ਮੁੱਲਾ ਓਮਰ ਦਾ ਪੁੱਤਰ ਯਾਕੂਬ ਬਣਿਆ ਤਾਲਿਬਾਨ ਦਾ ਅੰਤਰਿਮ ਕਮਾਂਡਰ
Monday, Jun 01, 2020 - 11:16 PM (IST)

ਕਾਬੁਲ - ਅਫਗਾਨ ਤਾਲਿਬਾਨ ਦਾ ਸੰਸਥਾਪਕ ਮੁੱਲਾ ਓਮਰ ਦਾ ਪੁੱਤਰ ਯਾਕੂਬ ਤਾਲਿਬਾਨ ਦਾ ਅੰਤਰਿਮ ਕਮਾਂਡਰ ਬਣ ਗਿਆ ਹੈ। ਕਈ ਸੀਨੀਅਰ ਤਾਲਿਬਾਨ ਗਰੁੱਪਾਂ ਦੀ ਅਸਹਿਮਤੀ ਦੇ ਬਾਵਜੂਦ ਉਸ ਨੇ ਅਹੁਦਾ ਸੰਭਾਲ ਲਿਆ ਹੈ ਅਤੇ ਤਾਲਿਬਾਨ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਕਈ ਤਾਲਿਬਾਨੀ ਨੇਤਾ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਅਜਿਹੇ ਵਿਚ ਸੰਗਠਨ ਵਿਚ ਲੀਡਰਸ਼ਿਪ ਦਾ ਸੰਕਟ ਪੈਦਾ ਹੋ ਗਿਆ ਸੀ।