ਭਾਵੁਕ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ, ਕਿਹਾ- ਮੈਂ ਤੇ ਮੇਰਾ ਪਰਿਵਾਰ ਦੁਸ਼ਮਣ ਦੇ ਨਿਸ਼ਾਨੇ 'ਤੇ ਹਾਂ (ਵੀਡੀਓ)

Friday, Feb 25, 2022 - 12:32 PM (IST)

ਭਾਵੁਕ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ, ਕਿਹਾ- ਮੈਂ ਤੇ ਮੇਰਾ ਪਰਿਵਾਰ ਦੁਸ਼ਮਣ ਦੇ ਨਿਸ਼ਾਨੇ 'ਤੇ ਹਾਂ (ਵੀਡੀਓ)

ਕੀਵ (ਵਾਰਤਾ) : ਕੀਵ : ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਰਾਜਧਾਨੀ ਕੀਵ 'ਚ ਕਈ ਧਮਾਕੇ ਸੁਣੇ ਗਏ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਆਪਣੇ ਹਮਲੇ ਜਾਰੀ ਰੱਖੇ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਦੇ ਹਮਲੇ ਵਿਚ ਹੁਣ ਤੱਕ 137 ਨਾਗਰਿਕ ਅਤੇ ਫ਼ੌਜੀ ਮਾਰੇ ਗਏ ਹਨ। ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਇਕ ਵੀਡੀਓ ਸੰਦੇਸ਼ ਸਾਹਮਣੇ ਆਇਆ ਹੈ, ਜਿਸ ਵਿਚ ਉਹ ਆਪਣੀ ਪਤਨੀ ਅਤੇ ਬੱਚਿਆਂ ਬਾਰੇ ਗੱਲ ਕਰਦੇ ਹੋਏ ਬੇਵੱਸ ਅਤੇ ਭਾਵੁਕ ਨਜ਼ਰ ਆ ਰਹੇ ਹਨ। ਜ਼ੇਲੇਂਸਕੀ ਕਹਿ ਰਹੇ ਹਨ ਕਿ ਮੈਂ ਰੂਸ ਦਾ ਪਹਿਲਾ ਨਿਸ਼ਾਨਾ ਹਾਂ ਅਤੇ ਦੂਜੇ ਨੰਬਰ 'ਤੇ ਮੇਰਾ ਪਰਿਵਾਰ ਹੈ।

ਇਹ ਵੀ ਪੜ੍ਹੋ: ਰੂਸੀ ਹਮਲੇ ਮਗਰੋਂ ਯੂਕ੍ਰੇਨ 'ਚ ਭਿਆਨਕ ਤਬਾਹੀ, ਹੁਣ ਤੱਕ ਮਾਰੇ ਗਏ 137 ਨਾਗਰਿਕ ਅਤੇ ਫ਼ੌਜੀ

 

VIDEO: Russian 'sabotage groups' in Kyiv, says #Ukraine President Volodymyr #Zelensky.

"The enemy's sabotage groups have entered Kyiv," says Zelensky, urging residents to be vigilant and observe curfew rules

Vía @AFP pic.twitter.com/Lu7DgURG3k

— Aroguden (@Aroguden) February 25, 2022

ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਸੰਦੇਸ਼ ਵਿਚ ਕਿਹਾ, 'ਮੈਂ ਯੂਕ੍ਰੇਨ ਵਿਚ ਹਾਂ। ਮੇਰਾ ਪਰਿਵਾਰ ਯੂਕ੍ਰੇਨ ਵਿਚ ਹੈ। ਮੇਰੇ ਬੱਚੇ ਯੂਕ੍ਰੇਨ ਵਿਚ ਹਨ। ਉਹ ਗੱਦਾਰ ਨਹੀਂ ਹਨ...ਉਹ ਯੂਕ੍ਰੇਨ ਦੇ ਨਾਗਰਿਕ ਹਨ। ਸਾਡੀ ਜਾਣਕਾਰੀ ਅਨੁਸਾਰ ਦੁਸ਼ਮਣ ਨੇ ਮੈਨੂੰ ਪਹਿਲੇ ਨੰਬਰ ਅਤੇ ਮੇਰੇ ਪਰਿਵਾਰ ਨੂੰ ਦੂਜੇ ਨੰਬਰ ਦੇ ਟੀਚੇ ਵਜੋਂ ਨਿਸ਼ਾਨਾ ਬਣਾਇਆ ਹੋਿੲਆ ਹੈ। ਉਹ ਦੇਸ਼ ਦੇ ਮੁਖੀ ਨੂੰ ਨਿਸ਼ਾਨਾ ਬਣਾ ਕੇ ਯੂਕ੍ਰੇਨ ਨੂੰ ਸਿਆਸੀ ਤੌਰ 'ਤੇ ਤਬਾਹ ਕਰਨਾ ਚਾਹੁੰਦੇ ਹਨ। ਸਾਡੇ ਕੋਲ ਸੂਚਨਾ ਹੈ ਕਿ ਦੁਸ਼ਮਣ ਸਮੂਹ ਕੀਵ ਵਿਚ ਦਾਖ਼ਲ ਹੋ ਚੁੱਕੇ ਹਨ।’ 

ਇਹ ਵੀ ਪੜ੍ਹੋ: ਯੂਕ੍ਰੇਨ 'ਚ ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ 'ਚ ਲਈ ਸ਼ਰਨ, ਕਿਹਾ- ਭਾਰਤ ਸਰਕਾਰ ਸਾਡੀ ਆਖ਼ਰੀ ਉਮੀਦ

ਵੀਡੀਓ ਵਿਚ ਅੱਗੇ ਉਨ੍ਹਾਂ ਨੇ ਰੂਸੀ ਹਮਲੇ ਨੂੰ ਚੁਣੌਤੀ ਦਿੰਦੇ ਹੋਏ ਇਕ ਪੂਰਨ ਫੌਜੀ ਲਾਮਬੰਦੀ ਦਾ ਹੁਕਮ ਵੀ ਦਿੱਤਾ ਹੈ। ਉਨ੍ਹਾਂ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਲਾਮਬੰਦੀ 90 ਦਿਨਾਂ ਤੱਕ ਚੱਲੇਗੀ। ਜ਼ੇਲੇਂਸਕੀ ਨੇ ਨਾਟੋ ਦੇ 27 ਯੂਰਪੀਅਨ ਨੇਤਾਵਾਂ ਤੋਂ ਸਿੱਧਾ ਸਵਾਲ ਕੀਤਾ ਕਿ ਕੀ ਯੂਕ੍ਰੇਨ ਨਾਟੋ ਵਿਚ ਸ਼ਾਮਲ ਹੋਵੇਗਾ? ਕਿਸੇ ਨੇ ਜਵਾਬ ਨਹੀਂ ਦਿੱਤਾ, ਹਰ ਕੋਈ ਡਰਿਆ ਹੋਇਆ ਹੈ। ਪਰ ਅਸੀਂ ਡਰਦੇ ਨਹੀਂ, ਅਸੀਂ ਕਿਸੇ ਚੀਜ਼ ਤੋਂ ਨਹੀਂ ਡਰਦੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਬਚਾਉਣ ਤੋਂ ਨਹੀਂ ਡਰਦੇ। ਅਸੀਂ ਰੂਸ ਤੋਂ ਨਹੀਂ ਡਰਦੇ। ਅਸੀਂ ਰੂਸ ਨਾਲ ਗੱਲਬਾਤ ਤੋਂ ਵੀ ਨਹੀਂ ਡਰਦੇ।' ਦੱਸ ਦੇਈਏ ਕਿ ਯੂਕ੍ਰੇਨ ਨਾਟੋ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਪਰ ਰੂਸ ਇਸ ਦੇ ਖ਼ਿਲਾਫ਼ ਹੈ।

ਇਹ ਵੀ ਪੜ੍ਹੋ: ਧਰੀਆਂ ਦੀਆਂ ਧਰੀਆਂ ਰਹਿ ਗਈਆਂ US-UK ਦੀਆਂ ਧਮਕੀਆਂ, ਰੂਸ ਦੀ ਆਫ਼ਤ ਤੋਂ ਦੁਨੀਆ ਦੁਖੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News