NRI ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਮੇਰਾ ਪਹਿਲਾ ਕਰਤੱਵ: ਬਲਵਿੰਦਰ ਸਿੰਘ

05/02/2022 5:18:15 PM

ਸਿਡਨੀ (ਸਨੀ ਚਾਂਦਪੁਰੀ):- ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਸਿਡਨੀ ਪਹੁੰਚੇ ਬਲਵਿੰਦਰ ਸਿੰਘ ਭੀਖੀ ਨੇ ਪੰਜਾਬੀ ਭਾਈਚਾਰੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬੀ ਜਿੱਥੇ ਵੀ ਰਹਿੰਦੇ ਹਨ ਆਪਣੀ ਮਿਹਨਤ ਸਦਕਾ ਵੱਖਰੀ ਪਹਿਚਾਣ ਅਤੇ ਮੁਕਾਮ ਪਾ ਹੀ ਲੈਂਦੇ ਹਨ। ਜਗਬਾਣੀ ਦੇ ਪੱਤਰਕਾਰ ਨਾਲ ਫ਼ੋਨ ਰਾਹੀਂ ਰਾਬਤਾ ਕਾਇਮ ਕਰਦਿਆਂ ਜੈਗ ਤੂਰ ਨੇ ਦੱਸਿਆ ਕਿ ਬਲਵਿੰਦਰ ਸਿੰਘ ਭੀਖੀ ਏ ਆਈ ਜੀ ਐਨ ਆਰ ਆਈ ਵਿੰਗ ਪਟਿਆਲਾ ਨੇ ਆਸਟ੍ਰੇਲੀਆ ਦੇ ਪੰਜਾਬੀਆਂ ਦੀਆਂ ਪੰਜਾਬ ਵਿੱਚ ਹੋ ਰਹੀਆਂ ਖੱਜਲ ਖੁਆਰੀਆਂ ਨੂੰ ਵੀ ਬੜੇ ਸੰਜੀਦੇ ਢੰਗ ਨਾਲ ਸੁਣਿਆ ਅਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਐਨ ਆਰ ਆਈਜ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਤਤਪਰ ਰਹਿਣਗੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਚੋਣਾਂ : ਸਰਵੇਖਣ ਚ ਮੌਰੀਸਨ ਨੂੰ ਪਿੱਛੇ ਛੱਡ ਵਿਰੋਧੀ ਪਾਰਟੀ ਨੇ ਬਣਾਈ ਬੜ੍ਹਤ

ਇਸ ਮੌਕੇ ਗੱਲ-ਬਾਤ ਕਰਦਿਆਂ ਬਲਵਿੰਦਰ ਸਿੰਘ ਭੀਖੀ ਏ ਆਈ ਜੀ ਐਨ ਆਰ ਆਈ ਵਿੰਗ ਪਟਿਆਲ਼ਾ ਨੇ ਕਿਹਾ ਕਿ ਪੰਜਾਬ ਵਿੱਚ ਐਨ ਆਰ ਆਈ ਥਾਣੇ ਵਿਦੇਸ਼ ਵੱਸਦੇ ਆਪਣੇ ਭਾਈਚਾਰੇ ਦੇ ਲੋਕਾਂ ਦੀ ਮਦਦ ਲਈ ਖੋਲ੍ਹੇ ਗਏ ਹਨ। ਇਹਨਾਂ ਦਾ ਲਾਹਾ ਪੰਜਾਬੀਆਂ ਨੂੰ ਲੈਣ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਦੇਸ਼ ਵਿੱਚ ਵੱਸਦੇ ਆਪਣੇ ਭਾਈਚਾਰੇ ਦੇ ਲੋਕ ਬੜੇ ਮਿਹਨਤਕਸ਼ ਲੋਕ ਹਨ, ਜ਼ਿਹਨਾਂ ਆਪਣੀ ਹੱਡ ਭੰਨਵੀ ਕਮਾਈ ਨਾਲ ਆਪਣਾ ਅਤੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਬਾਹਰਲੇ ਮੁਲਕਾਂ ਵਿੱਚ ਵੀ ਉੱਚਾ ਕੀਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਜੈਗ ਤੂਰ, ਸੁੱਖੀ ਗਿੱਲ, ਵਿੰਨੀ ਬਰਾੜ, ਰਾਜ ਵਿਵਿਆਨੋ ਆਦਿ ਮੌਜੂਦ ਸਨ।

 


Vandana

Content Editor

Related News