ਗਗਨਦੀਪ ਸਿੰਘ ਨੂੰ ਘਰ ਬੁਲਾ ਕੇ ਮਰਵਾਉਣ ਵਾਲੀ ਪੰਜਾਬਣ ਨੇ ਰਚਾਇਆ ਵਿਆਹ, ਕਤਲ ਵਾਲੀ ਥਾਂ ਨੇੜੇ ਦਿੱਤੇ ਰੁਮਾਂਟਿਕ ਪੋਜ਼ (

07/25/2016 6:20:06 AM

ਲੰਡਨ— ਇੰਗਲੈਂਡ ਦੇ ਪੂਰਬੀ ਲੰਡਨ ਵਿਚ 2011 ਵਿਚ ਆਪਣੇ ਪ੍ਰੇਮੀ ਟੀ. ਵੀ. ਐਗਜ਼ੀਕਿਊਟਿਵ ਗਗਨਦੀਪ ਸਿੰਘ ਨੂੰ ਘਰ ਬੁਲਾ ਕੇ ਦੋਸਤਾਂ ਹੱਥੋਂ ਮਰਵਾਉਣ ਦੇ ਮਾਮਲੇ ਵਿਚ ਤਿੰਨ ਸਾਲਾਂ ਦੀ ਸਜ਼ਾ ਕੱਟਣ ਤੋਂ ਬਾਅਦ ਮੁੰਦੀਲ ਮਾਹਿਲ ਨੇ ਲੇਬਰ ਪਾਰਟੀ ਦੇ ਉੱਭਰਦੇ ਹੋਏ ਸਟਾਰ ਵਰਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਹੈ। ਇੰਨਾਂ ਹੀ ਨਹੀਂ ਮੁੰਦੀਲ ਨੇ ਆਪਣੇ ਸਾਬਕਾ ਪ੍ਰੇਮੀ ਦੇ ਕਤਲ ਵਾਲੀ ਥਾਂ ਤੋਂ ਕੁਝ ਦੂਰੀ ''ਤੇ ਆਪਣੇ ਨਵੇਂ ਪਤੀ ਨਾਲ ਵਿਆਹ ਦੇ ਪੋਜ਼ ਦਿੱਤੇ ਤਾਂ ਗਗਨਦੀਪ ਦੇ ਪਰਿਵਾਰ ਵਾਲਿਆਂ ਦੇ ਸੀਨੇ ਤੱਪ ਗਏ। ਗਗਨਦੀਪ ਦੇ ਪਰਿਵਾਰ ਦੀਆਂ ਬੁਰੀਆਂ ਯਾਦਾਂ ਇਕ ਵਾਰ ਫਿਰ ਤਾਜ਼ਾ ਹੋ ਗਈਆਂ। 
ਜਾਣਕਾਰੀ ਮੁਤਾਬਕ ਫਰਵਰੀ, 2011 ਵਿਚ ਮੁੰਦੀਲ ਨੇ ਆਪਣੇ ਪ੍ਰੇਮੀ ਗਗਨਦੀਪ ਸਿੰਘ ਨੂੰ ਇਸ ਲਈ ਮਰਵਾ ਦਿੱਤਾ ਸੀ ਕਿਉਂਕਿ ਉਸ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਤੋਂ ਛੇ ਮਹੀਨਿਆਂ ਬਾਅਦ ਮੁੰਦੀਲ ਨੇ ਗਗਨਦੀਪ ਨੂੰ ਮਿਲਣ ਲਈ ਆਪਣੇ ਘਰ ਬੁਲਾਇਆ। ਗਗਨਦੀਪ ਉੱਥੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਮੁੰਦੀਲ ਦੇ ਦੋਸਤਾਂ ਹਰਵਿੰਦਰ ਸ਼ੋਕਰ ਅਤੇ ਡੈਰੇਨ ਪੀਟਰਸ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਗਗਨਦੀਪ ਨੂੰ ਬੇਹੋਸ਼ੀ ਦੀ ਹਾਲਤ ਵਿਚ ਕਾਰ ਵਿਚ ਬਿਠਾ ਕੇ ਬਲੈਕਹੀਥ ਲੈ ਗਏ ਅਤੇ ਉੱਥੇ ਉਸ ਨੂੰ ਕਾਰ ਸਮੇਤ ਜ਼ਿੰਦਾ ਹੀ ਅੱਗ ਦੇ ਹਵਾਲੇ ਕਰ ਦਿੱਤਾ। ਗਗਨਦੀਪ ਦੇ ਕਤਲ ਮਾਮਲੇ ਵਿਚ ਤਿੰਨਾਂ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਗਈ। ਮੁੰਦੀਲ ਨੂੰ ਗਗਨਦੀਪ ਨੂੰ ਜਾਲ ਵਿਚ ਫਸਾ ਕੇ ਕਤਲ ਲਈ ਬੁਲਾਉਣ ਦੇ ਮਾਮਲੇ ਵਿਚ ਛੇ ਸਾਲਾਂ ਦੀ ਸਜ਼ਾ ਸੁਣਾਈ ਗਈ ਪਰ ਤਿੰਨ ਸਾਲਾਂ ਬਾਅਦ ਹੀ ਉਸ ਨੂੰ ਰਿਹਾਅ ਕਰ ਦਿੱਤਾ ਗਿਆ। 
ਮੁੰਦੀਲ ਨੇ ਬੀਤੇ ਹਫਤੇ ਹੀ ਵਰਿੰਦਰ ਸਿੰਘ ਨਾਲ ਵਿਆਹ ਕਰਵਾਇਆ ਅਤੇ ਵਿਆਹ ਲਈ ਆਫਿਸ਼ੀਅਲੀ ਫੋਟੋਸ਼ੂਟ ਲਈ ਉਸੇ ਥਾਂ ਨੇੜੇ ਪਹੁੰਚ ਗਈ, ਜਿੱਥੇ ਪੰਜ ਸਾਲ ਪਹਿਲਾਂ ਉਸ ਨੇ ਆਪਣੇ ਸਾਬਕਾ ਪ੍ਰੇਮੀ ਨੂੰ ਕਤਲ ਕਰਵਾਇਆ ਸੀ। ਇਹ ਤਸਵੀਰਾਂ ਦੇਖ ਕੇ ਗਗਨਦੀਪ ਦੀ ਭੈਣ ਨੇ ਕਿਹਾ ਕਿ ਅਮਨਦੀਪ ਨੇ ਕਿਹਾ ਕਿ ਜਿੱਥੇ ਮੁੰਦੀਲ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਖਿਚਵਾਈਆਂ ਉਹ ਥਾਂ ਗਗਨਦੀਪ ਦੇ ਕਤਲ ਵਾਲੀ ਥਾਂ ਤੋਂ ਪੰਜ ਮਿੰਟਾਂ ਦੀ ਦੂਰੀ ''ਤੇ ਹੀ ਹੈ। ਗਗਨਦੀਪ ਦੀ ਮਾਂ ਤਜਿੰਦਰ ਕੌਰ ਦਾ ਕਹਿਣਾ ਹੈ ਕਿ ਭਰੋਸਾ ਨਹੀਂ ਹੁੰਦਾ ਕਿ ਕਿਸੇ ਦਾ ਕਤਲ ਕਰਕੇ ਮੁੰਦੀਲ ਆਪਣੇ ਸੁਪਨਿਆਂ ਦੀ ਦੁਨੀਆ ਇਸ ਤਰ੍ਹਾਂ ਵਸਾ ਰਹੀ ਹੈ।

Kulvinder Mahi

News Editor

Related News