ਕਿਰਗਿਸਤਾਨ ’ਚ ਚਿੱਕੜ ’ਚ ਰੁੜ ਜਾਣ ਨਾਲ 8 ਲੋਕਾਂ ਦੀ ਮੌਤ

Tuesday, Jul 13, 2021 - 04:19 PM (IST)

ਕਿਰਗਿਸਤਾਨ ’ਚ ਚਿੱਕੜ ’ਚ ਰੁੜ ਜਾਣ ਨਾਲ 8 ਲੋਕਾਂ ਦੀ ਮੌਤ

ਬਿਸ਼ਕੇਕ (ਏਜੰਸੀ) : ਕਿਰਗਿਸਤਾਨ ਦੇ ਜਲਾਲ-ਅਬਾਦ ਓਬਲਾਸਟ ਖੇਤਰ ਵਿਚ ਚਿੱਕੜ ਵਿਚ ਰੁੜ ਜਾਣ ਨਾਲ 2 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਕਿਰਗਿਸਤਾਨ ਦੇ ਐਮਰਜੈਂਸੀ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਪ੍ਰਾਪਤ ਜਾਣਕਾਰੀ ਮੁਤਾਬਕ ਜਲਾਲ-ਅਬਾਦ ਖੇਤਰ ਦੇ ਅਕਸੀ ਵਿਚ ਤੇਜ਼ ਮੀਂਹ ਕਾਰਨ ਚਿੱਕਣ ਦੇ ਬਹਾਅ ਵਿਚ ਫੱਸ ਕੇ 8 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਸੜਕਾਂ ਅਤੇ ਪੁਲਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਕਈ ਘਰਾਂ ਵਿਚ ਪਾਣੀ ਭਰ ਗਿਆ ਹੈ। ਬਚਾਅ ਦਲਾਂ ਨੇ 6 ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ 2 ਬੱਚਿਆਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।
 


author

cherry

Content Editor

Related News