ਸ਼ਾਸਤਾ ਪਹਾੜ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਪਰਬਤਾਰੋਹੀ ਗਾਈਡ ਦੀ ਮੌਤ, ਚਾਰ ਹੋਰ ਜ਼ਖ਼ਮੀ

06/08/2022 1:47:39 PM

ਮਾਊਂਟ ਸ਼ਾਸਟਾ (ਭਾਸ਼ਾ)- ਉੱਤਰੀ ਕੈਲੀਫੋਰਨੀਆ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਹੋਏ ਵੱਖ-ਵੱਖ ਹਾਦਸਿਆਂ ਵਿੱਚ ਮਾਊਂਟ ਸ਼ਾਸਤਾ ਦੀ ਚੋਟੀ ’ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਇੱਕ ਪਰਬਤਾਰੋਹੀ ਗਾਈਡ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਸਕੀਓ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਓਰੇਗਨ ਨਿਵਾਸੀ ਜਿਲੀਅਨ ਵੈਬਸਟਰ (32) ਸੋਮਵਾਰ ਸਵੇਰੇ ਇੱਕ ਆਦਮੀ ਅਤੇ ਇੱਕ ਔਰਤ ਦੀ ਅਗਵਾਈ ਕਰ ਰਹੇ ਸਨ ਜਦੋਂ ਇੱਕ ਪਰਬਤਾਰੋਹੀ ਤਿਲਕ ਗਿਆ ਅਤੇ ਤਿੰਨੋਂ ਇੱਕ ਵਾਰ ਵਿੱਚ 1,500 ਤੋਂ 2,500 ਫੁੱਟ ਤੱਕ ਡਿੱਗ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਔਰਤ ਦੀ ਮੌਤ ਦੇ ਮਾਮਲੇ 'ਚ 10 ਸਾਲਾ ਬੱਚੀ 'ਤੇ ਕਤਲ ਦਾ ਦੋਸ਼

ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਵੈਬਸਟਰ ਨੂੰ ਮ੍ਰਿਤਕ ਐਲਾਨ ਦਿੱਤਾ। ਵਿਅਕਤੀ ਦੇ ਸਿਰ ਅਤੇ ਲੱਤ 'ਤੇ ਸੱਟ ਲੱਗੀ ਹੈ ਜਦਕਿ ਔਰਤ ਦੀ ਲੱਤ 'ਤੇ ਸੱਟ ਲੱਗੀ ਹੈ। ਸ਼ੈਰਿਫ ਦੇ ਦਫਤਰ ਦੇ ਬੁਲਾਰੇ ਕੋਰਟਨੀ ਕ੍ਰੇਡਰ ਨੇ SFGate ਨੂੰ ਦੱਸਿਆ ਕਿ ਸੋਮਵਾਰ ਦੁਪਹਿਰ 12:30 ਵਜੇ ਦੇ ਕਰੀਬ 1,000 ਫੁੱਟ ਦੀ ਉਚਾਈ ਤੋਂ ਡਿੱਗ ਕੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਸ਼ਾਮ 4 ਵਜੇ ਇਕ ਮਹਿਲਾ ਪਰਬਤਾਰੋਹੀ ਵੀ 1000 ਫੁੱਟ ਤੋਂ ਹੇਠਾਂ ਡਿੱਗ ਗਈ ਅਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
 


Vandana

Content Editor

Related News