ਕਸ਼ਮੀਰ ਦੇ ਨਾਂ 'ਤੇ ਫੰਡ ਇਕੱਠਾ ਕਰਨ ਲਈ ਪਾਕਿ ਨੇ ਕਰਾਇਆ ਲੰਡਨ 'ਚ ਮੁਜਰਾ, ਉੱਡਿਆ ਮਜ਼ਾਕ
11/22/2017 5:59:15 PM
ਲੰਡਨ/ਇਸਲਾਮਾਬਾਦ (ਬਿਊਰੋ)— ਲੰਡਨ ਵਿਚ ਪਾਕਿਸਤਾਨ ਦੀ ਇਕ ਹਰਕਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪਾਕਿਸਤਾਨ ਨੇ ਪੀ. ਓ. ਕੇ. (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ) ਵਿਚ ਸਿੱਖਿਆ ਦੇ ਵਿਸਥਾਰ ਲਈ ਫੰਡ ਇਕੱਠਾ ਕਰਨ ਲਈ ਮੁਜਰੇ ਦੇ ਕਾਰਜਕ੍ਰਮ ਦਾ ਆਯੋਜਨ ਕੀਤਾ। ਹੱਦ ਤੋਂ ਉਦੋਂ ਹੋ ਗਈ, ਜਦੋਂ ਇਸ ਕਾਰਜਕ੍ਰਮ ਵਿਚ ਪੀ. ਓ. ਕੇ. ਦੇ ਕਈ ਵੱਡੇ ਅਧਿਕਾਰੀਆਂ ਨੇ ਹਿੱਸਾ ਲਿਆ।
ਫੰਡ ਇਕੱਠਾ ਕਰਨ ਲਈ ਮੁਜਰੇ ਦੇ ਇਸ ਕਾਰਜਕ੍ਰਮ ਵਿਚ ਪੀ. ਓ. ਕੇ. ਦੇ ਰਾਸ਼ਟਰਪਤੀ ਸਰਦਾਰ ਮਸੂਦ ਖਾਨ ਵੀ ਸ਼ਾਮਲ ਹੋਏ। ਕਾਰਜਕ੍ਰਮ ਦੀ ਵੀਡੀਓ ਪਾਕਿਸਤਾਨ ਦੇ ਨਿਊਜ਼ ਚੈਨਲ 'ਤੇ ਦਿਖਾਈ ਗਈ ਤਾਂ ਹੰਗਾਮਾ ਹੋ ਗਿਆ। ਵਾਇਰਲ ਹੋਈ ਇਸ ਵੀਡੀਓ ਵਿਚ ਸਰਦਾਰ ਖਾਨ ਮਹਿਲਾ ਡਾਂਸਰਾਂ ਨਾਲ ਅਸ਼ਲੀਲ ਡਾਂਸ ਕਰਦੇ ਹੋਏ ਦਿਖਾਈ ਦਿੱਤੇ। ਇਸ ਕਾਰਜਕ੍ਰਮ ਵਿਚ ਕਸ਼ਮੀਰ ਦੇ ਨਾਂ 'ਤੇ ਫੰਡ ਇਕੱਠਾ ਕੀਤਾ ਗਿਆ। ਇਸ ਕਾਰਜਕ੍ਰਮ ਬਾਰੇ ਟਵਿੱਟਰ 'ਤੇ ਲੋਕਾਂ ਨੇ ਵੱਖ-ਵੱਖ ਕੁਮੈਂਟ ਕੀਤੇ ਹਨ।
#PakistanKaMujra
— Swapnil karma (@swapnil_karma) November 21, 2017
Wah bhai...
Want to steal J & K from India but you play Indian Bollywood songs in your Mujaraa....
Waah .
#PakistanKaMujra Pakistani don't have choice other than Bollywood movies and songs because they don't have that strong film industry #BollywoodKeeda #worldinindia
— Amol Bhavake (@amollovesrk) November 21, 2017
#PakistanKaMujra Everything is happening for money, power and to enjoy mujra.@gauravbh Replied well to Babar Kadri. Only trying to fool ppl of valley by calling it fund raising event.
— richa pandey (@richabpl) November 21, 2017
Waah reh pakistan enjoying at it best #PakistanKaMujra
— Jay Gupta (@jaygupta08) November 21, 2017
#PakistanKaMujra Pakistan pm has given advice to his minister if you don't have money then do mujar ? WOW
— Ravi (@Ravi70007) November 21, 2017
#PakistanKaMujra kashmir will always remain in india...
— Prashant Bora (@PrashantBoraa07) November 21, 2017
Dekhte h kisme kitna h dum
Shame on Pakistan. All should condemn this mujra. #pakistankamujra
— Ashish Ranjan Sinha (@ARSinha1949) November 21, 2017
ਖਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਪੀ. ਓ. ਕੇ. ਦੇ ਨੇਤਾ ਹਨ, ਜਿਸ ਨੂੰ ਪਾਕਿਸਤਾਨ ਆਜ਼ਾਦ ਕਸ਼ਮੀਰ ਕਹਿੰਦਾ ਹੈ। ਹਾਲਾਂਕਿ ਉਹ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਉਹ ਇਸ ਖੇਤਰ ਦੇ ਸਹੀ ਅਰਥਾਂ ਵਿਚ ਚੁਣੇ ਹੋਏ ਪ੍ਰਤੀਨਿਧੀ ਹਨ। ਇਸ ਕਾਰਜਕ੍ਰਮ ਵਿਚ ਖਾਨ ਨੇ ਭਾਰਤ 'ਤੇ ਕਸ਼ਮੀਰ ਵਿਚ ਅੱਤਿਆਚਾਰ ਦਾ ਦੋਸ਼ ਲਗਾਉਂਦੇ ਹੋਏ ਇਕ ਭਾਸ਼ਣ ਵੀ ਦਿੱਤਾ।