ਮਿਆਂਮਾਰ : ਚਮਗਾਦੜਾਂ ''ਚ ਮਿਲੇ 6 ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ

Wednesday, Apr 15, 2020 - 01:45 AM (IST)

ਮਿਆਂਮਾਰ : ਚਮਗਾਦੜਾਂ ''ਚ ਮਿਲੇ 6 ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ

ਯੰਗੂਨ-ਕੋਵਿਡ-19 ਮਹਾਮਾਰੀ ਨੇ ਦੁਨੀਆਭਰ 'ਚ ਹੁਣ ਤਕ 1 ਲੱਖ 25 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਮੰਨਿਆ ਜਾਂਦਾ ਹੈ ਕਿ ਵਾਇਰਸ ਚਮਗਾਦੜਾਂ ਤੋਂ ਪੈਦਾ ਹੋਇਆ ਹੋ ਸਕਦਾ ਹੈ। ਇਹ ਦਾਅਵਾ ਦਸੰਬਰ 'ਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਕੀਤਾ ਜਾ ਰਿਹਾ ਹੈ। ਹੁਣ ਇਕ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆ ਰਹੀ ਹੈ। ਵਿਗਿਆਨੀਆਂ ਨੇ ਮਿਆਂਮਾਰ ਦੇ ਚਮਗਾਦੜਾਂ ਨਾਲ 6 ਨਵੀਂ ਤਰ੍ਹਾਂ ਦੀ ਕੋਰੋਨਾ ਵਾਇਰਸ ਦੀ ਖੋਜ ਕੀਤੀ ਹੈ। ਇਸ ਸਟੱਡੀ ਨੂੰ ਲਿਖਣ ਵਾਲੇ ਵਿਗਿਆਨੀਆਂ ਮੁਤਾਬਕ ਵਾਇਰਸ ਦੀ ਖੋਜ 2016 ਤੋਂ 2018 ਵਿਚਾਲੇ ਕੀਤੀ ਗਈ ਸੀ ਪਰ ਉਨ੍ਹਾਂ ਦਾ ਮੌਜੂਦਾ ਕੋਰੋਨਾ ਵਾਇਰਸ, ਸਾਰਸ ਅਤੇ ਮਰਸ ਨਾਲ ਕੋਈ ਸਬੰਧ ਨਹੀਂ ਮੰਨਿਆ ਜਾ ਰਿਹਾ ਹੈ। ਇਹ ਸਾਰੇ ਵਾਇਰਸ ਜਾਨਵਰਾਂ ਤੋਂ ਇਨਸਾਨਾਂ 'ਚ ਫੈਲੇ ਹਨ।

PunjabKesari
ਪਲੋਸ ਵਨ ਸਾਇੰਸ ਸਾਈਟ 'ਤੇ ਪ੍ਰਕਾਸ਼ਿਤ ਸਟੱਡੀ ਦੇ ਰਾਈਟਰ ਮਾਰਕ ਵਾਲਿਟੂਟੋ ਨੇ ਦੱਸਿਆ ਕਿ ਵਾਇਰਲ ਮਹਾਮਾਰੀ ਸਾਨੂੰ ਇਹ ਯਾਦ ਦਵਾਉਂਦੀ ਹੈ ਕਿ ਇਨਸਾਨ ਦੀ ਸਿਹਤ ਕਿਸ ਤਰ੍ਹਾਂ ਜੰਗਲੀ ਜਾਨਵਰਾਂ ਦੀ ਸਿਹਤ ਅਤੇ ਵਾਤਾਵਰਣ ਨਾਲ ਜੁੜੀ ਹੋਈ ਹੈ। ਮਾਰਕ ਸਮਿਥਸਾਨਿਅਨਸ ਗੋਲਬੋਲ ਹੈਲਥ ਪ੍ਰੋਗਰਾਮ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਦੁਨੀਆਭਰ 'ਚ ਇਨਸਾਨ ਤੇਜ਼ੀ ਨਾਲ ਜਾਨਵਰਾਂ ਨਾਲ ਜੁੜ ਰਹੇ ਹਨ, ਇਸ ਲਈ ਅਸੀਂ ਜਾਨਵਰਾਂ 'ਚ ਇਨ੍ਹਾਂ ਵਾਇਰਸ ਨੂੰ ਹੋਰ ਵਧੀਆ ਤਰੀਕੇ ਨਾਲ ਸਮਝ ਰਹੇ ਹਨ ਕਿ ਕਿਸ ਤਰ੍ਹਾਂ ਮਿਊਟੇਟ ਹੁੰਦੇ ਹਨ ਅਤੇ ਕਿਵੇਂ ਹੋਰ ਪ੍ਰਜਾਤੀਆਂ 'ਚ ਫੈਲਦੇ ਹਨ ਅਤੇ ਇਸ ਤਰ੍ਹਾਂ ਅਸੀਂ ਮਹਾਮਾਰੀ ਦੀ ਸੰਭਾਵਨਾ ਨੂੰ ਘੱਟ ਕਰ ਸਕਦੇ ਹਨ।

ਖੋਜਕਾਰਾਂ ਨੇ 11 ਪ੍ਰਜਾਤੀਆਂ ਦੇ 464 ਵੱਖ-ਵੱਖ ਤਰ੍ਹਾਂ ਦੇ ਚਮਗਾਦੜਾਂ ਤੋਂ ਸੈਂਪਲ ਇਕੱਠੇ ਕੀਤੇ। ਨਵੇਂ ਵਾਇਰਸ ਤਿੰਨ ਪ੍ਰਜਾਤੀਆਂ 'ਚ ਪੈਦਾ ਹੋਏ ਸਨ। ਲਾਈਵ ਸਾਇੰਸ ਮੁਤਾਬਕ 6 ਵਾਇਰਸ ਨੂੰ ਇਹ ਨਾਂ ਦਿੱਤੇ ਗਏ ਹਨ-ਪ੍ਰੀਡਿਕਟ-ਕੋਵ90, ਪ੍ਰੀਡਿਕਟ-ਕੋਵ-47 ਅਤੇ ਪ੍ਰੀਡਿਕਟ-ਕੋਵ-82, ਪ੍ਰੀਡਿਕਟ-ਕੋਵ-92,93 ਅਤੇ 96 ਨਾਂ ਦਿੱਤੇ ਗਏ ਹਨ।

PunjabKesari

ਅਜੇ ਵੀ ਚਮਗਾਦੜਾਂ 'ਚ ਮੌਜੂਦ ਹਨ ਹਜ਼ਾਰਾਂ ਕੋਰੋਨਾ ਵਾਇਰਸ
ਬਿਆਨ 'ਚ ਕਿਹਾ ਗਿਆ ਹੈ ਕਿ ਹਜ਼ਾਰਾਂ ਕੋਰੋਨਾ ਵਾਇਰਸ ਦਾ ਪਤਾ ਲਗਾਇਆ ਜਾਣਾ ਅਜੇ ਬਾਕੀ ਹੈ ਜੋ ਕਿ ਚਮਗਾਦੜਾਂ 'ਚ ਮੌਜੂਦ ਹੈ। ਸਟੱਡੀ ਦੇ ਕੋ-ਰਾਈਟਰ ਸੁਜਾਨ ਮੁਰੇ ਨੇ ਕਿਹਾ ਕਿ ਕਈ ਕੋਰੋਨਾ ਵਾਇਰਸ ਲੋਕਾਂ ਲਈ ਖਤਰਾ ਪੈਦਾ ਸਕਦੇ ਹਨ। ਜੇਕਰ ਅਸੀਂ ਜਾਨਵਰਾਂ 'ਚ ਉਨ੍ਹਾਂ ਦੀ ਜਲਦੀ ਤੋਂ ਜਲਦੀ ਪਛਾਣ ਕਰ ਲਈ ਤਾਂ ਸਾਡੇ ਕੋਲ ਸੰਭਾਵਿਤ ਖਤਰੇ ਦੀ ਜਾਂਚ ਲਈ ਅਨਮੋਲ ਮੌਕੇ ਹਨ।


author

Karan Kumar

Content Editor

Related News