ਮੀਆਂਮਾਰ ’ਚ 2 ਸਾਲਾਂ ’ਚ ਹੋਣਗੀਆਂ ਚੋਣਾਂ : ਫੌਜ

08/01/2021 10:42:22 PM

ਨੇਪੀਤਾ– ਮੀਆਂਮਾਰ ’ਚ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਕੇ ਫੌਜੀ ਸੱਤਾ ਸਥਾਪਿਤ ਕਰਨ ਦੇ 6 ਮਹੀਨਿਆਂ ਬਾਅਦ ਇਥੋਂ ਦੇ ਫੌਜੀ ਨੇਤਾ ਨੇ ਐਤਵਾਰ ਨੂੰ ਆਪਣੇ ਵਾਅਦੇ ਨੂੰ ਦੋਹਰਾਇਆ ਕਿ 2 ਸਾਲਾਂ ਦੇ ਅੰਦਰ ਦੇਸ਼ ’ਚ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਸੰਕਟ ਦੇ ਸਿਆਸੀ ਹੱਲ ਲਈ ਉਹ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੇ ਨਾਲ ਸਹਿਯੋਗ ਕਰਣਗੇ। ਸੀਨੀਅਰ ਜਨਰਲ ਮਿਨ ਆਂਗ ਹਲਿਆਂਗ ਨੇ ਟੀ. ਵੀ. ’ਤੇ ਜਾਰੀ ਸੰਦੇਸ਼ ’ਚ ਕਿਹਾ ਕਿ ਸਾਨੂੰ ਆਜ਼ਾਦ ਅਤੇ ਨਿਰਪੱਖ ਬਹੁ-ਪਾਰਟੀ ਚੋਣਾਂ ਕਰਵਾਉਣ ਲਈ ਹਾਲਾਤ ਬਣਾਉਣੇ ਚਾਹੀਦੇ ਹਨ। ਸਾਨੂੰ ਇਸ ਦੀ ਤਿਆਰੀ ਕਰਨੀ ਪਵੇਗੀ। ਮੈਂ ਇਸ ਮਿਆਦ ’ਚ ਬਹੁ-ਪਾਰਟੀ ਚੋਣਾਂ ਕਰਵਾਉਣ ਦਾ ਵਾਅਦਾ ਕਰਦਾ ਹਾਂ।

ਇਹ ਖ਼ਬਰ ਪੜ੍ਹੋ- ਸਿੰਧੂ ਦੇ ਕਾਂਸੀ ਤਮਗਾ ਦੀ ਜਿੱਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ PM ਮੋਦੀ ਨੇ ਦਿੱਤੀ ਵਧਾਈ

PunjabKesari
ਉਨ੍ਹਾਂ ਕਿਹਾ ਕਿ ਫੌਜੀ ਅਧਿਕਾਰੀ ਅਗਸਤ 2023 ਤੱਕ ਐਮਰਜੈਂਸੀ ਦੀਆਂ ਵਿਵਸਥਾਵਾਂ ਨੂੰ ਖਤਮ ਕਰ ਦੇਣਗੇ। ਜ਼ਿਕਰਯੋਗ ਹੈ ਕਿ 1 ਫਰਵਰੀ 2021 ਨੂੰ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਕਰਨ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਫੌਜੀ ਅਧਿਕਾਰੀਆਂ ਨੇ ਆਪਣੀ ਇਸ ਕਾਰਵਾਈ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਫੌਜ ਦੇ 2008 ਦੇ ਸੰਵਿਧਾਨ ’ਚ ਅਜਿਹਾ ਕਰਨ ਦੀ ਇਜਾਜ਼ਤ ਹੈ। ਫੌਜ ਦਾ ਦਾਅਵਾ ਹੈ ਕਿ ਸੂ ਚੀ ਦੀ ਪਾਰਟੀ ਨੂੰ ਪਿਛਲੇ ਸਾਲ ਆਮ ਚੋਣਾਂ ’ਚ ਭਾਰੀ ਜਿੱਤ ਫਰਜ਼ਵਾੜੇ ਨਾਲ ਮਿਲੀ ਸੀ। ਹਾਲਾਂਕਿ ਫੌਜ ਨੇ ਆਪਣੇ ਦਾਅਵੇ ਦੇ ਸਮਰਥਨ ’ਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਹੈ।

ਇਹ ਖ਼ਬਰ ਪੜ੍ਹੋ- ਸੁਸ਼ੀਲ ਵਿਰੁੱਧ 18 ਗੰਭੀਰ ਧਾਰਾਵਾਂ ’ਚ ਦੋਸ਼ ਪੱਤਰ ਤਿਆਰ, ਕੱਲ ਪੇਸ਼ ਕਰੇਗੀ ਪੁਲਸ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News