50 ਸਾਲਾਂ ਤੋਂ ਵੱਧ ਸਮੇਂ ਬਾਅਦ NASA ਚੰਨ 'ਤੇ ਭੇਜੇਗਾ 'ਇਨਸਾਨ', ਖ਼ਾਸ ਹੋਵੇਗੀ ਟੀਮ

Wednesday, Aug 23, 2023 - 12:51 PM (IST)

50 ਸਾਲਾਂ ਤੋਂ ਵੱਧ ਸਮੇਂ ਬਾਅਦ NASA ਚੰਨ 'ਤੇ ਭੇਜੇਗਾ 'ਇਨਸਾਨ', ਖ਼ਾਸ ਹੋਵੇਗੀ ਟੀਮ

ਇੰਟਰਨੈਸ਼ਨਲ ਡੈਸਕ- ਭਾਰਤ ਦੇ ਚੰਦਰਯਾਨ-3 ਮਿਸ਼ਨ ਨੂੰ ਲੈ ਕੇ ਹਰ ਕੋਈ ਉਤਸੁਕ ਹੈ। ਇਸ ਦੌਰਾਨ 50 ਸਾਲਾਂ ਤੋਂ ਵੱਧ ਸਮੇਂ ਬਾਅਦ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਇਕ ਵਾਰ ਫਿਰ ਚੰਦਰਮਾ 'ਤੇ ਮਨੁੱਖਾਂ ਨੂੰ ਭੇਜਣ ਦੀ ਤਿਆਰੀ ਕਰ ਰਹੀ ਹੈ। ਨਾਸਾ ਨੇ ਐਲਾਨ ਕੀਤਾ ਹੈ ਕਿ ਉਹ ਇਕ ਵਾਰ ਫਿਰ ਚੰਦਰਮਾ 'ਤੇ ਮਨੁੱਖ ਭੇਜੇਗਾ। ਇਸ ਲਈ ਨਾਸਾ ਨੇ ਭੂ-ਵਿਗਿਆਨ ਟੀਮ ਦੀ ਚੋਣ ਕੀਤੀ ਹੈ, ਜੋ ਸਫਲ ਮਿਸ਼ਨ ਲਈ ਰਣਨੀਤੀ ਤਿਆਰ ਕਰੇਗੀ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਮਨੁੱਖ ਨੇ ਚੰਦਰਮਾ 'ਤੇ 1969 'ਚ ਪੈਰ ਰੱਖਿਆ ਸੀ। ਉਸ ਸਮੇਂ ਨੀਲ ਆਰਮਸਟਰਾਂਗ ਅਤੇ ਉਸ ਦੇ ਸਾਥੀ ਗਏ ਸਨ। ਹਾਲਾਂਕਿ 1972 ਤੋਂ ਬਾਅਦ ਚੰਦਰਮਾ 'ਤੇ ਕੋਈ ਮਾਨਵ ਮਿਸ਼ਨ ਨਹੀਂ ਭੇਜਿਆ ਗਿਆ।

ਟੀਮ 'ਚ ਔਰਤਾਂ ਵੀ ਹੋਣਗੀਆਂ ਸ਼ਾਮਲ

ਏਜੰਸੀ ਦਾ ਕਹਿਣਾ ਹੈ ਕਿ ਵਿਗਿਆਨੀ ਚੰਦਰਮਾ 'ਤੇ ਲੋਕਾਂ ਨੂੰ ਵਸਾਉਣ ਲਈ ਖੋਜ ਕਰਨਾ ਚਾਹੁੰਦੇ ਹਨ। ਇਸ ਲਈ ਨਾਸਾ ਦਾ ਆਰਟੇਮਿਸ III ਮਿਸ਼ਨ ਚੰਦਰਮਾ 'ਤੇ ਕਦਮ ਰੱਖਣ ਲਈ ਤਿਆਰ ਹੋਣ ਵਾਲਾ ਹੈ। ਇਸ ਦੇ ਨਾਲ ਹੀ ਨਾਸਾ ਨੇ ਫ਼ੈਸਲਾ ਕੀਤਾ ਕਿ ਚੰਦਰਮਾ 'ਤੇ ਭੇਜੀ ਗਈ ਟੀਮ 'ਚ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਮਿਸ਼ਨ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਭੇਜਿਆ ਜਾਵੇਗਾ। ਨਾਸਾ ਦੇ ਵਿਗਿਆਨ ਐਸੋਸੀਏਟ ਐਡਮਿਨਿਸਟ੍ਰੇਟਰ ਡਾ. ਨਿਕੀ ਫੌਕਸ ਨੇ ਕਿਹਾ ਕਿ ਵਿਗਿਆਨ ਆਰਟੇਮਿਸ ਦੇ ਥੰਮ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਭੂ-ਵਿਗਿਆਨ ਟੀਮ 50 ਸਾਲਾਂ ਤੋਂ ਵੱਧ ਸਮੇਂ ਬਾਅਦ ਮਨੁੱਖਾਂ ਨੂੰ ਚੰਦਰਮਾ 'ਤੇ ਭੇਜਣ ਦੀ ਯੋਜਨਾ ਦੀ ਅਗਵਾਈ ਕਰੇਗੀ। ਟੀਮ ਇਹ ਯਕੀਨੀ ਕਰੇਗੀ ਕਿ ਮਿਸ਼ਨ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਵੀ ਕਰਨ ਲੱਗਾ ISRO ਦੀਆਂ ਤਾਰੀਫ਼ਾਂ, ਚੰਦਰਯਾਨ-3 ਮਿਸ਼ਨ ਨੂੰ ਦੱਸਿਆ ਇਤਿਹਾਸਿਕ

ਟੀਮ ਅਤੇ ਏਜੰਸੀ ਮਿਲ ਕੇ ਕਰਨਗੇ ਕੰਮ

ਆਰਟੈਮਿਸ-III ਭੂ-ਵਿਗਿਆਨ ਟੀਮ, ਜਿਸ ਦੀ ਅਗਵਾਈ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਬ੍ਰੇਟ ਡੇਨੇਵੀ ਕਰ ਰਹੀ ਹੈ, ਮਿਸ਼ਨ ਦੇ ਭੂ-ਵਿਗਿਆਨ ਦੇ ਉਦੇਸ਼ਾਂ ਦੀ ਪੜਚੋਲ ਕਰਨ ਅਤੇ ਸਤਹ ਭੂ-ਵਿਗਿਆਨ ਮੁਹਿੰਮ ਨੂੰ ਡਿਜ਼ਾਈਨ ਕਰਨ ਲਈ ਏਜੰਸੀ ਨਾਲ ਮਿਲ ਕੇ ਕੰਮ ਕਰੇਗੀ। ਨਾਲ ਹੀ ਜਦੋਂ ਇਹ ਲੋਕ ਚੰਦਰਮਾ 'ਤੇ ਪਹੁੰਚਣਗੇ, ਤਦ ਉਨ੍ਹਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਿਪਟੀ ਐਸੋਸੀਏਟ ਪ੍ਰਸ਼ਾਸਕ ਡਾ: ਜੋਏਲ ਕੇਅਰਨਜ਼ ਨੇ ਕਿਹਾ ਕਿ ਇਸ ਟੀਮ ਦੀ ਚੋਣ ਆਰਟੇਮਿਸ-3 ਲਈ ਸਾਡੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਸਨੇ ਅੱਗੇ ਕਿਹਾ ਕਿ "ਆਰਟੇਮਿਸ III ਭੂ-ਵਿਗਿਆਨ ਟੀਮ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਨਾਸਾ ਇੱਕ ਮਜ਼ਬੂਤ ​​ਚੰਦਰ ਵਿਗਿਆਨ ਪ੍ਰੋਗਰਾਮ ਦਾ ਨਿਰਮਾਣ ਕਰੇਗਾ,"।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News