ਮਿਆਂਮਾਰ ''ਚ ਪ੍ਰਦਰਸ਼ਨ ਦੌਰਾਨ 300 ਤੋਂ ਵਧੇਰੇ ਮੌਤਾਂ, ਅਮਰੀਕਾ ਅਤੇ ਬ੍ਰਿਟੇਨ ਨੇ ਲਗਾਈ ਪਾਬੰਦੀ

Friday, Mar 26, 2021 - 06:02 PM (IST)

ਯੰਗੂਨ (ਭਾਸ਼ਾ): ਮਿਆਂਮਾਰ ਵਿਚ ਪਿਛਲੇ ਮਹੀਨੇ ਹੋਏ ਮਿਲਟਰੀ ਤਖ਼ਤਾਪਲਟ ਦੇ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤ ਅਤੇ ਗ੍ਰਿਫ਼ਤਾਰੀ ਦੀ ਜਾਣਕਾਰੀ ਦੀ ਪੁਸ਼ਟੀ ਕਰਨ ਵਾਲੇ ਸਮੂਹ ਨੇ ਸ਼ੁੱਕਰਵਾਰ ਨੂੰ ਇਹ ਘੋਸ਼ਣਾ ਕੀਤੀ। ਮਿਆਂਮਾਰ ਦੇ ਅਸਿਸਟੈਂਸ ਐਸੋਸੀਏਸ਼ਨ ਫੌਰ ਪਾਲੀਟੀਕਲ ਪ੍ਰਿਜ਼ਨਰਜ਼ (ਰਾਜਨੀਤਕ ਕੈਦੀਆਂ ਲਈ ਸਹਾਇਤਾ ਸੰਗਠਨ) ਨੇ ਦੱਸਿਆ ਕਿ ਉਹਨਾਂ ਦੇ ਅੰਕੜਿਆਂ ਵਿਚ 320 ਲੋਕਾਂ ਦੀ ਮੌਤ ਦਾ ਜ਼ਿਕਰ ਹੈ ਜਦਕਿ ਅਸਲ ਵਿਚ ਜ਼ਖਮੀਆਂ ਦੀ ਗਿਣਤੀ ਇਸ ਨਾਲੋਂ ਕਿਤੇ ਵੱਧ ਹੋਣ ਦਾ ਖਦਸ਼ਾ ਹੈ। 

PunjabKesari

ਸਮੂਹ ਨੇ ਦੱਸਿਆ ਕਿ ਵੀਰਵਾਰ ਨੂੰ 11 ਲੋਕਾਂ ਦੀ ਮੌਤ ਹੋਈ। ਉੱਥੇ ਇਸ ਸਮੂਹ ਨੇ ਇਸ ਤੋਂ ਪਹਿਲਾਂ 23 ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਸਮੂਹ ਨੇ ਦੱਸਿਆ ਕਿ ਆਂਗ ਸਾਨ ਸੂ ਕੀ ਦੀ ਚੁਣੀ ਸਰਕਾਰ ਨੂੰ ਸੱਤਾ ਤੋਂ ਬੇਦਖਲ ਕੀਤੇ ਜਾਣ ਦੇ ਬਾਅਦ ਤੋਂ ਵੀਰਵਾਰ ਤੱਕ 2,981 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਾਂ ਉਹਨਾਂ 'ਤੇ ਦੋਸ਼ ਲਗਾਏ ਗਏ ਹਨ ਜਾਂ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਪਰਵਾਸ ਮੁੱਦੇ 'ਤੇ ਹੈਰਿਸ ਅਤੇ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਨੇ ਕੀਤੀ ਚਰਚਾ

ਅਮਰੀਕਾ ਅਤੇ ਬ੍ਰਿਟੇਨ ਨੇ ਲਗਾਈ ਪਾਬੰਦੀ
ਮਿਆਂਮਾਰ ਵਿਚ ਮਿਲਟਰੀ ਸ਼ਾਸਨ ਖ਼ਿਲਾਫ਼ ਅਮਰੀਕਾ ਅਤੇ ਬ੍ਰਿਟੇਨ ਨੇ ਸਖ਼ਤ ਕਦਮ ਚੁੱਕਦੇ ਹੋਏ ਵੀਰਵਾਰ ਨੂੰ ਕਈ ਖੇਤਰਾਂ ਵਿਚ ਵੱਡੀ ਹਿੱਸੇਦਾਰੀ ਵਾਲੇ ਦੋ ਮਿਲਟਰੀ ਮਲਕੀਅਤ ਵਾਲੇ ਸਮੂਹਾਂ ਖ਼ਿਲਾਫ਼ ਪਾਬੰਦੀਆਂ ਦੀ ਘੋਸ਼ਣਾ ਕੀਤੀ। ਅਮਰੀਕਾ ਦੇ ਵਿੱਤ ਵਿਭਾਗ ਨੇ ਕਿਹਾ ਕਿ ਮਿਆਂਮਾਰ ਇਕਨੌਮਿਕ ਹੋਲਡਿੰਗਜ਼ ਪਬਲਿਕ ਕੰਪਨੀ ਲਿਮੀਟਿਡ ਅਤੇ ਮਿਆਂਮਾਰ ਇਕਨੌਮਿਕ ਕਾਰਪੋਰੇਸ਼ਨ ਲਿਮੀਟਿਡ ਖ਼ਿਲਾਫ਼ ਚੁੱਕੇ ਗਏ ਕਦਮਾਂ ਜ਼ਰੀਏ ਦੇਸ਼ ਦੀ ਅਰਥਵਿਵਸਥਾ ਦੇ ਵੱਡੇ ਹਿੱਸੇ 'ਤੇ ਸੈਨਾ ਦੇ ਕੰਟਰੋਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਸਮੂਹ ਜੁੰਟਾ ਲਈ 'ਜੀਵਨ ਰੇਖਾ' ਵਾਂਗ ਹਨ।  

PunjabKesari

ਮਿਆਂਮਾਰ ਵਿਚ ਮਿਲਟਰੀ ਤਖ਼ਤਾਪਲਟ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਦਮਨ ਦੇ ਬਾਅਦ ਵੀ ਸ਼ੁੱਕਰਵਾਰ ਨੂੰ ਸ਼ਹਿਰਾਂ ਅਤੇ ਕਸਬਿਆਂ ਵਿਚ ਪ੍ਰਦਰਸ਼ਨ ਜਾਰੀ ਰਿਹਾ। ਸੋਸ਼ਲ ਮੀਡੀਆ 'ਤੇ ਪ੍ਰਦਰਸ਼ਨ ਦੌਰਾਨ ਲੋਕਾਂ ਦੇ ਜ਼ਖਮੀ ਹੋਣ ਦੀਆ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਪਰ ਤੁਰੰਤ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

PunjabKesari

ਨੋਟ- ਮਿਆਂਮਾਰ 'ਚ ਪ੍ਰਦਰਸ਼ਨ ਦੌਰਾਨ 300 ਤੋਂ ਵਧੇਰੇ ਮੌਤਾਂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News