ਸਰੀ ''ਚ ਸਿੱਖਾਂ ਨੇ 1984 ਦੇ ਸ਼ਹੀਦਾਂ ਦੀ ਯਾਦ ''ਚ ਲਗਾਇਆ ਖੂਨਦਾਨ ਕੈਂਪ

11/19/2017 6:45:38 PM

ਮਾਨਸਾ (ਮਿੱਤਲ)-ਕੈਨੇਡਾ ਦੀ “ਖੂਨਦਾਨ ਸਿੱਖ ਨੈਸ਼ਨ “ ਲਹਿਰ ਵਲੋਂ ਸਰੀ 'ਚ 1984 'ਚ ਹੋਏ ਕਤਲੋ ਗਾਰਦ ਸਿੱਖ ਨਸ਼ਲਕੁਸੀ ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ 'ਚ ਦੋ ਦਿਨਾਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨਦਾਨ ਕੇਂਪ ਲਗਾਇਆ ਗਿਆ। ਇਸ ਬਾਰੇ ਕੈਨੇਡਾ ਦੀ ਸਰਕਾਰ ਨੇ ਵੀ ਆਪਣਾ ਅੰਕੜਾ ਕੱਢ ਕੇ ਲਿਖਤੀ ਦਿੱਤਾ ਕਿ ਇਸ ਖੂਨਦਾਨ ਸਿੱਖ ਨੈਸ਼ਨ ਲਹਿਰ ਨੇ ਹੁਣ ਤੱਕ ਇਕ ਲੱਖ ਵੀਹ ਹਜ਼ਾਰ ਜਾਨਾਂ ਬਚਾਈਆਂ ਹਨ ਜੋ ਹੁਣ ਇਹ ਲਹਿਰ ਕੈਨੇਡਾ ਦੀ ਸਭ ਤੋਂ ਵੱਡੀ ਲਹਿਰ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵਲੋਂ ਕੈਨੇਡਾ ਦੀ ਇਸ ਲਹਿਰ ਨਾਲ ਜੁੜੇ ਹਰ ਇਕ ਗੁਰਸਿੱਖ ਦਾ ਇਸ ਮਹਾਨ ਕਾਰਜ ਕਰਨ ਲਈ ਧੰਨਵਾਦ ਕੀਤਾ ਅਤੇ ਕੈਨੇਡਾ ਵਾਸੀਆਂ ਨੂੰ ਵਧਾਈ ਦਿੱਤੀ ਕਿ ਜੋ ਸਰਬੱਤ ਦੇ ਭਲੇ ਕਾਰਜ ਕਰਦੇ ਹੋ। ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਇਕ ਪਾਸੇ ਉਹ ਲੋਕ ਜਿੰਨਾਂ ਨੇ ਕਤਲੋ- ਗਾਰਦ ਕੀਤਾ, ਦੂਜੇ ਪਾਸੇ ਸਰਬੱਤ ਦਾ ਭਲਾ ਮਨਾਉਣ ਵਾਲੀ ਕੌਮ ਦੇ ਵਾਰਿਸ 1984 'ਚ ਹੋਈ ਸਿੱਖ ਨਸ਼ਲਕੁਸੀ ਦੇ ਵਿਰੋਧ 'ਚ ਅਤੇ ਸਹੀਦਾਂ ਦੀ ਯਾਦ ਵਿਚ ਖੂਨਦਾਨ ਕਰਕੇ ਮਨੁੱਖਤਾ ਦੀਆਂ ਜਾਨਾਂ ਬਚਾਉਂਦੇ ਹਨ। ਇਸ ਕਰਕੇ ਹੀ ਦਸ਼ਮੇਸ਼ ਪਿਤਾ ਵਲੋਂ ਬਖਸ਼ੇ ਰਸਤੇ ਤੇ ਚੱਲ ਕੇ ਸਿੱਖ ਨੌਜਵਾਨ ਕੈਨੇਡਾ ਦੀ ਧਰਤੀ ਤੇ ਆਪਣਾ ਰੁਤਬਾ ਕਾਇਮ ਰੱਖ ਰਹੇ ਹਨ, ਕੋਈ ਸਿੱਖ ਕੈਨੇਡਾ ਦਾ ਰੱਖਿਆ ਮੰਤਰੀ ਬਣਿਆ ਅਤੇ ਕੋਈ ਪ੍ਰਧਾਨ ਮੰਤਰੀ ਦੀ ਚੋਣ ਦਾ ਦਾਅਵੇਦਾਰ ਬਣਿਆ ਇਹ ਸਭ ਮਾਨ- ਸਨਮਾਨ ਸਿੱਖਾਂ ਨੂੰ ਆਪਣੀ ਵੱਖਰੀ ਪੱਛਾਣ ਕਰਕੇ ਹੀ ਮਿਲ ਰਿਹਾ ਹੈ, ਸਿੱਖ ਚਾਹੇ ਜਿੱਥੇ ਵੀ ਜਾਣ ਆਪਣਾ ਰੁਤਬਾ, ਆਪਣੀ ਵੱਖਰੀ ਪੱਛਾਣ ਬਰਕਰਾਰ ਰੱਖਦੇ ਹਨ। ਸਰਬੱਤ ਦੇ ਭਲੇ ਦੇ ਕਾਰਜ ਅੱਗੇ ਹੋ ਕੇ ਕਰਦੇ ਹਨ।


Related News