ਸੰਕਟ ਦੇ ਸਮੇਂ ਸ਼੍ਰੀਲੰਕਾ ਨੂੰ ਮਦਦ, ਸਾਬਕਾ ਮੰਤਰੀ ਨਮਲ ਬੋਲੇ- ਭਾਰਤ ਸਾਡਾ ਵੱਡਾ ਭਰਾ
Tuesday, May 24, 2022 - 04:23 PM (IST)
ਕੋਲੰਬੋ- ਸ਼੍ਰੀਲੰਕਾ ਦੇ ਸਾਬਕਾ ਕੈਬਨਿਟ ਮੰਤਰੀ ਨਮਲ ਰਾਜਪਕਸ਼ੇ ਨੇ ਸ਼੍ਰੀਲੰਕਾ ਨੂੰ ਦੋ ਅਰਬ ਦੀ ਮਨੁੱਖੀ ਮਦਦ ਅਤੇ ਜ਼ਰੂਰੀ ਵਸਤੂਆਂ ਮੁਹੱਈਆ ਕਰਾਏ ਜਾਣ ਨੂੰ ਲੈ ਕੇ ਭਾਰਤ ਦਾ ਧੰਨਵਾਦ ਜਤਾਇਆ ਹੈ। ਦੱਸ ਦੇਈਏ ਕਿ ਨਮਲ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਹਨ। ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ, ‘‘ਭਾਰਤ ਨੇ ਹਮੇਸ਼ਾ ਸ਼੍ਰੀਲੰਕਾ ਦੀ ਮਦਦ ਕੀਤੀ ਹੈ। ਉਸ ਦੀ ਭੂਮਿਕਾ ਬਿੱਗ ਬ੍ਰਦਰ (ਵੱਡੇ ਭਰਾ) ਦੀ ਹੈ। ਅਸੀਂ ਭਾਰਤ ਨੂੰ ਕਦੇ ਨਹੀਂ ਭੁਲਾਂਗੇ।’’ ਨਮਲ ਨੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦਾ ਵੀ ਧੰਨਵਾਦ ਕੀਤਾ। ਭਾਰਤ ਨਿਸ਼ਚਿਤ ਰੂਪ ਨਾਲ ਸਾਲਾਂ ਤੋਂ ਸ਼੍ਰੀਲੰਕਾ ਦਾ ਇਕ ਵੱਡਾ ਭਰਾ ਅਤੇ ਇਕ ਚੰਗਾ ਦੋਸਤ ਰਿਹਾ ਹੈ, ਜਿਸ ਨੂੰ ਅਸੀਂ ਕਦੇ ਨਹੀਂ ਭੁਲਾਂਗੇ। ਧੰਨਵਾਦ।
ਇਹ ਵੀ ਪੜ੍ਹੋ- ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ 'ਚ ਮਚੀ ਹਾਹਾਕਾਰ, ਪੈਟਰੋਲ ਹੋਇਆ 420 ਰੁਪਏ ਪ੍ਰਤੀ ਲਿਟਰ
ਦੋ ਅਰਬ ਰੁਪਏ ਦੀ ਮਨੁੱਖੀ ਮਦਦ
ਭਾਰਤ ਨੇ ਕਰੀਬ ਦੋ ਅਰਬ ਰੁਪਏ ਦੀ ਮਨੁੱਖੀ ਮਦਦ ਸ਼੍ਰੀਲੰਕਾ ਨੂੰ ਦਿੱਤੀ ਹੈ। ਭਾਰਤ ਨੇ ਐਤਵਾਰ ਨੂੰ 2 ਅਰਬ ਰੁਪਏ ਦੀ ਮਨੁੱਖੀ ਮਦਦ ਦੀ ਖੇਪ ਸੌਂਪੀ। ਇਸ ਖੇਪ ’ਚ 9,000 ਮੀਟ੍ਰਿਕ ਟਨ ਚੌਲ ਅਤੇ 50 ਮੀਟ੍ਰਿਕ ਟਨ ਦੁੱਧ ਦਾ ਪਾਊਡਰ, 25 ਮੀਟ੍ਰਿਕ ਟਨ ਤੋਂ ਵੱਧ ਦਵਾਈਆਂ ਅਤੇ ਹੋਰ ਦਵਾਈਆਂ ਦੀ ਸਪਲਾਈ ਸ਼ਾਮਲ ਹੈ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਆਰਥਿਕ ਸੰਕਟ ਦੇ ਦੌਰਾਨ ਸਹਾਇਤਾ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਸ਼੍ਰੀਲੰਕਾ ਨੂੰ ਭਾਰਤ ਵਲੋਂ 2 ਅਰਬ ਦੀ ਮਨੁੱਖੀ ਮਦਦ ਮਿਲੀ ਹੈ। ਇਸ ਲਈ ਮੈਂ ਭਾਰਤ ਦੀ ਜਨਤਾ, ਖ਼ਾਸ ਤੌਰ ’ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਸਮਰਥਨ ਦੀ ਸ਼ਲਾਘਾ ਕਰਦਾ ਹਾਂ।
ਇਹ ਵੀ ਪੜ੍ਹੋ- ਤੇਜਿੰਦਰਪਾਲ ਬੱਗਾ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਪਹੁੰਚੀ ਪੰਜਾਬ ਪੁਲਸ, ਦਿੱਲੀ ਪੁਲਸ ਤੋਂ ਜਵਾਬ ਤਲਬ
ਆਰਥਿਕ ਸੰਕਟ ਨਾਲ ਜੂਝ ਰਿਹੈ ਸ਼੍ਰੀਲੰਕਾ
ਸ਼੍ਰੀਲੰਕਾ ਨੂੰ ਇਹ ਸਹਾਇਤਾ ਉਦੋਂ ਮਿਲਦੀ ਹੈ ਜਦੋਂ ਇਹ ਟਾਪੂ ਦੇਸ਼ ਆਪਣੀ ਗੰਭੀਰ ਆਰਥਿਕ ਹਾਲਾਤਾਂ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ। ਭੋਜਨ ਅਤੇ ਈਂਧਨ ਦੀ ਕਮੀ, ਵਧਦੀਆਂ ਕੀਮਤਾਂ, ਅਤੇ ਬਿਜਲੀ ਦੀ ਕਟੌਤੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਦੱਸਣਯੋਗ ਹੈ ਕਿ ਸ਼੍ਰੀਲੰਕਾ ’ਚ ਆਰਥਿਕ ਹਾਲਾਤ ਕਾਫੀ ਖ਼ਰਾਬ ਹਨ। ਰਾਨਿਲ ਵਿਕਰਮਾਸਿੰਘੇ ਦੇ ਰੂਪ ’ਚ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਵੀ ਮਿਲ ਚੁੱਕਾ ਹੈ ਪਰ ਉਸ ਤੋਂ ਬਾਅਦ ਵੀ ਸ਼੍ਰੀਲੰਕਾ ਆਪਣਾ ਕਰਜ਼ ਚੁਕਾਉਣ ਦੀ ਸਮਰੱਥਾ ਨਹੀਂ ਰੱਖਦਾ ਹੈ। ਅਜਿਹੇ ’ਚ ਭਾਰਤ ਵਲੋਂ ਸ਼੍ਰੀਲੰਕਾ ਨੂੰ ਲਗਾਤਾਰ ਖੁਰਾਕ ਪਦਾਰਥ, ਦਵਾਈਆਂ, ਦੁੱਧ ਸਮੇਤ ਕਈ ਸਾਮਾਨ ਭੇਜਿਆ ਜਾ ਰਿਹਾ ਹੈ।