ਜਾਪਾਨ ਦੇ ਬੀਚ 'ਤੇ ਮਿਲੀ ਰਹੱਸਮਈ 'ਗੇਂਦ' ਦੇ ਆਕਾਰ ਦੀ ਵਸਤੂ, ਬੰਬ ਸਕੁਐਡ ਦਸਤੇ ਵੱਲੋਂ ਜਾਂਚ ਜਾਰੀ

Wednesday, Feb 22, 2023 - 10:27 AM (IST)

ਟੋਕੀਓ (ਬਿਊਰੋ): ਜਾਪਾਨ ਦੇ ਸ਼ਿਜ਼ੂਓਕਾ ਸੂਬੇ ਦੇ ਹਮਾਮਾਤਸੂ ਸ਼ਹਿਰ ਦੇ ਬੀਚ 'ਤੇ ਧਾਤੂ ਦੀ ਬਣੀ ਰਹੱਸਮਈ ਗੇਂਦ ਮਿਲੀ ਹੈ। ਇਸ ਆਕਾਰ ਦੀ ਕੋਈ ਵਸਤੂ ਅਜੇ ਤੱਕ ਜਨਤਕ ਤੌਰ 'ਤੇ ਨਹੀਂ ਵੇਖੀ ਗਈ ਹੈ। ਇਹ ਗੇਂਦ ਇੰਨੀ ਅਜੀਬ ਹੈ ਕਿ ਹਮਾਮਾਤਸੂ ਸ਼ਹਿਰ ਦੇ ਐਨਸ਼ੁਹਾਮਾ ਬੀਚ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਗੇਂਦ ਦੀ ਜਾਂਚ ਲਈ ਜਾਪਾਨੀ ਸਵੈ-ਰੱਖਿਆ ਬਲ ਦੇ ਬੰਬ ਰੋਕੂ ਦਸਤੇ ਨੂੰ ਤਾਇਨਾਤ ਕੀਤਾ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਅਣਜਾਣ ਵਸਤੂ ਕੀ ਹੈ। ਇਹ ਸਮੁੰਦਰੀ ਮਾਈਨ ਵਰਗਾ ਲੱਗਦੀ ਹੈ, ਪਰ ਇਸਦਾ ਆਕਾਰ ਆਮ ਨਾਲੋਂ ਬਹੁਤ ਵੱਡਾ ਹੈ।

PunjabKesari

ਜਾਣੋ ਰਹੱਸਮਈ ਗੇਂਦ ਬਾਰੇ

ਜਾਪਾਨੀ ਮੀਡੀਆ ਮੁਤਾਬਕ ਇਸ ਰਹੱਸਮਈ ਗੇਂਦ ਦਾ ਵਿਆਸ 1.5 ਮੀਟਰ (4.9 ਫੁੱਟ) ਹੈ। ਇਹ ਧਾਤ ਦਾ ਬਣੀ ਹੈ, ਜਿਸ ਦੇ ਦੋਵੇਂ ਪਾਸੇ ਧਾਤ ਦੇ ਹੁੱਕ ਵੀ ਲਗਾਏ ਗਏ ਹਨ। ਇੱਕ ਜਾਪਾਨੀ ਪ੍ਰਸਾਰਕ ਨੇ ਦੱਸਿਆ ਕਿ ਗੇਂਦ ਨੂੰ ਇੱਕ ਸਥਾਨਕ ਨਿਵਾਸੀ ਦੁਆਰਾ ਖੋਜਿਆ ਗਿਆ ਸੀ। ਉਸ ਨੇ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ 08:45 ਵਜੇ ਪੁਲਸ ਨੂੰ ਫ਼ੋਨ ਕਰਕੇ ਇਸ ਗੇਂਦ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਪੂਰੇ ਬੀਚ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਅਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਦੂਜੇ ਵਿਸ਼ਵ ਯੁੱਧ ਦਾ ਬੰਬ ਹੋ ਸਕਦਾ ਹੈ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

 

a group of local residents of Hamamatsu City were taking a walk on a beach when they discovered a large metallic object that looked like an ‘iron ball.’ #japan #mystery pic.twitter.com/zdpOzVAKUK

— beingcurious77 (@beingcurious77) February 21, 2023

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ US ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰੀ ਦਾ ਕੀਤਾ ਐਲਾਨ, ਜਾਣੋ ਉਹਨਾਂ ਬਾਰੇ

ਜਾਪਾਨੀ ਨੇਵੀ ਅਤੇ ਕੋਸਟ ਗਾਰਡ ਵੀ ਸਰਗਰਮ

ਜਾਪਾਨੀ ਨਿਊਜ਼ ਆਊਟਲੈਟਸ ਅਨੁਸਾਰ ਮੌਕੇ 'ਤੇ ਪਹੁੰਚੇ ਮਾਹਿਰਾਂ ਨੇ ਵਸਤੂ ਦੀ ਜਾਂਚ ਕੀਤੀ ਹੈ। ਇਸ ਤੋਂ ਇਲਾਵਾ ਇਸ ਸ਼ੈਲ ਦੀਆਂ ਤਸਵੀਰਾਂ ਜਾਪਾਨ ਸੈਲਫ ਡਿਫੈਂਸ ਫੋਰਸ ਅਤੇ ਕੋਸਟ ਗਾਰਡ ਨੂੰ ਭੇਜੀਆਂ ਗਈਆਂ ਹਨ। ਅਜੇ ਤੱਕ ਇਸ ਘਟਨਾ ਬਾਰੇ ਅਧਿਕਾਰਤ ਤੌਰ 'ਤੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਰਹੱਸਮਈ ਖੋਲ ਦੀ ਤਸਵੀਰ ਜਾਪਾਨ ਵਿੱਚ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਦੁਸ਼ਮਣ ਦੇਸ਼ ਦੀ ਕੋਈ ਚਾਲ ਹੋ ਸਕਦੀ ਹੈ। ਹਾਲਾਂਕਿ ਧਾਤ ਦੇ ਇੰਨੇ ਵੱਡੇ ਟੁਕੜੇ ਦੇ ਬੀਚ 'ਤੇ ਪਹੁੰਚਣ ਬਾਰੇ ਕਈ ਥਿਊਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News