ਮਿਆਂਮਾਰ ਫੌਜ ਨੇ 6 ਲੋਕਾਂ ''ਤੇ ਚਲਾਈਆਂ ਗੋਲੀਆਂ

05/03/2019 7:13:39 PM

ਯਾਂਗੂਨ— ਮਿਆਂਮਾਰ ਫੌਜ ਨੇ ਰਾਖਿਨੇ ਸੂਬੇ ਦੇ ਪਿੰਡ ਦੇ ਸਕੂਲ 'ਚ ਹਿਰਾਸਤ 'ਚ ਲਏ ਗਏ 6 ਲੋਕਾਂ ਨੂੰ ਗੋਲੀ ਮਾਰ ਦਿੱਤੀ ਹੈ ਤੇ ਇਸ ਦੌਰਾਨ ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ 8 ਹੋਰ ਲੋਕ ਜ਼ਖਮੀ ਹੋ ਗਏ। ਬੀਬੀਸੀ ਨਿਊਜ਼ ਮੁਤਾਬਕ ਫੌਜ ਦੇ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਵਾਨਾਂ ਨੂੰ ਇਸ ਲਈ ਗੋਲੀਆਂ ਚਲਾਉਣੀਆਂ ਪਈਆਂ ਕਿਉਂਕਿ ਹਿਰਾਸਤ 'ਚ ਲਏ ਗਏ ਲੋਕ ਜਵਾਨਾਂ ਦੇ ਹਥਿਆਰ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਹਿਰਾਸਤ 'ਚ ਲਏ ਗਏ ਲੋਕਾਂ ਤੋਂ ਉਨ੍ਹਾਂ ਦੇ ਅਰਾਕਾਨ ਫੌਜ ਦੇ ਵਿਧਰੋਹੀਆਂ ਨਾਲ ਸਬੰਧ ਹੋਣ ਦੇ ਬਾਰੇ 'ਚ ਪੁੱਛਗਿੱਛ ਕੀਤੀ ਜਾ ਰਹੀ ਸੀ। ਵਿਧਰੋਹੀ ਪ੍ਰਾਚੀਨ ਰਾਖਿਨੇ ਬੌਧ ਹਨ। ਫੌਜ ਤੇ ਵਿਧਰੋਹੀਆਂ ਦੇ ਵਿਚਾਲੇ ਤਾਜ਼ਾ ਸੰਘਰਸ਼ ਤੋਂ ਬਾਅਦ 30 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਬੌਧ ਨਾਗਰਿਕ ਹਨ। ਮਿਆਂਮਾਰ 'ਚ ਕਈ ਵਿਧਰੋਹੀ ਸਮੂਹ ਸਰਗਰਮ ਹਨ।


Baljit Singh

Content Editor

Related News