ਮਿਆਂਮਾਰ ਤਖਤਾਪਲਟ : ਆਂਗ ਸੂ ਚੀ ''ਤੇ ਕਈ ਦੋਸ਼, 15 ਫਰਵਰੀ ਤੱਕ ਹਿਰਾਸਤ ''ਚ

Thursday, Feb 04, 2021 - 10:28 PM (IST)

ਮਿਆਂਮਾਰ ਤਖਤਾਪਲਟ : ਆਂਗ ਸੂ ਚੀ ''ਤੇ ਕਈ ਦੋਸ਼, 15 ਫਰਵਰੀ ਤੱਕ ਹਿਰਾਸਤ ''ਚ

ਯਾਂਗੁਨ-ਮਿਆਂਮਾਰ ਦੀ ਲੋਕਤੰਤਰੀ ਨੇਤਾ ਆਂਗ ਸੂ ਚੀ 'ਤੇ ਬੁੱਧਵਾਰ ਨੂੰ ਪੁਲਸ ਨੇ ਕਈ ਦੋਸ਼ ਲਾਏ ਅਤੇ ਉਨ੍ਹਾਂ ਨੂੰ 15 ਫਰਵਰੀ ਤੱਕ ਹਿਰਾਸਤ 'ਚ ਲੈ ਲਿਆ। ਸੂ ਚੀ 'ਤੇ ਆਯਾਤ ਅਤੇ ਨਿਰਯਾਤ ਕਾਨੂੰਨਾਂ ਨੂੰ ਤੋੜਨ ਅਤੇ ਗੈਰ-ਕਾਨੂੰਨੀ ਢੰਗ ਨਾਲ ਸੰਚਾਰ ਉਪਕਰਣ ਰੱਖਣ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ ਦੇ ਘਰ ਤੋਂ ਕਥਿਤ ਤੌਰ 'ਤੇ ਨਾਜਾਇਜ਼ ਤੌਰ 'ਤੇ ਆਯਾਤ ਕੀਤੇ ਗਏ ਵਾਕੀ-ਟਾਕੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ -ਲੰਡਨ ਦੇ ਨਿਸਡਨ ਮੰਦਰ ਨੇ ਕੋਵਿਡ-19 ਦਾ ਨਵਾਂ ਟੀਕਾਕਰਣ ਕੇਂਦਰ ਖੋਲ੍ਹਿਆ

ਸੂਤਰਾਂ ਮੁਤਾਬਕ ਸੂ ਚੀ ਨੂੰ ਕਿਥੇ ਲਿਜਾਇਆ ਗਿਆ ਹੈ, ਉਸ ਦਾ ਹੁਣ ਤਕ ਪਤਾ ਨਹੀਂ ਚੱਲ ਸਕਿਆ ਹੈ। ਕੁਝ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਨੇਪਯੀਤਾ ਸਥਿਤ ਉਨ੍ਹਾਂ ਦੀ ਰਿਹਾਇਸ਼ ਸਥਾਨ 'ਤੇ ਰੱਖਿਆ ਗਿਆ ਹੈ। ਮਹਾਮਾਰੀ ਦੌਰਾਨ ਇਕੱਠ 'ਤੇ ਪਾਬੰਦੀ ਲਾਉਣ ਦੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਦੋ ਹਫਤੇ ਲਈ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ -ਬ੍ਰਿਟੇਨ ਨੇ ਚੀਨ ਦੇ ਸਰਕਾਰੀ ਮੀਡੀਆ ਦਾ ਪ੍ਰਸਾਰਣ ਲਾਇਸੈਂਸ ਕੀਤਾ ਰੱਦ

ਦੱਸਣਯੋਗ ਹੈ ਕਿ ਇਕ ਫਰਵਰੀ ਨੂੰ ਫੌਜ ਵੱਲੋਂ ਤਖਤਾਪਲਟ ਤੋਂ ਬਾਅਦ ਨਾ ਤਾਂ ਰਾਸ਼ਟਰਪਤੀ ਅਤੇ ਨਾ ਹੀ ਸੂ ਚੀ ਸਾਹਮਣੇ ਆਈ ਹੈ। ਫੌਜ ਨੇ ਅੱਠ ਨਵੰਬਰ ਨੂੰ ਹੋਈਆਂ ਚੋਣਾਂ 'ਚ ਧਾਂਧਲੀ ਦਾ ਦੋਸ਼ ਲਾਉਂਦੇ ਹੋਏ ਸੱਤਾ ਨੂੰ ਆਪਣੇ ਹੱਥਾਂ 'ਚ ਲੈਣ ਦੇ ਜਨਵਰੀ ਮਹੀਨੇ 'ਚ ਸੰਕੇਤ ਦਿੱਤੇ ਸਨ। ਇਸ ਚੋਣਾਂ 'ਚ ਸੂ ਚੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਨੇ ਚੋਣਾਂ ਜਿੱਤੀਆਂ ਸਨ। ਫੌਜ ਨੇ ਸੂ ਚੀ, ਮਯਿੰਟ ਅਤੇ ਦੇਸ਼ ਦੀ ਸੱਤਾਧਾਰੀ ਪਾਰਟੀ ਦੇ ਕੁਝ ਮੈਂਬਰਾਂ ਨੂੰ ਤਖਤਾਪਲਟ ਦੌਰਾਨ ਹਿਰਾਸਤ 'ਚ ਲਿਆ ਸੀ।

ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News