇਂ ਵਿਚ ਸੌਰ ਮੰਡਲ ’ਚ ਬਣਿਆ ਸਭ ਤੋਂ ਵੱਡਾ ਟੋਇਆ ਹੈ। ਖੋਜਕਾਰਾਂ ਅਨੁਸਾਰ, ਇੰਨੀ ਵੱਡੀ ਟੱਕਰ ਦੀ ਘਟਨਾ ਕਰੀਬ 132 ਸਾਲਾਂ ਵਿਚ ਇਕ ਵਾਰ ਹੋਣ ਦਾ ਅਨੁਮਾਨ ਹੈ। ਨਾਸਾ ਵੱਲੋਂ ਚੰਦਰਮਾ ’ਤੇ ਪੁਲਾੜ ਯਾਤਰੀਆਂ ਲਈ ਆਧਾਰ ਬਣਾਉਣ ਦੀ ਤਿਆਰੀ ਦੇ ਵਿਚਾਲੇ ਇਹ ਘਟਨਾ ਵਿਗਿਆਨੀਆਂ ਲਈ ਮਹੱਤਵਪੂਰਨ ਜਾਣਕਾਰੀ ਜੁਟਾਉਣ ਦਾ ਦੁਰਲੱਭ ਮੌਕਾ ਹੈ।


author

Inder Prajapati

Content Editor

Related News