ਲਾਈਵ ਸ਼ੋਅ ਦੌਰਾਨ ਆਏ ਤੂਫਾਨ ਨੇ ਮਚਾਈ ਤਬਾਹੀ, ਇਕ ਦੀ ਮੌਤ (ਵੀਡੀਓ)

Monday, Dec 18, 2017 - 08:02 PM (IST)

ਲਾਈਵ ਸ਼ੋਅ ਦੌਰਾਨ ਆਏ ਤੂਫਾਨ ਨੇ ਮਚਾਈ ਤਬਾਹੀ, ਇਕ ਦੀ ਮੌਤ (ਵੀਡੀਓ)

ਐਸਟੀਓ (ਏਜੰਸੀ)- ਇਥੇ ਇਕ ਲਾਈਵ ਸ਼ੋਅ ਦੌਰਾਨ ਆਏ ਤੂਫਾਨ ਨੇ ਸਭ ਕੁਝ ਤਬਾਹ ਕਰ ਦਿੱਤਾ, ਇਸ ਦੌਰਾਨ ਇਕ ਕਲਾਕਾਰ ਦੀ ਵੀ ਮੌਤ ਹੋ ਗਈ, ਜਦੋਂ ਕਿ ਕੁਝ ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਲੈਕਟ੍ਰਾਨਿਕ ਮਿਊਜ਼ਿਕ ਫੈਸਟੀਵਲ ਦੌਰਾਨ ਆਏ ਤੂਫਾਨ ਨੇ ਸਟੇਜ ਢਹਿ-ਢੇਰੀ ਕਰ ਦਿੱਤੀ, ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਸਨ। ਇਸ ਦੌਰਾਨ ਉਥੇ ਮੌਜੂਦ ਕਲਾਕਾਰ ਜ਼ਖਮੀ ਹੋ ਗਏ। ਇਸ ਸਾਰੀ ਘਟਨਾ ਦੀ ਇਕ ਵਿਅਕਤੀ ਵਲੋਂ ਵੀਡੀਓ ਵੀ ਬਣਾਈ ਗਈ ਹੈ, ਜਿਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਗਿਆ ਹੈ। ਐਸਟੀਓ ਵਿਚ ਇਕ ਫੈਸਟੀਵਲ ਦੌਰਾਨ ਆਇਆ ਤੂਫਾਨ ਸਟੇਜ ਉਡਾ ਕੇ ਲੈ ਗਿਆ, ਜਿਸ ਦੌਰਾਨ ਸਟੇਜ ’ਤੇ ਮੌਜੂਦ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਡੀ.ਜੇ.ਕਾਲੇਬ ਫਰੀਟਾਸ ਪ੍ਰੋਗਰਾਮ ਦੌਰਾਨ ਆਪਣੀ ਪੇਸ਼ਕਾਰੀ ਦੇ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਹੋਇਆ, ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਦੋ ਸਾਥੀ ਗੰਭੀਰ ਜ਼ਖਮੀ ਹਨ। ਫੜੀਟਾਸ ਦੇ ਦੋਸਤਾਂ ਨੇ ਉਸ ਨੂੰ ਫੇਸਬੁੱਕ ’ਤੇ ਸ਼ਰਧਾਂਜਲੀ ਭੇਟ ਕੀਤੀ ਹੈ। 

 


Related News