ਪ੍ਰਕਾਸ਼ ਪੁਰਬ ਮੌਕੇ ਸਜਿਆ ਵਿਸ਼ਾਲ ਨਗਰ ਕੀਰਤਨ, ਗੂੰਜੇ ਜੈਕਾਰੇ (ਤਸਵੀਰਾਂ)
Wednesday, Mar 26, 2025 - 10:49 AM (IST)

ਸਪੇਨ (ਦਲਵੀਰ ਸਿੰਘ ਕੈਂਥ)- ਜਦੋਂ ਸਮਾਜ ਵਿੱਚ ਸੱਚ ਬੋਲਣ ਤੇ ਜੀਭ ਕੱਟ ਦਿੱਤੀ ਜਾਂਦੀ, ਸੱਚ ਨਾ ਸੁਣੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਤੇ ਪਾਖੰਡਬਾਦ ਦਾ ਵਿਰੋਧ ਕਰਨ 'ਤੇ ਮੌਤ ਦੀ ਸਜ਼ਾ ਮੌਕੇ ਦੇ ਹਾਕਮਰਾਨਾਂ ਵੱਲੋਂ ਦਿੱਤੀ ਜਾਂਦੀ ਸੀ ਅਜਿਹੇ ਦੌਰ ਵਿੱਚ ਇਨਕਲਾਬ ਦਾ ਸੰਖ ਵਜਾ ਕੇ ਸੁੱਤੀ ਮਾਨਵਤਾ ਨੂੰ ਜਗਾਉਣ ਵਾਲੇ ਮਹਾਨ ਸ਼੍ਰੋਮਣੀ ਸੰਤ ਮਹਾਨ ਇਨਕਲਾਬੀ, ਯੁੱਗ ਪੁਰਸ਼, ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਸਮਾਗਮ ਤੇ ਨਗਰ ਕੀਰਤਨ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਤੇ ਉਤਸ਼ਾਹ ਨਾਲ ਪੂਰੀ ਦੁਨੀਆ ਵਿੱਚ ਸਜਾਏ ਜਾ ਰਹੇ ਹਨ। ਸਪੇਨ ਤੇ ਇਟਲੀ ਵੀ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾ ਰਹੀ ਹੈ ਤੇ ਇਸ ਮਹਾਨ ਦਿਨ ਨੂੰ ਸਮਰਪਿਤ ਵਿਸ਼ਾਲ ਪ੍ਰਕਾਸ਼ ਪੁਰਬ ਸਮਾਗਮ ਤੇ ਵਿਸ਼ਾਲ ਨਗਰ ਕੀਰਤਨ ਸਪੇਨ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਭਵਨ ਬਾਦਾਲੋਨਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਤੇ ਬੇਗਮਪੁਰਾ ਏਡ ਇੰਟਰਨੈਸਨਲ ਸਪੇਨ ਦੇ ਸਾਥੀਆਂ ਦੇ ਸਹਿਯੋਗ ਨਾਲ ਅੰਮ੍ਰਿਤਬਾਣੀ ਗੁਰੂ ਰਵਿਦਾਸ ਜੀਓ ਦੀ ਛੱਤਰ ਛਾਇਆ ਹੇਠ ਮਨਾਇਆ ਗਿਆ ਜਿਸ ਵਿੱਚ ਆਰੰਭੇ ਸ੍ਰੀ ਆਖੰਡ ਜਾਪ ਦੇ ਭੋਗ ਉਪੰਰਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਮਹਿਮਾਂ ਦਾ ਗੁਣਗਾਨ ਕੀਤਾ ਗਿਆ।
ਪਹੁੰਚੀ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਨੇ “ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ” ਦੇ ਜੈਕਾਰਿਆਂ ਨਾਲ ਸਪੇਨ ਦਾ ਸ਼ਹਿਰ ਬਾਦਾਲੋਨਾ ਗੂੰਜਣ ਲਗਾ ਦਿੱਤਾ। ਪ੍ਰਕਾਸ਼ ਪੁਰਬ ਸਮਾਗਮ ਮੌਕੇ ਸਜੇ ਵਿਸ਼ਾਲ ਧਾਰਮਿਕ ਦੀਵਾਨਾਂ ਮੌਕੇ ਪੰਜਾਬ ਦੀ ਧਰਤੀ ਤੋਂ ਆਏ ਬੁਲੰਦ ਆਵਾਜ਼ ਤੇ ਬੇਬਾਕ ਕਲਮ ਦੇ ਧਨੀ ਸੱਤੀ ਖੋਖੇਵਾਲੀਆ ਨੇ ਆਪਣੇ ਅਨੇਕਾਂ ਮਿਸ਼ਨਰੀ ਗੀਤਾਂ ਨਾਲ ਹਾਜ਼ਰੀਨ ਸੰਗਤ ਨੂੰ ਗੁਰੂ ਸਾਹਿਬ ਦੇ ਸੁਪਨ ਸ਼ਹਿਰ ਬੇਗਮਪੁਰਾ ਸ਼ਹਿਰ ਕੋ ਨਾਉ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਲੱਗੇ ਤੀਜੇ ਖੂਨਦਾਨ ਕੈਂਪ ਦੌਰਾਨ 50 ਤੋਂ ਵੱਧ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਰਤਨ ਦੀਪ ਕੌਰ ਵਿਰਕ ਗ੍ਰੀਨ ਵੇਅ ਤੋਂ ਬਣੀ ਉਮੀਦਵਾਰ, ਭਾਰਤੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ
ਸ੍ਰੀ ਗੁਰੂ ਰਵਿਦਾਸ ਭਵਨ ਗੁਰਦੁਆਰਾ ਸਾਹਿਬ ਬਾਦਾਲੋਨਾ ਰਜਿ: (ਸਪੇਨ) ਦੇ ਮੁੱਖ ਸੇਵਾਦਾਰ ਪ੍ਰਧਾਨ ਪਰਮਜੀਤ ਸੱਲਣ, ਉਪ ਪ੍ਰਧਾਨ ਵਿਜੈ ਜੱਸਲ, ਕਿਸ਼ੋਰੀ ਲਾਲ ਗੁਰੂਘਰ ਦੇ ਵਜ਼ੀਰ ਤੇ ਮੈਂਬਰ ਸਹਿਬਾਨ, ਕਲਵਿੰਦਰ ਮਹਿਮੀ, ਅਮਰੀਕ ਜੱਸਲ ਸੁਖਦੇਵ ਸਿੱਧੂ, ਵਰਿੰਦਰ ਕੁਮਾਰ, ਰਾਮ ਲੁਭਾਇਆ,ਪਰਮਜੀਤ ਰੰਧਾਵਾ,ਅਮਰੀਕ ਕੁਮਾਰ,ਬੀਬੀ ਬਲਜਿੰਦਰ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਬਲਜੀਤ ਕੌਰ ਆਦਿ ਨੇ ਗੁਰਦੁਆਰਾ ਸਾਹਿਬ ਵੱਡੇ ਇੱਕਠ ਦੇ ਰੂਪ ਵਿੱਚ ਪਹੁੰਚੀਆਂ ਸੰਗਤਾਂ ਦਾ ਵਿਸ਼ੇਸ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜੋ ਵਿਦੇਸ਼ਾਂ ਵਿੱਚ ਅਸੀਂ ਸੁੱਖਦ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਾਂ ਇਹ ਸਾਰੀ ਕਿਰਪਾ ਕਾਸ਼ੀ ਵਾਲੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਹੈ ਜਿਹਨਾਂ ਦਾ ਲੜ੍ਹ ਫੜ੍ਹ ਵੱਡੇ-ਵੱਡੇ ਰਾਜੇ ਮਹਾ ਰਾਜੇ ਵੀ ਤਰ ਗਏ ਸਨ। ਗੁਰੂ ਸਾਹਿਬ ਦੇ ਸੁਪਨ ਸ਼ਹਿਰ ਬੇਗਮਪੁਰਾ ਦੀ ਸਥਾਪਨਾ ਲਈ ਸਾਨੂੰ ਸਭ ਨੂੰ ਉਹਨਾਂ ਦੀ ਰਚੀ ਬਾਣੀ ਪੜ੍ਹ ਉਸ ਅਨੁਸਾਰ ਆਪਣੇ ਆਪ ਨੂੰ ਬਣਾਉਣ ਦੀ ਲੋੜ ਹੈ ਇਹੀ ਉਹਨਾਂ ਦੇ ਪੈਰੋਕਾਰ ਲਈ ਮਿਸ਼ਨ ਹੈ ਜਿਸ ਲਈ ਸਭ ਨੂੰ ਲਾਮਬੰਦ ਹੋਣਾ ਅਹਿਮ ਸੇਵਾ ਹੈ। ਇਸ ਪ੍ਰਕਾਸ਼ ਦਿਵਸ ਸਮਾਗਮ ਮੌਕੇ ਸਮੂਹ ਸੰਗਤ ਲਈ ਗੁਰੂ ਦੇ ਅਨੇਕਾਂ ਲੰਗਰ ਵੀ ਵਰਤਾਏ ਗਏ। ਇਸ ਮੌਕੇ ਲੋਕ ਗਾਇਕ ਸੱਤੀ ਖੋਖੇਵਾਲੀਆ ਸਮੇਤ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।