26/11 ਮੁੰਬਈ ਹਮਲਾ : ਪਾਕਿ ਵੱਲੋਂ ਲਸ਼ਕਰ ਨੂੰ 10 ਅੱਤਵਾਦੀਆਂ ਦੀ ਯਾਦ 'ਚ ਪ੍ਰਾਰਥਨਾ ਸਭਾ ਕਰਨ ਦੀ ਇਜਾਜ਼ਤ

11/26/2020 11:15:45 AM

ਇਸਲਾਮਾਬਾਦ (ਬਿਊਰੋ): ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ 26 ਨਵੰਬਰ, 2008 ਨੂੰ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੇ 12 ਸਾਲ ਬਾਅਦ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਰਾਜਨੀਤਕ ਦਲ ਜਮਾਤ-ਉਦ-ਦਾਅਵਾ ਨੇ ਵੀਰਵਾਰ ਨੂੰ ਪਾਕਿਸਤਾਨ ਸਥਿਤ ਪੰਜਾਬ ਦੇ ਸਾਹੀਵਾਲ ਸ਼ਹਿਰ ਵਿਚ ਇਕ ਪ੍ਰੋਗਰਾਮ ਕਰਨ ਦੀ ਯੋਜਨਾ ਬਣਾਈ ਹੈ। ਮੁੰਬਈ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਦੇ ਲਈ ਅੱਜ ਇੱਥੇ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਜਾਵੇਗੀ। 

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਖੁਫੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਵਿਚ ਕਈ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਯਾਦ ਕਰਨ ਲਈ ਲਸ਼ਕਰ/ਜੇ.ਯੂ.ਡੀ. ਮਸਜਿਦਾਂ ਵਿਚ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਆਯੋਜਿਤ ਕਰੇਗਾ। ਇੱਥੇ ਦੱਸ ਦਈਏ ਕਿ ਇਸ ਅੱਤਵਾਦੀ ਹਮਲੇ ਦਾ ਜਵਾਬ ਦਿੰਦੇ ਹੋਏ ਭਾਰਤੀ ਸੁਰੱਖਿਆ ਬਲਾਂ ਵੱਲੋਂ 9 ਲਸ਼ਕਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ ਜਦਕਿ ਅਜ਼ਮਲ ਕਸਾਬ ਨਾਮ ਦੇ ਇਕ ਅੱਤਵਾਦੀ ਨੂੰ 21 ਨਵੰਬਰ, 2012 ਨੂੰ ਫਾਂਸੀ ਦੇ ਦਿੱਤੀ ਗਈ ਸੀ।

ਸੰਘੀ ਏਜੰਸੀ ਨੇ ਮੰਨੀ ਇਹ ਗੱਲ
ਇੱਥੇ ਦੱਸ ਦਈਏ ਕਿ ਬੀਤ ਮਹੀਨੇ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਮੰਨਿਆ ਸੀ ਕਿ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਹੋਏ 26/11 ਦੇ ਹਮਲੇ ਵਿਚ ਪਾਕਿਸਤਾਨ ਦੇ ਅੱਤਵਾਦੀਆਂ ਦਾ ਹੱਥ ਸੀ। ਐੱਫ.ਆਈ.ਏ. ਨੇ ਇਸ ਗੱਲ਼ ਨੂੰ ਸਵੀਕਾਰ ਕੀਤਾ ਸੀ ਕਿ ਮੁੰਬਈ ਸਥਿਤ ਤਾਜ ਹੋਟਲ 'ਤੇ ਹੋਏ ਹਮਲਿਆਂ ਨੂੰ ਲਸ਼ਕਰ-ਏ-ਤੋਇਬਾ ਦੇ 11 ਅੱਤਵਾਦੀਆਂ ਨੇ ਅੰਜਾਮ ਦਿੱਤਾ ਹੈ। ਪਾਕਿਸਤਾਨ ਨੇ ਇਸ ਗੱਲ ਨੂੰ ਵੀ ਮੰਨਿਆ ਹੈ ਕਿ ਹਮਲੇ ਵਿਚ ਸ਼ਾਮਲ ਬੋਟ ਖਰੀਦਣ ਵਾਲਾ ਅੱਤਵਾਦੀ ਮੁਲਤਾਨ ਨਿਵਾਸੀ ਮੁਹੰਮਦ ਅਮਜ਼ਦ ਖਾਨ ਹਾਲੇ ਵੀ ਉਹਨਾਂ ਦੇ ਦੇਸ਼ ਵਿਚ ਹੈ। ਇਕ ਲਿਸਟ ਵਿਚ 26/11 ਹਮਲਿਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਤਾਜ ਵਿਚ ਹੋਏ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੀ ਕਿਸ਼ਤੀ ਵਿਚ 9 ਕਰੂ ਮੈਂਬਰ ਸਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਅੱਤਵਾਦੀ ਸਾਜਿਸ਼ ਦੇ ਦੋਸ਼ੀ ਮੌਲਾਨਾ ਦੀ ਨਾਗਰਿਕਤਾ ਕੀਤੀ ਰੱਦ

ਜਾਣੇ 26/11 ਹਮਲੇ ਦੇ ਬਾਰੇ ਵਿਚ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 26 ਨਵੰਬਰ, 2008 ਨੂੰ ਅੱਤਵਾਦੀਆਂ ਨੇ ਮੁੰਬਈ ਦੇ ਤਾਜ ਹੋਟਲ ਸਮੇਤ 6 ਥਾਵਾਂ 'ਤੇ ਹਮਲਾ ਕਰ ਦਿੱਤਾ ਸੀ। ਹਮਲੇ ਵਿਚ ਕਰੀਬ 166 ਲੋਕ ਮਾਰੇ ਗਏ ਵਿਚ ਅਤੇ 300 ਤੋਂ ਵੱਧ ਜ਼ਖਮੀ ਹੋਏ।। ਸਭ ਤੋਂ ਵੱਧ ਲੋਕ ਛਤਰਪਤੀ ਸ਼ਿਵਾਜੀ ਟਰਮੀਨਲ ਵਿਚ ਮਾਰੇ ਗਏ। ਜਦਕਿ ਤਾਜ ਹੋਟਲ ਵਿਚ 31 ਲੋਕਾਂ ਨੂੰ ਅੱਤਵਾਦੀਆਂ ਨੇ ਆਪਣਾ ਸ਼ਿਕਾਰ ਬਣਾਇਆ। ਲੱਗਭਗ 60 ਘੰਟੇ ਤੱਕ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਭਾਰਤੀ ਸੁਰੱਖਿਆ ਬਲਾਂ ਨੇ ਅਚਾਨਕ ਹੋਏ ਇਸ ਹਮਲੇ ਦਾ ਡੱਟ ਕੇ ਜਵਾਬ ਦਿੱਤਾ।


Vandana

Content Editor Vandana