ਮਿਆਂਮਾਰ ਦੀ ਅਦਾਲਤ ਸੂ ਚੀ ਦੇ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਇਕ ਅਕਤੂਬਰ ਨੂੰ ਕਰੇਗੀ
Friday, Sep 17, 2021 - 08:40 PM (IST)
ਬੈਂਕਾਕ-ਮਿਆਂਮਾਰ ਦੀ ਬਰਖਾਸਤ ਨੇਤਾ ਆਂਗ ਸੂ ਚੀ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ 'ਚ ਮੁਕੱਦਮਾ ਇਕ ਅਕਤੂਬਰ ਤੋਂ ਸ਼ੁਰੂ ਹੋਵੇਗਾ। ਸੂ ਚੀ ਦੇ ਕਾਨੂੰਨੀ ਦਲ ਦੇ ਇਕ ਮੈਂਬਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਕੀਲ ਖਿਨ ਮੌਂਗ ਜਾਅ ਨੇ ਕਿਹਾ ਕਿ ਇਕ ਜੱਜ ਨੇ ਐਲਾਨ ਕੀਤਾ ਕਿ ਸੁਣਵਾਈ ਹਰ ਦੂਜੇ ਸ਼ੁੱਕਰਵਾਰ ਨੂੰ ਰਾਜਧਾਨੀ ਨੇ ਪੀ ਤਾ 'ਚ ਵਿਸ਼ੇਸ਼ ਅਦਾਲਤ 'ਚ ਹੋਵੇਗੀ। ਉਨ੍ਹਾਂ ਨੇ ਕੇਂਦਰੀ ਸ਼ਹਿਰ ਮਾਂਡਲੇ ਤੋਂ ਸੂ ਚੀ ਦੇ ਵਕੀਲਾਂ ਅਤੇ ਵਕੀਲਾਂ ਦੁਆਰਾ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਫੈਸਲੇ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਪ੍ਰਣਾਲੀ 'ਚ ਖਾਮੀ ਆਉਣ ਤੋਂ ਬਾਅਦ ਯੂਨਾਇਟੇਡ ਏਅਰਲਾਈਨਜ਼ ਨੇ ਥੋੜ੍ਹੇ ਸਮੇਂ ਲਈ ਉਡਾਣਾਂ 'ਤੇ ਲਾਈ ਰੋਕ
ਮਾਂਡਲੇ 'ਚ ਹੀ ਮੂਲ ਤੌਰ 'ਤੇ ਦੋਸ਼ ਦਰਜ ਕੀਤੇ ਗਏ ਸਨ। ਸੂ ਚੀ ਦੀ ਚੁਣੀ ਹੋਈ ਸਰਕਾਰ ਨੂੰ ਫਰਵਰੀ 'ਚ ਫੌਜ ਨੇ ਤਖਤਾਪਲਟ ਕਰ ਕੇ ਹਟਾ ਦਿੱਤਾ ਸੀ ਅਤੇ ਉਨ੍ਹਾਂ 'ਤੇ ਫਿਲਹਾਲ ਵਿਸ਼ੇਸ਼ ਅਦਾਲਤ ਵੱਲੋਂ ਹੋਰ ਦੋਸ਼ਾਂ ਨੂੰ ਲੈ ਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਉਨ੍ਹਾਂ 'ਤੇ ਦੇਸ਼ਧ੍ਰੋਹ, ਕੋਵਿਡ-19 ਮਹਾਮਾਰੀ ਦੀਆਂ ਪਾਬੰਦੀਆਂ ਦੀ ਉਲੰਘਣਾ ਦੇ ਦੋ ਮਾਮਲੇ ਉਨ੍ਹਾਂ ਦੇ ਅੰਗ ਰੱਖਿਅਕਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਵਰਤੋਂ ਲਈ ਵਾਕੀ-ਟਾਕੀ ਦਾ ਆਯਾਤ ਕਰਨਾ ਅਤੇ ਰੇਡੀਓ ਦੇ ਬਿਨਾਂ ਲਾਈਸੈਂਸ ਦੀ ਵਰਤੋਂ ਦੇ ਦੋਸ਼ ਹਨ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO
ਉਨ੍ਹਾਂ 'ਤੇ ਇਕ ਮਾਮਲੇ 'ਚ ਅਧਿਕਾਰਤ ਗੁਪਤ ਕਾਨੂੰਨ ਦੀ ਉਲੰਘਣਾ ਕਰਨ ਦਾ ਮੁਕੱਦਮਾ ਵੀ ਚੱਲ ਰਿਹਾ ਹੈ ਜਿਸ ਨੂੰ ਇਸ ਹਫ਼ਤੇ ਦੀ ਸ਼ੁਰੂਆਤ 'ਚ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੂਨ ਤੋਂ ਨੇਪੀਤਾ 'ਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਸੂ ਚੀ ਦੇ ਸਮਰਥਕਾਂ ਨਾਲ ਹੀ ਸੁਤੰਤਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਰੁੱਧ ਮਾਮਲੇ ਰਾਜਨੀਤੀ ਨਾਲ ਪ੍ਰੇਰਿਤ ਹਨ ਅਤੇ ਉਨ੍ਹਾਂ ਦੀ ਚੁਣੀ ਹੋਈ ਸਰਕਾਰ ਦੀ ਮਾਨਤਾ ਨੂੰ ਰੱਦ ਕਰ ਕੇ ਫੌਜੀ ਸੱਤ ਨੂੰ ਵੈਧਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਦੇ ਵਕੀਲਾਂ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਦੋ ਗਜ਼ ਦੀ ਦੂਰੀ ਘਰ ਦੇ ਅੰਦਰ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਕਾਫੀ ਨਹੀਂ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।