ਕੈਪੀਟਲ ਹਿਲਸ ''ਚ ਦਾਖਲ ਹੋਣ ਤੇ ਹਮਲਾਵਰਾਂ ਦਾ ਸਾਥ ਦੇਣ ਦੇ ਮੁਲਜ਼ਮ ਸੰਸਦ ਮੈਂਬਰ ਨੇ ਦਿੱਤਾ ਅਸਤੀਫਾ

01/10/2021 10:58:03 PM

ਵਾਸ਼ਿੰਗਟਨ- ਅਮਰੀਕਾ ਵਿਚ ਵੈਸਟ ਵਰਜੀਨੀਆ ਸੂਬੇ ਦੇ ਇਕ ਸੰਸਦ ਮੈਂਬਰ ਨੇ ਕੈਪੀਟਲ ਹਿਲਜ਼ ਕੰਪਲੈਕਸ ਦੇ ਮਨਾਹੀ ਵਾਲੇ ਇਲਾਕੇ ਅੰਦਰ ਦਾਖਲ ਹੋਣ ਅਤੇ ਹਮਲਾਵਰਾਂ ਦਾ ਸਾਥ ਦੇਣ ਦੇ ਦੋਸ਼ ਲੱਗਣ ਪਿੱਛੋਂ ਐਤਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਿਪਬਲੀਕਨ ਪਾਰਟੀ ਦੇ ਮੈਂਬਰ ਡੈਰਿਕ ਇਵਾਂਸ ਨੇ ਗਵਰਨਰ ਜਿਮ ਜਸਟਿਸ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।

ਇਹ ਵੀ ਪੜ੍ਹੋ -ਇਜ਼ਰਾਈਲ ’ਚ ਲਾਕਡਾਊਨ ਦਰਮਿਆਨ ਨੇਤਨਯਾਹੂ ਵਿਰੁੱਧ ਪ੍ਰਦਰਸ਼ਨ

35 ਸਾਲਾ ਇਵਾਂਸ ਨੂੰ ਗ੍ਰਿਫਤਾਰ ਕੀਤੇ ਜਾਣ ਪਿੱਛੋਂ ਵੈਸਟ ਵਰਜੀਨੀਆ ਦੇ ਹਟਿੰਗਟਨ ਦੇ ਫੈਡਰਲ ਜੱਜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਸ਼ ਸਾਬਿਤ ਹੋਣ 'ਤੇ ਉਨ੍ਹਾਂ ਨੂੰ ਡੇਢ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਵਾਂਸ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ਕਿਹਾ ਕਿ ਉਹ ਆਪਣੇ ਚਾਲ-ਚਾਲਣ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ ਅਤੇ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਕੰਮਾਂ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਅਤੇ ਜੇਕਰ ਮੇਰੇ ਕਾਰਣ ਮੇਰਾ ਪਰਿਵਾਰ, ਦੋਸਤ ਅਤੇ ਵੈਸਟ ਵਰਜੀਨੀਆ ਦੇ ਮੇਰੇ ਸਾਥੀਆਂ ਨੂੰ ਕਿਸੇ ਤਰ੍ਹਾਂ ਦਾ ਦੁਖਾ ਪਹੁੰਚਿਆ ਹੋਵੇ ਅਤੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ ਤਾਂ ਮੈਨੂੰ ਅਫਸੋਸ ਹੈ।

ਇਹ ਵੀ ਪੜ੍ਹੋ -ਇੰਡੋਨੇਸ਼ੀਆ ’ਚ ਹਾਦਸਾਗ੍ਰਸਤ ਜਹਾਜ਼ ਦਾ ਮਿਲਿਆ ਮਲਬਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News