ਇਸ ਦੇਸ਼ ''ਚ ਫੈਲੀ ਰਹੱਸਮਈ ਬੀਮਾਰੀ, 150 ਲੋਕਾਂ ਦੀ ਮੌਤ, ਇਹ ਹਨ ਲੱਛਣ
Friday, Dec 06, 2024 - 07:39 PM (IST)
ਕਿਨਸ਼ਾਸਾ (ਇੰਟ.)- ਅਫਰੀਕੀ ਮਹਾਦੀਪ ਦੇ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ’ਚ ਫਲੂ ਵਰਗੇ ਲੱਛਣਾਂ ਵਾਲੀ ਇਕ ਰਹੱਸਮਈ ਬੀਮਾਰੀ ਕਾਰਨ ਕਰੀਬ 150 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਕਾਂਗੋ ਦੇ ਪਾਂਜ਼ੀ ਰਾਜ ਵਿਚ 10 ਨਵੰਬਰ ਤੋਂ 25 ਨਵੰਬਰ ਦਰਮਿਆਨ ਦਰਜ ਕੀਤੀਆਂ ਗਈਆਂ। ਬੱਚੇ ਅਤੇ ਔਰਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।
ਇਹ ਵੀ ਪੜ੍ਹੋ: ਭਾਰਤ-ਬੰਗਲਾਦੇਸ਼ ਸਬੰਧਾਂ 'ਚ ਖਟਾਸ, ਯੂਨਸ ਸਰਕਾਰ ਨੇ 2 ਡਿਪਲੋਮੈਟਾਂ ਨੂੰ ਸੱਦਿਆ ਵਾਪਸ
ਪਾਂਜ਼ੀ ਰਾਜ ਦੇ ਸਿਹਤ ਮੰਤਰੀ ਅਪੋਲਿਨੇਅਰ ਯੁਮਬਾ ਨੇ ਕਿਹਾ ਕਿ ਇਸ ਰਹੱਸਮਈ ਬਿਮਾਰੀ ਦੇ ਲੱਛਣ ਫਲੂ ਵਰਗੇ ਹਨ। ਇਸ ਵਿਚ ਤੇਜ਼ ਬੁਖਾਰ, ਗੰਭੀਰ ਸਿਰ ਦਰਦ, ਖੰਘ ਅਤੇ ਅਨੀਮੀਆ ਸ਼ਾਮਲ ਹੈ। ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਮਾਹਿਰ ਇਸ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ: ਫਰਾਂਸ ਦੇ 62 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ, 3 ਮਹੀਨਿਆਂ 'ਚ ਡਿੱਗੀ PM ਬਾਰਨੀਅਰ ਦੀ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8